Arth Parkash : Latest Hindi News, News in Hindi
ਆਫ਼ਤ ਪ੍ਰਬੰਧਨ ਸਬੰਧੀ ਜ਼ਰੂਰੀ ਨੁਕਤਿਆਂ ਤੇ ਕੀਤੀ ਵਿਚਾਰ ਚਰਚਾ ਆਫ਼ਤ ਪ੍ਰਬੰਧਨ ਸਬੰਧੀ ਜ਼ਰੂਰੀ ਨੁਕਤਿਆਂ ਤੇ ਕੀਤੀ ਵਿਚਾਰ ਚਰਚਾ
Sunday, 24 Aug 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਐਨ.ਡੀ.ਐਮ.. ਦੀ ਟੀਮ ਵੱਲੋਂ ਐਸ.ਡੀ.ਐਮ.ਏ./ਡੀ.ਡੀ.ਐਮ.ਏ ਤੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ

- ਆਫ਼ਤ ਪ੍ਰਬੰਧਨ ਸਬੰਧੀ ਜ਼ਰੂਰੀ ਨੁਕਤਿਆਂ ਤੇ ਕੀਤੀ ਵਿਚਾਰ ਚਰਚਾ

ਫ਼ਿਰੋਜ਼ਪੁਰ, 25 ਅਗਸਤ :

ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨ.ਡੀ.ਐਮ..) ਦੀ ਟੀਮ ਜਿਸ ਵਿੱਚ ਪਵਨ ਕੁਮਾਰ ਸਿੰਘ ਜਾਇੰਟ ਐਡਵਾਈਜ਼ਰ, ਸੁਭਾਸ਼ ਚੰਦ ਅੰਡਰ ਸੈਕਟਰੀ, ਰੰਜਨ ਬੋਹਰਾ ਕੰਸਲਟੈਂਟ ਸ਼ਾਮਿਲ ਸਨ, ਵੱਲੋਂ ਅੱਜ ਐਸ.ਡੀ.ਐਮ.ਏ./ਡੀ.ਡੀ.ਐਮ.ਏ. ਅਤੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਹਾਇਕ ਕਮਿਸ਼ਨਰ (ਜ) ਸ਼੍ਰੀ ਗੁਰਦੇਵ ਸਿੰਘ ਧੰਮ ਦੀ ਪ੍ਰਧਾਨਗੀ ਵਿੱਚ ਮਹੱਤਵਪੂਰਣ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੌਰਾਨ ਹੜ੍ਹ, ਭੁਚਾਲ, ਅੱਗ ਅਤੇ ਹੋਰ ਐਮਰਜੈਂਸੀ ਸਥਿਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰੀਆਂ ਅਤੇ ਰਾਹਤ ਕਾਰਜਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ 

ਇਸ ਮੌਕੇ ਐਨ.ਡੀ.ਐਮ.ਦੇ ਅਧਿਕਾਰੀਆਂ ਵੱਲੋਂ ਰਾਜ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਪਾਸੋਂ ਆਫ਼ਤ ਪ੍ਰਬੰਧਨ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ, ਆਫ਼ਤ ਪ੍ਰਬੰਧਨ ਯੋਜਨਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਅੱਪਡੇਟ ਬਾਰੇ ਜਾਣਕਾਰੀ ਲਈ ਗਈ ਉਨ੍ਹਾਂ ਵੱਲੋਂ ਸਮੂਹ ਅਧਿਕਾਰੀਆਂ ਨਾਲ ਸਮੇਂ-ਸਿਰ ਚੇਤਾਵਨੀ ਪ੍ਰਣਾਲੀ ਅਤੇ ਸ਼ੁਰੂਆਤੀ ਕਾਰਜ ਯੋਜਨਾਬਚਾਅ ਕਾਰਜਰਾਹਤ ਸਮੱਗਰੀ ਦੀ ਉਪਲਬਧਤਾਸਿਵਲ-ਮਿਲਟਰੀ ਵਿੱਚ (ਹਥਿਆਰਬੰਦ ਬਲਸੀ.ਏ.ਪੀ.ਐਫ਼, ਐਨ.ਡੀ.ਆਰ.ਐਫ. ਐਸ.ਡੀ.ਆਰ.ਐਫ਼) ਅੰਤਰ-ਵਿਭਾਗੀ ਤਾਲਮੇਲ  ਨੂੰ ਮਜ਼ਬੂਤ ਕਰਨ, ਕਿਸੇ ਵੀ ਕੁਦਰਤੀ ਆਪਦਾ ਜਾਂ ਕਿਸੇ ਹੋਰ ਹੰਗਾਮੀ ਸਥਿਤੀ ਨਾਲ ਨਿਪਟਨ ਲਈ ਆਪਦਾ ਮਿੱਤਰ, ਨੌਜਵਾਨ ਆਪਦਾ ਮਿੱਤਰ, ਆਪਦਾ ਸਖੀ ਅਤੇ ਨੌਜਵਾਨ ਵਲੰਟੀਅਰਾਂ ਆਦਿ ਦੀ ਅਗਾਊਂ ਟਰੇਨਿੰਗ, ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਆਦਿ ਵਰਗੇ ਪੱਖਾਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਇਸ ਤੋਂ ਇਲਾਵਾ ਆਫ਼ਤ ਪ੍ਰਬੰਧਨ ਲਈ ਭਵਿੱਖ ਦੀਆਂ ਯੋਜਨਾਵਾਂ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਸੁਝਾਅ ਵੀ ਲਏ ਗਏ। ਇਸ ਦੌਰਾਨ ਐਨ.ਡੀ.ਐਮ.ਏ. ਦੇ ਅਧਿਕਾਰੀਆਂ ਵੱਲੋਂ ਕੇਂਦਰ ਦੀਆਂ ਆਫ਼ਤ ਨਾਲ ਸਬੰਧਤ ਸਕੀਮਾਂਐਸਓਪੀਜ਼ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।

ਇਸ ਮੌਕੇ ਸਹਾਇਕ ਕਮਿਸ਼ਨਰ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਸਮੂਹ ਵਿਭਾਗਾਂ ਵਿਚਕਾਰ ਆਪਸੀ ਸਹਿਯੋਗ ਅਤੇ ਕੋਆਰਡੀਨੇਸ਼ਨ ਨਾਲ ਹੀ ਕਿਸੇ ਵੀ ਸੰਕਟ ਦਾ ਸਫਲਤਾ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਨਜਾਗਰੂਕਤਾ ਮੁਹਿੰਮ ਚਲਾਉਣ ਤੇ ਵੀ ਜ਼ੋਰ ਦਿੱਤਾ ਗਿਆ ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਫ਼ਤ ਪ੍ਰਬੰਧਨ ਸਬੰਧੀ ਜੇਕਰ ਕਿਸੇ ਵੀ ਪ੍ਰਕਾਰ ਦੀ ਮਸ਼ੀਨਰੀ/ ਸਮੱਗਰੀ ਆਦਿ ਦੀ ਜ਼ਰੂਰਤ ਹੋਵੇ ਤਾਂ ਉਸ ਦੀ ਰਿਕੂਆਰਮੈਂਟ ਜ਼ਿਲ੍ਹਾ ਦਫ਼ਤਰ ਨੂੰ ਭੇਜੀ ਜਾਵੇ ਤਾਂ ਜੋ ਐਨ.ਡੀ.ਐਮ.ਏ. ਨੂੰ ਫੰਡਜ਼ ਲਈ ਡਿਮਾਂਡ ਭੇਜੀ ਜਾ ਸਕੇ।

ਇਸ ਮੌਕੇ ਵਿਵੇਕ ਸ਼ਰਮਾ ਸੀਨੀ. ਕੰਸਲਟੈਂਟ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ (ਐਸ.ਡੀ.ਐਮ.ਏ.) ਅਤੇ ਨਰਿੰਦਰ ਚੌਹਾਨ ਕੰਸਲਟੈਂਟ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐਮ.ਏ.) ਵੱਲੋਂ ਰਾਜ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ ਗਿਆ।

ਮੀਟਿੰਗ ਵਿੱਚ ਤਹਿਸੀਲਦਾਰ ਫ਼ਿਰੋਜ਼ਪੁਰ ਹਰਮਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਸੁਨੀਤਾ ਰਾਣੀ, ਡੀ.ਐਸ.ਪੀ. ਬਚਨ ਸਿੰਘ, ਜ਼ਿਲ੍ਹਾ ਚਾਇਲਡ ਪ੍ਰੋਟੈਕਸ਼ਨ ਅਫ਼ਸਰ ਬਲਜਿੰਦਰ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਉਪਰੰਤ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਟੀਮ ਵੱਲੋਂ ਪਿੰਡ ਦੋਨਾ ਮੱਤੜ (ਗਜ਼ਨੀ ਵਾਲਾ) ਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਸਤਲੁਜ ਦਰਿਆ ਵਿੱਚ ਪਾਣੀ ਦੇ ਪੱਧਰ ਅਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ।