ਜਿਲਾ ਪ੍ਰਸ਼ਾਸਨ ਵੱਲੋਂ ਮਨੁੱਖਾਂ ਦੇ ਨਾਲ ਨਾਲ ਜਾਨਵਰਾਂ ਦੀ ਵੀ ਕੀਤਾ ਜਾ ਰਿਹਾ ਹੈ ਰੈਸਕਿਊ
ਫਾਜ਼ਿਲਕਾ 29 ਅਗਸਤ
ਜਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਜਿੱਥੇ ਹੜ ਪ੍ਰਭਾਵਿਤ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਮਨੁੱਖੀ ਆਬਾਦੀ ਨੂੰ ਕਿਸ਼ਤੀਆਂ ਅਤੇ ਟਰੈਕਟਰ ਟਰਾਲੀਆਂ ਰਾਹੀਂ ਰੈਸਕਿਊ ਕਰਕੇ ਰਾਹਤ ਕੈਂਪਾਂ ਵਿੱਚ ਭੇਜਿਆ ਜਾ ਰਿਹਾ ਹੈ ਉੱਥੇ ਹੀ ਜਾਨਵਰਾਂ ਨੂੰ ਵੀ ਸੁਰੱਖਿਤ ਬਾਹਰ ਕੱਢਣ ਲਈ ਟੀਮਾਂ ਕੰਮ ਕਰ ਰਹੀਆਂ ਹਨ । ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ
ਸੁੱਚਾ ਸਿੰਘ ਸਪੁੱਤਰ ਠਾਕਰ ਸਿੰਘ ਵਾਸੀ
ਦੋਨਾ ਨਾਨਕਾ ਤੋਂ ਸੂਚਨਾ ਮਿਲੀ ਸੀ ਕਿ ਉਸਦੀ ਮੱਝ ਬਿਮਾਰ ਹੈ ਅਤੇ ਉਸਨੂੰ ਤੁਰੰਤ ਆਪਰੇਸ਼ਨ ਦੀ ਲੋੜ ਹੈ। ਜਿਸ ਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਵੱਲੋਂ ਡਿਪਟੀ ਡਾਇਰੈਕਟਰ ਮਨਦੀਪ ਸਿੰਘ ਦੀ ਦੇਖਰੇਖ ਹੇਠ ਟਰੈਕਟਰ ਟਰਾਲੀ ਰਾਹੀਂ ਇਸ ਮੱਝ ਨੂੰ ਹੜ ਪ੍ਰਭਾਵਿਤ ਖੇਤਰ ਤੋਂ ਬਾਹਰ ਸੁਰੱਖਿਤ ਲਿਆਂਦਾ ਅਤੇ ਉਸ ਤੋਂ ਬਾਅਦ ਇਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਡਾ ਮਨਦੀਪ ਸਿੰਘ ਨੇ ਕਿਹਾ ਕਿ ਮੱਝ ਦੀ ਲੱਤ ਟੁੱਟੀ ਹੋਈ ਹੈ ਅਤੇ ਵਿਭਾਗ ਇਸਦਾ ਅਗਲੇਰਾ ਇਲਾਜ ਕਰ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਹੁਣ ਤੱਕ ਸਰਹੱਦੀ ਪਿੰਡਾਂ ਵਿੱਚ 1404 ਜਾਨਵਰਾਂ ਨੂੰ ਮੈਡੀਕਲ ਸਹਾਇਤਾ ਮੁਹਈਆ ਕਰਵਾਈ ਗਈ ਹੈ।।
ਦੂਜੇ ਪਾਸੇ ਸਰਹੱਦ ਤੇ ਤਾਇਨਾਤ ਬੀਐਸਐਫ ਦੇ ਸੂਈਏ ਕੁੱਤਿਆਂ ਨੂੰ ਵੀ ਐਨਡੀਆਰਐਫ ਦੀਆਂ ਟੀਮਾਂ ਦੇ ਮਾਰਫਤ ਸੁਰੱਖਿਤ ਬਾਹਰ ਕੱਢਿਆ ਗਿਆ ਹੈ।