Arth Parkash : Latest Hindi News, News in Hindi
ਸਰਹੱਦਾਂ ਦੀ ਰਾਖੀ ਕਰਨ ਵਾਲੇ ਬੀ.ਐੱਸ.ਐੱਫ਼ ਦੇ ਜਵਾਨ ਹੜ੍ਹਾਂ ਵਿੱਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਵੀ ਅੱਗੇ ਆਏ ਸਰਹੱਦਾਂ ਦੀ ਰਾਖੀ ਕਰਨ ਵਾਲੇ ਬੀ.ਐੱਸ.ਐੱਫ਼ ਦੇ ਜਵਾਨ ਹੜ੍ਹਾਂ ਵਿੱਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਵੀ ਅੱਗੇ ਆਏ
Thursday, 28 Aug 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ

ਸਰਹੱਦਾਂ ਦੀ ਰਾਖੀ ਕਰਨ ਵਾਲੇ ਬੀ.ਐੱਸ.ਐੱਫ਼ ਦੇ ਜਵਾਨ ਹੜ੍ਹਾਂ ਵਿੱਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਵੀ ਅੱਗੇ ਆਏ

ਬੀ.ਐੱਸ.ਐੱਫ. ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਚਲਾਏ ਜਾ ਰਹੇ ਹਨ ਬਚਾਅ ਕਾਰਜ

ਗੁਰਦਾਸਪੁਰ, 29 ਅਗਸਤ (2025) - ਭਾਰਤੀ ਸਰਹੱਦ ਦੀ ਰਾਖੀ ਕਰਨ ਵਾਲੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨ ਹੜ੍ਹਾਂ ਦੌਰਾਨ ਵੀ ਲੋਕਾਂ ਦੀ ਸੁਰੱਖਿਆ ਲਈ ਅੱਗੇ ਆਏ ਹਨ। ਗੁਰਦਾਸਪੁਰ ਸੈਕਟਰ ਹੈੱਡਕੁਆਟਰ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਰਾਵੀ ਦਰਿਆ ਦੇ ਹੜ੍ਹ ਦੌਰਾਨ ਪੂਰੀ ਨਿਸ਼ਠਾ ਨਾਲ ਰਾਹਤ ਅਤੇ ਬਚਾਅ ਕਾਰਵਾਈਆਂ ਵਿੱਚ ਲਗਾਤਾਰ ਹਿੱਸਾ ਲਿਆ ਜਾ ਰਿਹਾ ਹੈ।

ਡੀ.ਆਈ.ਜੀ., ਸੈਕਟਰ ਹੈੱਡਕੁਆਟਰ ਗੁਰਦਾਸਪੁਰ ਸ੍ਰੀ ਜਸਵਿੰਦਰ ਕੁਮਾਰ ਵਿਰਦੀ ਨੇ ਬੀ.ਐੱਸ.ਐੱਫ. ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਨਾਲ ਬੀ.ਐੱਸ.ਐੱਫ਼. ਵੱਲੋਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਅਤੇ ਬੀ.ਐੱਸ.ਐੱਫ਼. ਏਅਰ ਵਿੰਗ ਦੇ ਹੈਲੀਕਾਪਟਰ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਅਤੇ ਬੀ.ਓ.ਪੀ. (ਬੋਰਡਰ ਆਊਟ ਪੋਸਟਸ) 'ਚ ਫਸੇ ਹੋਏ ਜਵਾਨਾਂ ਦੀ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ ਹੈ। ਇਸ ਦੇ ਇਲਾਵਾ, ਐਨ.ਡੀ.ਆਰ.ਐੱਫ. ਅਤੇ ਬੀ.ਐੱਸ.ਐੱਫ਼ ਵਾਟਰ ਵਿੰਗ ਦੀਆਂ ਸਪੀਡ ਬੋਟਾਂ ਵੀ ਇਸ ਬਚਾਅ ਮੁਹਿੰਮ ਵਿੱਚ ਪੂਰੀ ਤਰ੍ਹਾਂ ਸ਼ਾਮਲ ਹਨ ਅਤੇ ਨਿਰੰਤਰ ਬਚਾਅ ਤੇ ਰਾਹਤ ਕਾਰਵਾਈ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ਼ ਦੀ ਇਹ ਕੋਸ਼ਿਸ਼ ਸਿਰਫ਼ ਆਪਣੇ ਜਵਾਨਾਂ ਤੱਕ ਸੀਮਤ ਨਹੀਂ ਰਹੀ ਸਗੋਂ ਬੀਐਸਐਫ਼ ਨੇ ਹੜ੍ਹ-ਪ੍ਰਭਾਵਿਤ ਸਰਹੱਦੀ ਇਲਾਕਿਆਂ ਤੋਂ ਕਈ ਨਾਗਰਿਕਾਂ ਨੂੰ ਵੀ ਬਚਾਇਆ ਹੈ ਅਤੇ ਉਨ੍ਹਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕੀਤੀ ਹੈ।

ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ਼ ਅਤੇ ਹੋਰ ਸਹਾਇਕ ਏਜੰਸੀਜ਼ ਦੇ ਸਹਿਯੋਗ ਕਾਰਨ ਸੈਕਟਰ ਹੈੱਡ ਕੁਆਟਰ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਨਾ ਤਾਂ ਕਿਸੇ ਬੀ.ਐੱਸ.ਐੱਫ਼ ਜਵਾਨ ਦੀ ਤੇ ਨਾ ਹੀ ਕਿਸੇ ਨਾਗਰਿਕ ਦੀ ਜਾਨ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਵੱਲੋਂ ਪੈਦਾ ਹੋਈਆਂ ਭਿਆਨਕ ਚੁਣੌਤੀਆਂ ਦੇ ਬਾਵਜੂਦ, ਬੀ.ਐੱਸ.ਐੱਫ਼ ਦੇਸ਼ ਦੀ ਪਹਿਲੀ ਰਖਵਾਲੀ ਲਾਈਨ ਵਜੋਂ ਮਜ਼ਬੂਤੀ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਅੰਤਰਰਾਸ਼ਟਰੀ ਸਰਹੱਦ ਦੀ ਰੱਖਿਆ ਨੂੰ ਵਫ਼ਾਦਾਰੀ, ਸਚੇਤਤਾ ਅਤੇ ਦੇਸ਼-ਭਗਤੀ ਨਾਲ ਨਿਭਾਉਂਦਾ ਆ ਰਿਹਾ ਹੈ। ਦੇਸ਼ ਦੀ ਸੰਪ੍ਰਭੂਤਾ ਅਤੇ ਸੁਰੱਖਿਆ ਬੀ.ਐੱਸ.ਐੱਫ਼ ਦੀ ਸਭ ਤੋਂ ਵੱਡੀ ਤਰਜੀਹ ਰਹੀ ਹੈ ਅਤੇ ਇਹ ਜ਼ਿੰਮੇਵਾਰੀ, ਮੌਜੂਦਾ ਮੁਸ਼ਕਲ ਹਾਲਤਾਂ ਦੇ ਬਾਵਜੂਦ, ਬਖ਼ੂਬੀ ਨਿਭਾਈ ਜਾ ਰਹੀ ਹੈ।  ਡੀ.ਆਈ.ਜੀ., ਸੈਕਟਰ ਹੈੱਡਕੁਆਟਰ ਗੁਰਦਾਸਪੁਰ ਸ੍ਰੀ ਜਸਵਿੰਦਰ ਕੁਮਾਰ ਵਿਰਦੀ ਨੇ ਇਸ ਸਭ ਲਈ ਆਪਣੇ ਨਿਸ਼ਠਾਵਾਨ ਅਫ਼ਸਰਾਂ ਤੇ ਜਵਾਨਾਂ ਦੀ ਟੀਮ ਦੀ ਸ਼ਲਾਘਾ ਕੀਤੀ ਹੈ।