Arth Parkash : Latest Hindi News, News in Hindi
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਟੀਕਾਕਰਨ ਵਿਚ ਨਵਾਂ ਰਿਕਾਰਡ, ਸਲੱਮ ਇਲਾਕਿਆਂ ਵਿਚ ਵੀ ਟੀਚਾ ਪਾਰ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਟੀਕਾਕਰਨ ਵਿਚ ਨਵਾਂ ਰਿਕਾਰਡ, ਸਲੱਮ ਇਲਾਕਿਆਂ ਵਿਚ ਵੀ ਟੀਚਾ ਪਾਰ
Sunday, 24 Aug 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਟੀਕਾਕਰਨ ਵਿਚ ਨਵਾਂ ਰਿਕਾਰਡ, ਸਲੱਮ ਇਲਾਕਿਆਂ ਵਿਚ ਵੀ ਟੀਚਾ ਪਾਰ

ਉੱਚ ਜੋਖਿਮ ਵਾਲੀ ਪ੍ਰਵਾਸੀ ਗਰਭਵਤੀ ਨੇ ਦਿੱਤਾ 2 ਤੰਦਰੁਸਤ ਜੁੜਵਾਂ ਬੱਚਿਆਂ ਨੂੰ ਜਨਮ

ਕੀਰਤਪੁਰ ਸਾਹਿਬ 25 ਅਗਸਤ (2025)

ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਹਰ ਨਾਗਰਿਕ ਤੱਕ ਬਿਹਤਰ ਸਿਹਤ ਸਹੂਲਤਾਂ ਪਹੁੰਚਾਉਣ ਲਈ ਵਚਨਬੱਧ ਹੈ। ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਟੀਕਾਕਰਨ ਹਫ਼ਤਾ ਮਨਾਇਆ ਗਿਆਜਿਸ ਨੇ ਨਵਾਂ ਰਿਕਾਰਡ ਸਥਾਪਤ ਕੀਤਾ।

    ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਡਾ.ਜੰਗਜੀਤ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ ਦੀ ਅਗਵਾਈ ਹੇਠ 18 ਤੋਂ 23 ਅਗਸਤ ਤੱਕ ਪੀ.ਐਚ.ਸੀ ਕੀਰਤਪੁਰ ਸਾਹਿਬ ਦੀ ਟੀਮ ਵੱਲੋਂ ਕੁੱਲ 9 ਕੈਂਪ ਲਗਾਏ ਗਏ।

    ਟੀਕਾਕਰਨ ਹਫ਼ਤੇ ਦੌਰਾਨ ਜਿੱਥੇ 31 ਬੱਚਿਆਂ ਦਾ ਟੀਚਾ ਨਿਰਧਾਰਤ ਸੀਉੱਥੇ 56 ਬੱਚਿਆਂ ਅਤੇ 10 ਗਰਭਵਤੀ ਔਰਤਾਂ ਦਾ ਮੁਫ਼ਤ ਟੀਕਾਕਰਨ ਕਰਕੇ ਟੀਚੇ ਤੋਂ ਵੱਧ ਪ੍ਰਾਪਤੀ ਕੀਤੀ ਗਈ। ਇਹ ਕੈਂਪ ਲੰਗ ਮਜਾਰੀਸੱਧੇਵਾਲਗਰਾਂਗਨਾਰੂਲੋਧੀਪੁਰਦਾਣਾ ਮੰਡੀਲੋਹੱਡ ਖੱਡਸੀ.ਡੀ. ਰਾਜਨਗਰ ਅਤੇ ਸ਼ਿਵਾਲਿਕ ਐਵੇਨਿਊ ਸਮੇਤ ਸਲੱਮ ਇਲਾਕਿਆਂ ਅਤੇ ਭੱਠਿਆਂ ਵਿੱਚ ਲਗਾਏ ਗਏ। ਇਸ ਦੌਰਾਨ ਖਸਰਾਰੁਬੈਲਾ ਸਮੇਤ 11 ਮਾਰੂ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਵੈਕਸੀਨ ਪ੍ਰਦਾਨ ਕੀਤੀਆਂ ਗਈਆਂ।

   ਡਾ.ਜੰਗਜੀਤ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਸੀ ਕਿ ਕੋਈ ਵੀ ਬੱਚਾ ਜਾਂ ਗਰਭਵਤੀ ਟੀਕਾਕਰਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ।

    ਇਸ ਵਿਸ਼ੇਸ਼ ਟੀਕਾਕਰਨ ਹਫ਼ਤੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸਿਹਤ ਟੀਮ ਦੀ ਸ਼ਲਾਘਾ ਕਰਦਿਆਂਉਨ੍ਹਾਂ ਨੇ ਏ.ਐੱਨ.ਐੱਮ ਜੋਤੀ ਕੁਮਾਰੀਰਜਨੀ ਦੇਵੀਜਸਬੀਰ ਕੌਰਮਨਦੀਪਸੁਨੀਤਾਮਨਿੰਦਰ ਅਤੇ ਕੁਲਵਿੰਦਰ ਕੌਰ ਦੀ ਸੇਵਾ ਭਾਵਨਾ ਦੀ ਪ੍ਰਸ਼ੰਸਾ ਕੀਤੀ ਅਤੇ ਏ.ਐੱਨ.ਐੱਮ ਜੋਤੀ ਕੁਮਾਰੀ ਨੇ ਇੱਕ ਉੱਚ ਜੋਖਿਮ ਵਾਲੀ ਪ੍ਰਵਾਸੀ ਗਰਭਵਤੀ ਮਹਿਲਾ ਨੀਲਮ ਨੂੰ ਸਮੇਂ-ਸਮੇਂ ਤੇ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਅਤੇ ਉਸਨੂੰ ਸੰਸਥਾਗਤ ਡਿਲੀਵਰੀ ਲਈ ਪ੍ਰੇਰਿਤ ਕੀਤਾ। ਇਸ ਮਹੀਨੇ ਨੀਲਮ ਨੇ ਤੰਦਰੁਸਤ ਜੁੜਵਾਂ ਬੱਚਿਆਂ  ਇੱਕ ਪੁੱਤਰ ਅਤੇ ਇੱਕ ਧੀ ਨੂੰ ਜਨਮ ਦਿੱਤਾ ਹੈ। ਨੀਲਮ ਨੇ ਪੰਜਾਬ ਸਰਕਾਰ ਵੱਲੋਂ ਮਿਲ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਤੇ ਹਲਕਾ ਵਿਧਾਇਕ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਕੀਤਾ ਹੈ।