Arth Parkash : Latest Hindi News, News in Hindi
ਡੀ.ਸੀ ਦਫ਼ਤਰ ਯੂਨੀਅਨ, ਗੁਰਦਾਸਪੁਰ ਵੱਲੋਂ ਅੱਜ ਹੜ੍ਹ ਪੀੜਤਾਂ ਲਈ 110 ਪੈਕੇਟ ਫੂਡ ਦੇ ਭੇਜੇ ਗਏ ਡੀ.ਸੀ ਦਫ਼ਤਰ ਯੂਨੀਅਨ, ਗੁਰਦਾਸਪੁਰ ਵੱਲੋਂ ਅੱਜ ਹੜ੍ਹ ਪੀੜਤਾਂ ਲਈ 110 ਪੈਕੇਟ ਫੂਡ ਦੇ ਭੇਜੇ ਗਏ
Thursday, 28 Aug 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ

 

ਡੀ.ਸੀ ਦਫ਼ਤਰ ਯੂਨੀਅਨ, ਗੁਰਦਾਸਪੁਰ ਵੱਲੋਂ ਅੱਜ ਹੜ੍ਹ ਪੀੜਤਾਂ ਲਈ 110 ਪੈਕੇਟ ਫੂਡ ਦੇ ਭੇਜੇ ਗਏ

 

ਗੁਰਦਾਸਪੁਰ, 29 ਅਗਸਤ (2025 ) - ਡਿਪਟੀ ਕਮਿਸ਼ਨਰ ਦਫ਼ਤਰ ਯੂਨੀਅਨ, ਗੁਰਦਾਸਪੁਰ ਵੀ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਅੱਗੇ ਆਈ ਹੈ। ਡੀ.ਸੀ ਦਫ਼ਤਰ ਯੂਨੀਅਨ, ਗੁਰਦਾਸਪੁਰ ਵੱਲੋਂ ਅੱਜ ਹੜ੍ਹ ਪੀੜਤਾਂ ਲਈ 110 ਪੈਕੇਟ ਫੂਡ ਦੇ ਭੇਜੇ ਗਏ। ਫੂਡ ਪੈਕਟਾਂ ਦੀ ਇਸ ਰਾਹਤ ਸਮਗਰੀ ਵਾਲੀ ਗੱਡੀ ਨੂੰ ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਨੇ ਇਸ ਮਾਨਵਪੱਖੀ ਉਪਰਾਲੇ ਲਈ ਡੀ.ਸੀ. ਦਫ਼ਤਰ ਯੂਨੀਅਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਕਟ ਦੀ ਘੜੀ ਵਿੱਚ ਲੋੜਵੰਦਾਂ ਦੀ ਮਦਦ ਕਰਨੀ ਇਨਸਾਨ ਦਾ ਇਖ਼ਲਾਕੀ ਫ਼ਰਜ਼ ਹੈ ਅਤੇ ਇਨ੍ਹਾਂ ਸਾਰੇ ਮੈਂਬਰਾਂ ਨੇ ਇਹ ਦਾਨ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ।

 

ਇਸ ਮੌਕੇ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਲਖਵਿੰਦਰ ਸਿੰਘ ਗੁਰਾਇਆ ਅਤੇ ਸ਼੍ਰੀ ਸਰਬਜੀਤ ਸਿੰਘ ਮੁਲਤਾਨੀ, ਜਨਰਲ ਸਕੱਤਰ ਨੇ ਸਮੂਹ ਸਾਥੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਨਰਿੰਦਰ ਕੁਮਾਰ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਖ਼ਜ਼ਾਨਚੀ, ਮੁਲਖ ਰਾਜ, ਰਾਜਪਾਲ, ਵਿਨੋਦ ਭਾਟੀਆ ਜ਼ਿਲ੍ਹਾ ਨਾਜ਼ਰ, ਸਰਵਨ ਸਿੰਘ ਸਟੈਨੋ, ਪੰਕਜ ਕੁਮਾਰ, ਜੋਰਾਵਰ ਸਿੰਘ, ਅਜੇ ਕੁਮਾਰ, ਗੁਰਨਾਮ ਸਿੰਘ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ।