ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਮੁਹਾਰ ਜਮਸ਼ੇਰ ਦਾ ਦੌਰਾ
ਫਾਜ਼ਿਲਕਾ 27 ਅਗਸਤ
ਫਾਜਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਮੁਹਾਰ ਜਮਸ਼ੇਰ ਪਿੰਡ ਦਾ ਦੌਰਾ ਕੀਤਾ। ਇਹ ਪਿੰਡ ਤਿੰਨ ਪਾਸਿਆਂ ਤੋਂ ਪਾਕਿਸਤਾਨ ਅਤੇ ਇੱਕ ਪਾਸਿਓਂ ਸਤਲੁਜ ਨਦੀ ਦੇ ਪਾਰ ਬਣਿਆ ਹੋਇਆ ਹੈ। ਇਸ ਪਿੰਡ ਦੇ ਸਾਰੇ ਪਾਸੇ ਪਾਣੀ ਆ ਗਿਆ ਹੈ ਅਤੇ ਸੜਕੀ ਸੰਪਰਕ ਟੁੱਟ ਜਾਣ ਕਾਰਨ ਬੇੜੀ ਨਾਲ ਹੀ ਇਸ ਪਿੰਡ ਵਿੱਚ ਪਹੁੰਚਿਆ ਜਾ ਸਕਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਦੇ ਜ਼ਿਆਦਾਤਰ ਲੋਕ ਸੁਰੱਖਿਤ ਥਾਵਾਂ ਤੇ ਚਲੇ ਗਏ ਹਨ ਅਤੇ 60- 70 ਲੋਕ ਹੀ ਪਿੰਡ ਵਿੱਚ ਹਨ. ਉਹਨਾਂ ਕਿਹਾ ਕਿ ਪਿੰਡ ਦੇ ਅੰਦਰ ਪਾਣੀ ਨਹੀਂ ਹੈ ਅਤੇ ਸਾਰੇ ਘਰ ਸੁਰੱਖਿਤ ਹਨ। ਉਹਨਾਂ ਕਿਹਾ ਕਿ ਇੱਥੇ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਰਾਹਤ ਸਮੱਗਰੀ ਪਿੰਡ ਵਿੱਚ ਬੇੜੀਆਂ ਨਾਲ ਪਹੁੰਚਾਈ ਜਾ ਰਹੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਡਾ ਮਨਦੀਪ ਕੌਰ, ਐਸਡੀਐਮ ਵੀਰਪਾਲ ਕੌਰ ਵੀ ਉਹਨਾਂ ਦੇ ਨਾਲ ਹਾਜ਼ਰ ਸਨ।।