Arth Parkash : Latest Hindi News, News in Hindi
ਮੇਰਾ ਯੁਵਾ ਭਾਰਤ ਤਰਨ ਤਾਰਨ ਵੱਲੋਂ ਪਿੰਡ ਮੁੱਠਿਆਂਵਾਲਾ ਵਿੱਚ ਸਿਹਤ ਵਿਭਾਗ ਅਤੇ ਆਰਮੀ ਯੂਨਿਟ 18 ਡੋਗਰਾ ਦੇ ਸਹਿਯੋਗ ਨਾਲ ਮੇਰਾ ਯੁਵਾ ਭਾਰਤ ਤਰਨ ਤਾਰਨ ਵੱਲੋਂ ਪਿੰਡ ਮੁੱਠਿਆਂਵਾਲਾ ਵਿੱਚ ਸਿਹਤ ਵਿਭਾਗ ਅਤੇ ਆਰਮੀ ਯੂਨਿਟ 18 ਡੋਗਰਾ ਦੇ ਸਹਿਯੋਗ ਨਾਲ ਲਗਾਇਆ ਗਿਆ ਮੈਡੀਕਲ ਕੈਂਪ
Wednesday, 10 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਮੇਰਾ ਯੁਵਾ ਭਾਰਤ ਤਰਨ ਤਾਰਨ ਵੱਲੋਂ ਪਿੰਡ ਮੁੱਠਿਆਂਵਾਲਾ ਵਿੱਚ ਸਿਹਤ ਵਿਭਾਗ ਅਤੇ ਆਰਮੀ ਯੂਨਿਟ 18 ਡੋਗਰਾ ਦੇ ਸਹਿਯੋਗ ਨਾਲ ਲਗਾਇਆ ਗਿਆ ਮੈਡੀਕਲ ਕੈਂਪ

ਤਰਨ ਤਾਰਨ, 11 ਸਤੰਬਰ:

ਮੇਰਾ ਯੁਵਾ ਭਾਰਤ ਤਰਨ ਤਾਰਨ ਵੱਲੋਂ ਪਿੰਡ ਮੁੱਠਿਆਂਵਾਲਾ, ਬਲਾਕ ਵਲਟੋਹਾ ਵਿੱਚ ਸਿਹਤ ਵਿਭਾਗ ਅਤੇ ਆਰਮੀ ਯੂਨਿਟ 18 ਡੋਗਰਾ ਦੇ ਸਹਿਯੋਗ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਗਿਆ।

ਇਹ ਕੈਂਪ ਡਿਪਟੀ ਡਾਇਰੈਕਟਰ ਮੈਡਮ ਜਸਲੀਨ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਦਵਾਈਆਂ ਵੰਡਣਾ ਅਤੇ ਉਨ੍ਹਾਂ ਨੂੰ ਤੁਰੰਤ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਸੀ।

ਸਿਹਤ ਵਿਭਾਗ ਦੇ ਡਾਕਟਰਾਂ ਅਤੇ 18 ਡੋਗਰਾ ਯੂਨਿਟ ਦੇ ਆਰਮੀ ਡਾਕਟਰਾਂ ਵੱਲੋਂ ਮਰੀਜ਼ ਦੀ ਜਾਂਚ ਕੀਤੀ ਗਈ, ਜ਼ਰੂਰੀ ਇਲਾਜ ਦਿੱਤਾ ਗਿਆ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਇਸ ਮੁਹਿੰਮ ਦਾ ਮੰਤਵ ਬਿਮਾਰੀਆਂ ਦੇ ਫੈਲਾਅ ਨੂੰ ਰੋਕਣਾ ਅਤੇ ਹੜ੍ਹ ਪੀੜਤ ਖੇਤਰਾਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸੀ।
ਡਿਪਟੀ ਡਾਇਰੈਕਟਰ ਮੈਡਮ ਜਸਲੀਨ ਕੌਰ ਨੇ ਸਿਹਤ ਅਧਿਕਾਰੀਆਂ, ਆਰਮੀ ਜਵਾਨਾਂ ਅਤੇ ਮੇਰਾ ਯੁਵਾ ਭਾਰਤ ਦੇ ਸੇਵਾਦਾਰਾਂ ਦੀ ਇਸ ਮਨੁੱਖਤਾ ਭਰੀ ਸੇਵਾ ਲਈ ਸ਼ਲਾਘਾ ਕੀਤੀ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ।
ਪਿੰਡ ਵਾਸੀਆਂ ਨੇ ਮੇਰਾ ਯੁਵਾ ਭਾਰਤ ਤਰਨ ਤਾਰਨ, ਸਿਹਤ ਵਿਭਾਗ ਅਤੇ ਆਰਮੀ 18 ਡੋਗਰਾ ਦਾ ਸਮੇਂ-ਸਿਰ ਸਹਿਯੋਗ ਅਤੇ ਸੇਵਾਵਾਂ ਲਈ ਧੰਨਵਾਦ ਕੀਤਾ।
ਇਸ ਮੌਕੇ ਨਾਇਬ ਸੂਬੇਦਾਰ ਮਨੋਜ ਠਾਕੁਰ, ਨਾਇਬ ਸੂਬੇਦਾਰ ਵਿਜੇ ਕੁਮਾਰ, ਹਵਲਦਾਰ ਕੁਲਦੀਪ, ਹਵਲਦਾਰ ਅਸ਼ਵਨੀ, ਨਾਇਕ  ਸਚਿਨ, ਨਾਇਕ ਅਜੀਤ ਲੈਸਨਾਇਕ ਸੰਦੀਪ ਅਤੇ ਬਾਬਾ ਦਾਰਾਮੱਲ ਵੈਲਫੇਅਰ ਸੋਸਾਇਟੀ ਖੇਮਕਰਨ ਦੇ ਮੈਂਬਰ ਸੰਦੀਪ ਮਸੀਹ, ਸਲੀਮ, ਫਿਲੀਪਸ, ਸਰਪੰਚ ਸਰਵਣ ਸਿੰਘ ਰਤੋਕੇ ਤੋਂ ਇਲਾਵਾ 18 ਡੋਗਰਾ ਰੈਜਮੈਂਟ ਦੇ ਅਧਿਕਾਰੀ ਵੀ ਹਾਜਰ ਸਨ।