Arth Parkash : Latest Hindi News, News in Hindi
ਜ਼ਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਢੰਡੀ ਕਦੀਮ, ਢਾਣੀ ਨੱਥਾਂ ਸਿੰਘ ਤੇ ਫੂਲਾ ਸਿੰਘ ਵਿਖੇ ਰਾਸ਼ਨ ਅਤੇ ਪਸ਼ੂਆ ਲਈ ਫੀਡ ਦ ਜ਼ਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਢੰਡੀ ਕਦੀਮ, ਢਾਣੀ ਨੱਥਾਂ ਸਿੰਘ ਤੇ ਫੂਲਾ ਸਿੰਘ ਵਿਖੇ ਰਾਸ਼ਨ ਅਤੇ ਪਸ਼ੂਆ ਲਈ ਫੀਡ ਦੀ ਵੰਡ
Saturday, 06 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜ਼ਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਢੰਡੀ ਕਦੀਮ, ਢਾਣੀ ਨੱਥਾਂ ਸਿੰਘ ਤੇ ਫੂਲਾ ਸਿੰਘ ਵਿਖੇ ਰਾਸ਼ਨ ਅਤੇ ਪਸ਼ੂਆ ਲਈ ਫੀਡ ਦੀ ਵੰਡ
ਲੋਕਾ ਲਈ ਖੜੀ ਹੈ ਪੰਜਾਬ ਸਰਕਾਰ, ਪਾਣੀ ਉਤਰਨ ਤੋਂ ਬਾਅਦ ਕੀਤੀ ਜਾਵੇਗੀ ਨੁਕਸਾਨ ਦੀ ਭਰਪਾਈ—ਜਗਦੀਪ ਕੰਬੋਜ਼ ਗੋਲਡੀ
ਜਲਾਲਾਬਾਦ 7 ਸਤੰਬਰ
ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਉਹ ਖੁਦ ਤੇ ਉਨ੍ਹਾਂ ਦੀ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਹੁੰਚ ਕਰਕੇ ਲੋਕਾਂ ਲਈ ਰਾਸ਼ਨ ਸਮੱਗਰੀ ਤੇ ਪਸ਼ੂਆਂ ਲਈ ਫੀਡ ਦੀ ਵੰਡ ਕਰ ਰਹੇ ਹਨ, ਕਿਸੇ ਵੀ ਪਿੰਡ ਵਾਸੀ ਨੂੰ ਇਸ ਮੁਸ਼ਕਿਲ ਸਮੇਂ ਵਿਚ ਰਾਹਤ ਸਮੱਗਰੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਪਿੰਡ ਢੰਡੀ ਕਦੀਮ, ਢਾਣੀ ਨੱਥਾ ਸਿੰਘ ਤੇ ਫੂਲਾ ਸਿੰਘ ਵਿਖੇ ਲੋਕਾਂ ਲਈ ਰਾਸ਼ਨ ਸਮੱਗਰੀ ਤੇ ਪਸੂਆਂ ਲਈ ਫੀਡ ਦੀ ਵੰਡ ਕਰਵਾਈ।
ਵਿਧਾਇਕ ਸ੍ਰੀ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਕੁਦਰਤੀ ਆਪਦਾ ਸਮੇਂ ਲੋਕਾਂ ਦੇ ਨਾਲ ਖੜੀ ਹੈ ਤੇ ਔਖੇ ਸਮੇਂ ਨੁੰ ਰਲ ਮਿਲ ਕੇ ਨਜਿਠਣ ਲਈ ਲਗਾਤਾਰ ਪ੍ਰਬੰਧ ਕਰ ਰਹੀ ਹੈ ਤੇ ਪੱਕੇ ਹਲਾਂ ਲਈ ਯੋਜਨਾਵਾਂ ਘੜ ਰਹੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਕਰਕੇ ਪਿੰਡਾਂ ਵਾਸੀਆਂ ਦੀਆਂ ਫਸਲਾਂ ਤੇ ਮਕਾਨਾਂ ਦਾ ਜ਼ੋ ਨੁਕਸਾਨ ਹੋਇਆ ਹੈ, ਪਾਣੀ ਉਤਰਨ ਤੋਂ ਬਾਅਦ ਗਿਰਦਾਵਰੀ ਕਰਵਾ ਕੇ ਉਸਦੀ ਭਰਪਾਈ ਕਰਵਾਈ ਜਾਵੇਗੀ।
ਉਨ੍ਹਾਂ ਹੌਸਲਾਅਫਜਾਈ ਕਰਦਿਆਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕ ਬਹਾਦਰ ਤੇ ਜਜਬੇ ਵਾਲੇ ਹਨ, ਚਾਹੇ ਸਮਾਂ ਜਰੂਰ ਔਖਾ ਹੈ ਪਰ ਲੋਕ ਹਿੰਮਤ ਹਾਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਲੋਕਾਂ ਲਈ ਰਾਹਤ ਕੇਂਦਰ ਬਣਾਏ ਗਏ ਹਨ ਤੇ ਰਾਹਤ ਕੇਂਦਰਾਂ ਵਿਖੇ ਲੋੜੀਂਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜ਼ੋ ਲੋਕ ਪਿੰਡਾਂ ਵਿਚ ਹਨ ਉਨ੍ਹਾਂ ਨੂੰ ਵੀ ਰਾਹਤ ਸਮੱਗਰੀ ਭਿਜਵਾਈ ਜਾ ਰਹੀ ਹੈ।