Arth Parkash : Latest Hindi News, News in Hindi
ਕੌਮਾਂਤਰੀ ਸਰਹੱਤ ਤੱਕ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ ਰਾਹਤ ਕਾਰਜ ਕੌਮਾਂਤਰੀ ਸਰਹੱਤ ਤੱਕ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ ਰਾਹਤ ਕਾਰਜ
Saturday, 30 Aug 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਕੌਮਾਂਤਰੀ ਸਰਹੱਤ ਤੱਕ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਕਰ ਰਿਹਾ ਹੈ ਰਾਹਤ ਕਾਰਜ
-ਡਿਪਟੀ ਕਮਿਸ਼ਨਰ ਵੱਲੋਂ ਮੌਜਮ ਬੰਨ ਦਾ ਦੌਰਾ
ਫਾਜ਼ਿਲਕਾ, 31 ਅਗਸਤ
ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਸਤੁਲਜ ਦੀ ਕ੍ਰੀਕ ਦੇ ਨਾਲ ਤੋਂ ਲੈਕੇ ਭਾਰਤ ਪਾਕਿ ਸਰਹੱਤ ਤੱਕ ਹਰ ਸਥਾਨ ਤੇ ਰਾਹਤ ਕਾਰਜ ਪ੍ਰਬੰਧਾਂ ਵਿਚ ਤਨਦੇਹੀ ਨਾਲ ਲੱਗਿਆ ਹੋਇਆ ਹੈ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਖੁਦ ਸਾਰੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।
ਇਸੇ ਲੜੀ ਵਿਚ ਅੱਜ ਉਹ ਭਾਰਤ ਪਾਕਿ ਸਰਹੱਤ ਦੇ ਕੰਡਿਆਲੀ ਤਾਰ ਨਾਲ ਬਣੇ ਮੌਜਮ ਦੇ ਅਗਲੇਰੇ ਬੰਨ ਤੱਕ ਗਏ ਅਤੇ ਇਸ ਬੰਨ ਦੀ ਸੁਰੱਖਿਆ ਯਕੀਨੀ ਬਣਾਉਣ ਦੀਆਂ ਹਦਾਇਤਾਂ ਸਬੰਧਤ ਵਿਭਾਗਾਂ ਨੂੰ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਕਾਰਜਸ਼ੀਲ ਹਨ ਅਤੇ ਸਰਹੱਦ ਤੇ ਬੀਐਸਐਫ ਵੀ ਮੁਸਕਿਲ ਹਾਲਾਤ ਦੇ ਬਾਵਜੂਦ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਹਰ ਸਥਿਤੀ ਤੇ ਨਜਰ ਹੈ ਅਤੇ ਸਥਿਤੀ ਪੂਰੀ ਤਰਾਂ ਨਾਲ ਕਾਬੂ ਹੇਠ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਵੀ ਉਨ੍ਹਾਂ ਦੇ ਨਾਲ ਹਾਜਰ ਸਨ।