ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਨੀਤ ਵਰਮਾ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਨਅਤਕਾਰਾਂ ਅਤੇ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਮੀਟਿੰਗ
ਮੀਟਿੰਗ ਵਿੱਚ ਨਗਰ ਨਿਗਮ, ਗਮਾਡਾ, ਪੁਲਿਸ ਅਤੇ ਪ੍ਰਸ਼ਾਸਨ ਨਾਲ ਸਬੰਧਤ ਉਠਾਏ ਗਏ ਮੁੱਦੇ ਜਲਦ ਹੱਲ ਕਰਨ ਦਾ ਦਿਵਾਇਆ ਭਰੋਸਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ 2025:
ਅੱਜ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਦੀ ਅਗਵਾਈ ਵਿਚ ਮੋਹਾਲੀ ਦੀਆਂ ਵੱਖ-ਵੱਖ ਮਾਰਕਿਟਾਂ ਦੇ ਪ੍ਰਧਾਨ, ਵਪਾਰ ਮੰਡਲ ਦੇ ਪ੍ਰਧਾਨ, ਇੰਡਸਟਰੀ ਐਸੋਸ਼ੀਏਸ਼ਨ ਦੀਆਂ ਮੁਸ਼ਕਿਲਾਂ ਜਾਣਨ ਸਬੰਧੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਗਈ।
ਇਸ ਮੀਟਿੰਗ ਦੌਰਾਨ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਅੱਜ ਮੋਹਾਲੀ ਦੇ ਵੱਖ-ਵੱਖ ਮਾਰਕਿਟਾਂ ਦੇ ਪ੍ਰਧਾਨਾਂ, ਵਪਾਰ ਮੰਡਲ ਦੇ ਪ੍ਰਧਾਨਾਂ, ਐਸ਼ੋਸ਼ੀਏਸ਼ਨਾਂ, ਇੰਮੀਗ੍ਰੇਸ਼ਨਾਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਇੱਕਤਰ ਨੁਮਾਇੰਦਿਆਂ ਵੱਲੋਂ ਆਪਣੀਆਂ ਆਪਣੀਆਂ ਸਮੱਸਿਆਵਾਂ/ਮੁਸ਼ਕਿਲਾਂ ਦੱਸੀਆਂ ਗਈਆਂ।
ਵਿਨਿਤ ਵਰਮਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ, ਆਉਣ ਵਾਲੇ ਤਿਉਹਾਰਾਂ ਦੇ ਸ਼ੀਜਨ ਦੌਰਾਨ ਵਪਾਰੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ/ਸੁਝਾਵਾਂ ਦਾ ਅਗਾਊਂ ਹੱਲ ਕਰਵਾਉਣਾ ਹੈ ਤਾਂ ਜੋ ਵਪਾਰੀਆਂ ਦੇ ਤਿਉਹਾਰਾਂ ਦੇ ਸ਼ੀਜਨ ਨੂੰ ਹੋਰ ਵਧੀਆ ਬਣਾਇਆ ਜਾ ਸਕੇ। ਮਿਊਂਸਪਲ ਕਾਰਪੋਰੇਸ਼ਨ ਨਾਲ ਸਬੰਧਤ ਵੱਖ-ਵੱਖ ਮੁੱਦੇ ਸੁਣੇ ਗਏ, ਇਨ੍ਹਾਂ ਵਿੱਚੋਂ ਸ਼ਹਿਰ ਦੀਆਂ ਵੱਖ-ਵੱਖ ਮਾਰਕਿਟਾਂ ਦੀ ਸਫਾਈ, ਬਾਥਰੂਮਾਂ ਦੀ ਸਫਾਈ ਅਤੇ ਰਿਪੇਅਰ, ਪਾਰਕਿੰਗ ਦੀ ਸਮੱਸਿਆ, ਬਜਾਰਾਂ ਵਿੱਚ ਲਗਦੀਆਂ ਅਣ-ਅਧਿਕਾਰਤ ਰੇੜ੍ਹੀਆਂ-ਫੜ੍ਹੀਆਂ, ਭਿਖਾਰੀਆਂ ਅਤੇ ਟੁੱਟੀਆਂ ਸੜਕਾਂ, ਪਾਣੀ ਦੀ ਨਿਕਾਸੀ, ਸੀਵਰੇਜ ਦੀ ਸਮੱਸਿਆ, ਮਾਰਕਿਟ ਵਿੱਚ ਬਣੇ ਬੂਥਾਂ ਨੂੰ ਡਬਲ ਸਟੋਰੀ ਬਣਾਉਣ ਅਤੇ ਪਾਣੀ ਦਾ ਪ੍ਰਬੰਧ ਕਰਨ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸਿਹਤ ਵਿਭਾਗ ਵੱਲੋਂ ਸੈਂਪਲ ਭਰੇ ਜਾਣ ਤਾਂ ਜੋ ਖਾਣ ਪੀਣ ਵਾਲੇ ਨਕਲੀ ਸਮਾਨ ਤੋਂ ਬਚਿਆ ਜਾ ਸਕੇ। ਸ਼ਹਿਰ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਖੁੱਲ੍ਹੇ ਹੋਏ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਾਉਣ ਦੀ ਵੀ ਮੰਗ ਕੀਤੀ ਗਈ।
ਹੋਟਲਾਂ, ਰੈਸਟੋਰੈਂਟਾਂ ਦੀ ਮਾਲਕਾਂ ਦੀ ਮੰਗ ਸੀ ਕਿ ਸ਼ਹਿਰ ਵਿੱਚ ਇੰਨ੍ਹਾਂ ਦੇ ਖੁੱਲਣ ਦਾ ਸਮਾਂ ਰਾਤ 12 ਵਜੇ ਤੱਕ ਦਾ ਨਿਰਧਾਰਤ ਕੀਤਾ ਜਾਵੇ ਅਤੇ ਆਨ-ਲਾਈਨ ਫੂਡ ਡਲਿਵਰੀ ਕਰਨ ਵਾਲੇ ਵਿਅਕਤੀਆਂ ਦਾ ਸਮਾਂ ਵੀ ਰਾਤ 12 ਵਜੇ ਤੱਕ ਦਾ ਹੀ ਨਿਰਧਾਰਤ ਕੀਤਾ ਜਾਵੇ। ਮਾਰਕਿਟ ਵਿੱਚ ਘੁੰਮਣ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾਂਦੀ ਹੁੱਲੜਬਾਜ਼ੀ ਨੂੰ ਰੋਕਣ ਲਈ ਪੁਲਿਸ ਦੀ ਤਾਇਨਾਤੀ ਕੀਤੀ ਜਾਵੇ। ਮਾਰਕਿਟ ਵਿੱਚ ਪਾਰਕਿੰਗ ਵਾਲੀ ਜਗ੍ਹਾਂ ਤੇ ਮਾਰਕਿੰਗ ਕੀਤੀ ਜਾਵੇ, ਤਾਂ ਜੋ ਪਾਰਕਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਵਪਾਰੀਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਗੈਰ-ਕਾਨੂੰਨੀ ਰੇੜ੍ਹੀ-ਫੜ੍ਹੀ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਮਾਰਕਿਟਾਂ ਦੀਆਂ ਪਾਰਕਿੰਗਾਂ ਵਪਾਰੀਆਂ ਲਈ ਤੇ ਉਨ੍ਹਾਂ ਦੇ ਗਾਹਕਾਂ ਲਈ ਖਾਲੀ ਹੋ ਸਕਣ। ਵਪਾਰੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਪਬਲਿਕ ਟਾਇਲਟ ਤੇ ਬਾਥਰੂਮ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਨਹੀਂ ਹੁੰਦੀ, ਉਨ੍ਹਾਂ ਦੀ ਮੈਂਟੀਨੇਂਸ ਦਾ ਕੰਮ ਵੀ ਵਪਾਰੀਆਂ ਦੇ ਹੱਥ ਵਿੱਚ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਪੱਧਰ 'ਤੇ ਸਾਫ-ਸਫਾਈ ਕਰਵਾ ਸਕਣ।
ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਵੱਖ-ਵੱਖ ਮੰਗ ਪੱਤਰ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਗਮਾਡਾ ਅਤੇ ਕੁਝ ਪੁਲਿਸ ਵਿਭਾਗ ਨਾਲ ਸਬੰਧਤ ਸਨ। ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਵੱਲੋਂ ਉਨ੍ਹਾਂ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਕਿ ਵਪਾਰੀਆਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਨੂੰ ਪੰਜਾਬ ਦੇ ਆਰਥਿਕ ਵਿਕਾਸ ਦਾ ਅਹਿਮ ਹਿੱਸਾ ਮੰਨਦੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।
ਇਸ ਮੌਕੇ ਮੋਹਾਲੀ ਵਾਪਾਰ ਮੰਡਲ ਦੇ ਨੁਮਾਇੰਦੇ ਸੀਤਲ ਸਿੰਘ, ਚੇਅਰਮੇਨ, ਮਾਰਕੀਟ ਕਮੇਟੀ ਦੇ ਪ੍ਰਧਾਨ ਫੇਜ਼-2, ਨਿਤੀਸ਼ ਵਿੱਜ, ਸਤਨਾਮ ਸਿੰਘ, ਫੇਜ਼- 5, ਅਨਿਲ ਕੁਮਾਰ ਫੇਜ਼-6, ਜਸਵਿੰਦਰ ਸਿੰਘ ਫੇਜ਼ 3ਬੀ-1, ਰਤਨ ਸਿੰਘ ਫੇਜ਼ 3-ਏ, ਸੁਰੇਸ਼ ਵਰਮਾ ਅਤੇ ਸਰਬਜੀਤ ਸਿੰਘ ਪ੍ਰਿੰਸ ਫੇਜ਼-7, ਅਕਬਿੰਦਰ ਸਿੰਘ ਗੋਸਲ ਫੇਜ਼ 3ਬੀ-2, ਮਨੋਜ ਫੇਜ਼-9, ਰਿੱਕੀ ਸ਼ਰਮਾ ਅਤੇ ਵਿਕਾਸ ਕੁਮਾਰ ਫੇਜ਼-10, ਗੁਰਬਚਨ ਸਿੰਘ ਫੇਜ਼-11, ਸੈਕਟਰ-67, ਪੰਕਜ ਸ਼ਰਮਾ ਸੈਕਟਰ-69, ਅਸ਼ੋਕ ਅਗਰਵਾਲ ਸੈਕਟਰ-70. ਫੋਜਾ ਸਿੰਘ ਮੋਟਰ ਮਾਰਕੀਟ ਅਤੇ ਇਸ ਤੋਂ ਇਲਾਵਾ ਸੁਰੇਸ਼ ਗੋਇਲ, ਇੰਡਸਟਰੀ ਐਸ਼ੋਸੀਏਸ਼ਨ ਫੇਜ਼-9, ਦਵਿੰਦਰ ਸਿੰਘ ਲੌਂਗੀਆ ਅਤੇ ਗੁਰਨਾਮ ਸਿੰਘ, ਕਰਿਆਨਾ ਐਸੋਸੀਏਸ਼ਨ, ਯਸ਼ਪਾਲ ਸਿੰਗਲਾ, ਅਮਰਦੀਪ ਕੌਰ, ਕਸ਼ਮੀਰ ਕੌਰ, ਪ੍ਰਿਤਪਾਲ ਸਿੰਘ, ਢੀਡਸਾਂ, ਪਰਮਿੰਦਰ ਸਿੰਘ ਮਾਂਗਟ, ਦਵਿੰਦਰ ਢੀਡਸਾਂ, ਯਸ਼ਪਾਲ ਬਾਂਸਲ, ਸਤਪਾਲ ਸਿੰਘ, ਜਤਿੰਦਰ ਸਿੰਘ ਬੈਨੀਪਾਲ, ਦਿਲਪ੍ਰੀਤ ਸਿੰਘ, ਏ.ਕੇ ਪਵਾਰ, ਰਾਜਪਾਲ ਚੋਧਰੀ, ਅਤੇ ਸੁਰਿੰਦਰ ਸਿੰਘ ਮਟੌਰ, ਹਾਜ਼ਰ ਸਨ