Arth Parkash : Latest Hindi News, News in Hindi
ਖੁਸ਼ੀ ਫਾਉਂਡੇਸ਼ਨ ਦੇ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਹਾਈਜੀਨ ਰਾਹਤ ਸਮੱਗਰੀ ਲੇ ਕੇ ਪਹੁੰਚੇ ਰਾਹਤ ਕੇਂਦਰ ਰਾਣਾ ਖੁਸ਼ੀ ਫਾਉਂਡੇਸ਼ਨ ਦੇ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਹਾਈਜੀਨ ਰਾਹਤ ਸਮੱਗਰੀ ਲੇ ਕੇ ਪਹੁੰਚੇ ਰਾਹਤ ਕੇਂਦਰ ਰਾਣਾ
Thursday, 04 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਖੁਸ਼ੀ ਫਾਉਂਡੇਸ਼ਨ ਦੇ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਹਾਈਜੀਨ ਰਾਹਤ ਸਮੱਗਰੀ ਲੇ ਕੇ ਪਹੁੰਚੇ ਰਾਹਤ ਕੇਂਦਰ ਰਾਣਾ
ਹਾਈਜੀਨਕ ਵਸਤਾਂ ਦੇ ਨਾਲ-ਨਾਲ ਰੋਜਮਰਾ ਦੀਆਂ ਜਰੂਰੀ ਵਸਤਾਂ ਕਰਵਾਈਆਂ ਲੋਕਾਂ ਨੂੰ ਮੁਹੱਈਆ
ਅਬੋਹਰ ਦੀ ਸਮਾਜ ਸੇਵੀ ਸੰਸਥਾ ਵੀ ਪਹੁੰਚੀ ਸਹਿਯੋਗ ਲੈ ਕੇ
ਫਾਜ਼ਿਲਕਾ 5 ਸਤੰਬਰ
ਖੁਸ਼ੀ ਫਾਉਂਡੇਸ਼ਨ ਦੇ ਚੇਅਰਪਰਸਨ ਅਤੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਮੈਡਮ ਖੁਸ਼ਬੂ ਸਵਨਾ ਹਾਈਜੀਨ ਰਾਹਤ ਸਮੱਗਰੀ ਲੇ ਕੇ ਰਾਹਤ ਕੇਂਦਰ ਰਾਣਾ ਵਿਚ ਪਹੁੰਚੇ। ਉਨ੍ਹਾਂ ਨਾਲ ਅਬੋਹਰ ਦੀ ਸਮਾਜ ਸੇਵੀ ਸੰਸਥਾ ਵੀ ਮੌਜੂਦ ਸੀ ਜਿਸ ਵਿਚ ਅਨੇਕਾ ਨੌਜਵਾਨਾਂ ਵੱਲੋਂ ਆਪਣਾ ਬਣਦਾ ਸਹਿਯੋਗ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਰੋਜਮਰਾਂ ਦੀਆਂ ਜਰੂਰੀ ਵਸਤਾਂ ਜੋ ਕਿ ਸਾਡੇ ਲਈ ਜਰੂਰੀ ਹੁੰਦੀਆਂ ਹਨ, ਦੀ ਵੰਡ ਲੋਕਾਂ ਨੂੰ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਬੁਨ, ਤੇਲ, ਮੱਛਰਾਂ ਤੋਂ ਬਚਾਅ ਸਬੰਧੀ ਦਵਾਈ ਅਤੇ ਸੈਨੇਟਰੀ ਨੈਪਕਿਨ ਆਦਿ ਵਸਤਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਪਾਣੀ ਦੀ ਮਾਰ ਹੇਠ ਆਏ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ *ਤੇ ਆ ਜਾਣ।
ਮੈਡਮ ਖੁਸ਼ਬੂ ਨੇ ਕਿਹਾ ਕਿ ਕੁਦਰਤੀ ਆਪਦਾ ਨੂੰ ਨਜਿਠਣ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਉਨ੍ਹਾਂ ਦੀ ਸੰਸਥਾ ਲਗਾਤਾਰ ਲੋਕਾਂ ਦੀ ਮਦਦ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਰਾਹਤ ਦੇਣ ਲਈ ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ ਤੇ ਕੇਂਦਰਾਂ ਵਿਖੇ ਹੋਰ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ ਤੱਕ ਹਰੇਕ ਤਰ੍ਹਾਂ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਗਈਂ ਹਨ।