ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਸਤੀਏ ਵਾਲਾ ਦੇ ਬਲਾਕ ਪੱਧਰੀ ਕਵਿਤਾ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀ ਵਾਲਾ ਵਿਖੇ ਕਰਵਾਏ ਗਏ
ਫ਼ਿਰੋਜ਼ਪੁਰ 26 ਅਗਸਤ (2025) ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ:) ਸ੍ਰੀਮਤੀ ਸੁਨੀਤਾ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਏ ਵਾਲ਼ਾ ਸ੍ਰੀਮਤੀ ਦਲਜੀਤ ਕੌਰ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀ ਵਾਲਾ ਵਿੱਚ ਕਵੀ ਸ੍ਰੀ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਬਲਾਕ ਸਤੀਏ ਵਾਲਾ ਦੇ ਬਲਾਕ ਪੱਧਰੀ ਰਾਸ਼ਟਰੀ ਕਵਿਤਾ ਮੁਕਾਬਲੇ ਕਰਵਾਏ ਗਏ।
ਇਹਨਾਂ ਮੁਕਾਬਲਿਆਂ ਵਿੱਚ ਬਲਾਕ ਦੇ ਸੈਂਟਰਾਂ ਦੇ 10 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਹਨਾਂ ਮੁਕਾਬਲਿਆਂ ਲਈ ਜੱਜ ਦੀ ਭੂਮਿਕਾ ਸੀ.ਐੱਚ.ਟੀ. ਜੀਵਨ ਸ਼ਰਮਾ, ਸੀ.ਐੱਚ.ਟੀ. ਕੁਲਵੰਤ ਸਿੰਘ ਅਤੇ ਬੀ.ਆਰ.ਸੀ. ਹਰੀਸ਼ ਕੁਮਾਰ ਨੇ ਨਿਭਾਈ। ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਮਿਸ਼ਰੀ ਵਾਲਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਗੁਰਨੇਕਦੀਪ ਕੌਰ ਨੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੱਲਵਾਲ ਕਦੀਮ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਜੇਤੂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦਿੱਤੇ ਗਏ।
ਇਸ ਸਮਾਗਮ ਵਿੱਚ ਸੀ.ਐੱਚ.ਟੀ. ਨਵਦੀਪ ਕੁਮਾਰ, ਸੀ.ਐੱਚ.ਟੀ. ਰੀਤੂ ਬਾਲਾ, ਸੀ.ਐੱਚ.ਟੀ. ਗੁਣਵੰਤ ਕੌਰ, ਸੀ.ਐੱਚ.ਟੀ. ਹਰਬੰਸ ਕੌਰ, ਜਸਵਿੰਦਰ ਕੌਰ, ਬੀ.ਆਰ.ਸੀ. ਸੁਰਿੰਦਰ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ, ਪਰਮਜੀਤ ਕੌਰ, ਮਨਦੀਪ ਕੌਰ, ਹਰਦੀਪ ਕੌਰ, ਬਲਦੇਵ ਸਿੰਘ ਅਤੇ ਤਲਵਿੰਦਰ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ।