Arth Parkash : Latest Hindi News, News in Hindi
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਹੁੰਬੜਾਂ, ਹੰਸਾਲਾ ਤੇ ਰਾਜੋਮਾਜਰਾ ਪਿੰਡਾਂ ਦਾ ਦੌਰਾ ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਹੁੰਬੜਾਂ, ਹੰਸਾਲਾ ਤੇ ਰਾਜੋਮਾਜਰਾ ਪਿੰਡਾਂ ਦਾ ਦੌਰਾ
Tuesday, 02 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਹੁੰਬੜਾਂ, ਹੰਸਾਲਾ ਤੇ ਰਾਜੋਮਾਜਰਾ ਪਿੰਡਾਂ ਦਾ ਦੌਰਾ

ਖਵਾਜੇ ਦਾ ਮੱਥਾ ਟੇਕ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਕਿਹਾ, ਘੱਗਰ ਦੀ ਮਜ਼ਬੂਤੀ ਲਈ ਵਿਭਾਗੀ ਟੀਮਾਂ ਦਿਨ ਰਾਤ ਇੱਕ ਕਰ ਰਹੀਆਂ ਹਨ

ਕਿਸਾਨਾਂ ਨੂੰ ਭਰੋਸਾ– ਗਿਰਦਾਵਰੀ ਕਰਵਾ ਕੇ ਮਿਲੇਗੀ ਸਰਕਾਰੀ ਸਹਾਇਤਾ: ਐਸ ਡੀ ਐਮ ਦਮਨਦੀਪ ਕੌਰ

ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 3 ਸਤੰਬਰ 2025:
ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਲਗਾਤਾਰ ਘੱਗਰ ਦਰਿਆ ਦੇ ਨੇੜਲੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਉਨਾਂ ਦੁਆਰਾ ਅੱਜ ਆਪਣੇ ਹਲਕੇ ਦੇ ਤਿੰਨ ਪਿੰਡਾਂ ਹੁੰਬੜਾਂ, ਹੰਸਾਲਾ ਤੇ ਰਾਜੋਮਾਜਰਾ ਜੋ ਕਿ ਘੱਗਰ ਦੀ ਦੂਜੀ ਸਾਈਡ ਪੈਂਦੇ ਹਨ, ਦਾ ਐਸ ਡੀ ਐਮ ਦਮਨਦੀਪ ਕੌਰ, ਬੀ.ਡੀ.ਪੀ.ਓ ਡੇਰਾਬਸੀ ਗੁਰਮੇਲ ਸਿੰਘ, ਐਸ.ਡੀ.ਓ ਡਰੇਨੇਜ਼ ਰਜਿੰਦਰ ਸਿੰਘ, ਐਸ ਐਚ.ਓ. ਲਾਲੜੂ, ਪੁਲਿਸ ਚੌਂਕੀ ਇੰਚਾਰਜ ਲੈਹਲੀ ਤੇ ਹੋਰ ਅਧਿਕਾਰੀਆਂ ਨਾਲ ਦੌਰਾ ਕਰਕੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਵਿਭਾਗੀ ਟੀਮਾਂ ਘੱਗਰ ਦਰਿਆ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਖੁਦ ਤਹਿਸੀਲ ਪ੍ਰਸ਼ਾਸਨ, ਪੁਲਿਸ ਅਧਿਕਾਰੀਆਂ, ਮਾਲ ਮਹਿਕਮੇ ਦੇ ਅਧਿਕਾਰੀਆਂ ਅਤੇ ਡ੍ਰੇਨੇਜ ਅਧਿਕਾਰੀਆਂ ਨਾਲ ਨਿਰੰਤਰ ਤਾਲਮੇਲ ਰੱਖ ਕੇ ਸਥਿਤੀ ਤੇ ਨਿਗ੍ਹਾ ਰੱਖੀ ਜਾ ਰਹੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਹਲਕੇ ਦੇ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਘੱਗਰ ਅਤੇ ਸੁਖਨਾ ਚੋਅ ਦੇ ਕੰਢਿਆਂ 'ਤੇ ਸਾਵਧਾਨ ਰਹਿਣ, ਕਿਉਂਕਿ ਪਾਣੀ ਦਾ ਪੱਧਰ ਵੱਧ ਰਿਹਾ ਹੈ। ਕਿਸੇ ਵੀ ਮਦਦ ਜਾਂ ਜਾਣਕਾਰੀ ਲਈ ਉਨ੍ਹਾਂ ਦੇ ਡੇਰਾਬੱਸੀ ਮੁੱਖ ਦਫਤਰ ਵਿਖੇ ਫੋਨ ਨੰ: 01762280095, ਜ਼ੀਰਕਪੁਰ ਦਫ਼ਤਰ ਵਿਖੇ ਫੋਨ ਨੰ: 01762-528902 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਐਸ ਡੀ ਐਮ ਦਮਨਦੀਪ ਕੌਰ ਨੇ ਕਿਹਾ ਕਿ ਮਾਲ ਮਹਿਕਮੇ ਤੇ ਖੇਤੀਬਾੜੀ ਅਧਿਕਾਰੀ ਨਾਲ ਮਿਲਕੇ ਪਿੰਡਾਂ ਵਿੱਚ ਖੇਤੀਬਾੜੀ ਰਕਬੇ ਦੇ ਨੁਕਸਾਨ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਤੇ ਸਰਕਾਰ ਵੱਲੋਂ ਜਲਦੀ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਕਿਸਾਨਾਂ ਨੂੰ ਬਣਦੀ ਸਹਾਇਤਾ ਦਿੱਤੀ ਜਾਵੇਗੀ।

ਇਸ ਮੌਕੇ ੳਨ੍ਹਾਂ ਲੋਕਾਂ ਨੂੰ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੂਰੀ ਟੀਮ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਪ੍ਰਸ਼ਾਸ਼ਨ ਦਾ ਪੂਰਨ ਸਹਿਯੋਗ ਦੇਣ ਲਈ ਕਿਹਾ ਤਾਂ ਜੋ  ਹੜ੍ਹਾਂ ਵਰਗੇ ਹਾਲਾਤਾ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਮੁਸ਼ਕਲ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਮੌਜੂਦ ਹਨ। ਵਿਧਾਇਕ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੋਕਾਂ ਨਾਲ ਮਿਲ ਕੇ ਮਿਲਕੇ ਖਵਾਜੇ ਦਾ ਮੱਥਾ ਟੇਕ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕਿਹਾ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ।