Arth Parkash : Latest Hindi News, News in Hindi
ਚੰਡੀਗੜ੍ਹ ਵਿੱਚ ਪੋਸ਼ਣ ਮਾਹ 2025 ਲਈ ਤਿਆਰੀ ਮੀਟਿੰਗ ਹੋਈ ਚੰਡੀਗੜ੍ਹ ਵਿੱਚ ਪੋਸ਼ਣ ਮਾਹ 2025 ਲਈ ਤਿਆਰੀ ਮੀਟਿੰਗ ਹੋਈ
Thursday, 11 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਲੋਕ ਸੰਪਰਕ ਵਿਭਾਗ
ਚੰਡੀਗੜ੍ਹ ਪ੍ਰਸ਼ਾਸਨ
ਪ੍ਰੈੱਸ ਰਿਲੀਜ਼

ਚੰਡੀਗੜ੍ਹ ਵਿੱਚ ਪੋਸ਼ਣ ਮਾਹ 2025 ਲਈ ਤਿਆਰੀ ਮੀਟਿੰਗ ਹੋਈ

ਚੰਡੀਗੜ੍ਹ, 12 ਸਤੰਬਰ, 2025:

17 ਸਤੰਬਰ ਤੋਂ 16 ਅਕਤੂਬਰ 2025 ਤੱਕ ਮਨਾਏ ਜਾਣ ਵਾਲੇ ਪੋਸ਼ਣ ਮਾਹ 2025 ਲਈ ਇੱਕ ਤਿਆਰੀ ਮੀਟਿੰਗ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੀ ਮਹਿਲਾ ਅਤੇ ਬਾਲ ਵਿਕਾਸ ਡਾਇਰੈਕਟਰ ਪਾਲਿਕਾ ਅਰੋੜਾ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਭਾਰਤ ਸਰਕਾਰ ਦੀ ਪ੍ਰਮੁੱਖ ਪਹਿਲ, ਪੋਸ਼ਣ ਅਭਿਯਾਨ ਦੇ ਤਹਿਤ ਇਸ ਰਾਸ਼ਟਰਵਿਆਪੀ ਪੋਸ਼ਣ ਜਾਗਰੂਕਤਾ ਮੁਹਿੰਮ ਦੇ ਸਫ਼ਲ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਤਾਲਮੇਲ ਕਰਨ 'ਤੇ  ਧਿਆਨ ਕੇਂਦ੍ਰਿਤ ਕੀਤਾ ਗਿਆ।

 ਮੀਟਿੰਗ ਦੇ ਦੌਰਾਨ, ਡਾਇਰੈਕਟਰ ਨੇ ਇਸ ਵਰ੍ਹੇ ਦੇ ਪੋਸ਼ਣ ਮਾਹ ਦੇ ਕੇਂਦਰੀ ਥੀਮਾਂ ਦੇ ਮਹੱਤਵ 'ਤੇ ਪ੍ਰਕਾਸ਼ ਪਾਇਆ, ਜਿਸ ਵਿੱਚ ਖੰਡ ਅਤੇ ਤੇਲ ਦੀ ਖਪਤ ਘਟਾ ਕੇ ਮੋਟਾਪੇ ਦੀ ਸਮੱਸਿਆ ਦਾ ਸਮਾਧਾਨ, ਪੋਸ਼ਣ ਭੀ ਪੜ੍ਹਾਈ ਭੀ ਪਹਿਲ (Poshan Bhi Padhai Bhi initiative) ਦੇ ਤਹਿਤ ਮੁਢਲੀ ਬਾਲ ਅਵਸਥਾ ਦੇਖਭਾਲ਼ ਅਤੇ ਸਿੱਖਿਆ, ਤੰਦਰੁਸਤ ਸ਼ਿਸ਼ੂ ਅਤੇ ਛੋਟੇ ਬੱਚਿਆਂ ਦੇ ਆਹਾਰ ਸਬੰਧੀ ਪਿਰਤਾਂ ਨੂੰ ਹੁਲਾਰਾ ਦੇਣਾ, ਪੋਸ਼ਣ ਵਿੱਚ ਪੁਰਸ਼ਾਂ ਦੀ ਭੂਮਿਕਾ ਵਧਾਉਣਾ, ਏਕ ਪੇੜ ਮਾਂ ਕੇ ਨਾਮ (Ek Per Mas Me Naam) ਮੁਹਿੰਮ ਤਹਿਤ ਰੁੱਖ ਲਗਾਉਣਾ, ਅਤੇ ਲੋਕਾਂ ਨੂੰ ਪ੍ਰੰਪਰਾਗਤ ਅਤੇ ਪੌਸ਼ਟਿਕ ਖੁਰਾਕੀ ਪਦਾਰਥਾਂ ਦੀ ਚੋਣ ਕਰਕੇ ਸਥਾਨਕ  ਲੋਕਾਂ ਦੇ ਲਈ ਆਵਾਜ਼ ਉਠਾਉਣ ਦੇ ਲਈ ਪ੍ਰੋਤਸਾਹਿਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਇਸ ਬਾਤ 'ਤੇ ਜ਼ੋਰ ਦਿੱਤਾ ਕਿ ਇਨ੍ਹਾਂ  ਵਿਸ਼ਿਆਂ (ਥੀਮਾਂ) ਦੀ ਸਫ਼ਲਤਾ ਸਮੁਦਾਇਕ ਲਾਮਬੰਦੀ, ਵਿਭਾਗਾਂ ਦੀ ਸਰਗਰਮ ਭਾਗੀਦਾਰੀ, ਅਤੇ ਅਧਿਕਤਮ ਪਹੁੰਚ ਅਤੇ ਦੀਰਘਕਾਲੀ ਪ੍ਰਭਾਵ ਸੁਨਿਸ਼ਚਿਤ ਕਰਨ ਦੇ ਲਈ ਇੱਕ ਵਿਵਸਥਿਤ ਦ੍ਰਿਸ਼ਟੀਕੋਣ ਅਪਣਾਉਣ ਵਿੱਚ ਨਿਹਿਤ ਹੈ।

ਲਾਭਾਰਥੀਆਂ ਦੀ ਪਹੁੰਚ ਵਧਾਉਣ ਦੇ  ਲਈ ਪੀਐੱਮਐੱਮਵੀਵਾਈ/(PMMVY) (ਪ੍ਰਧਾਨ ਮੰਤਰੀ ਮਾਤਰੁ ਵੰਦਨਾ ਯੋਜਨਾ) ਕੈਂਪਾਂ ਦੇ ਆਯੋਜਨ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਨਾਲ ਹੀ ਪੋਸ਼ਣ ਸਬੰਧੀ ਗਤੀਵਿਧੀਆਂ ਵਿੱਚ ਪੁਰਸ਼ਾਂ ਨੂੰ ਸ਼ਾਮਲ ਕਰਕੇ ਪ੍ਰੰਪਰਾਗਤ ਰੁਕਾਵਟਾਂ ਨੂੰ ਤੋੜਨ ਅਤੇ ਮਾਂ ਅਤੇ ਬੱਚੇ ਦੀ ਸਿਹਤ  ਦੇ ਪ੍ਰਤੀ ਸਾਂਝੀ ਜ਼ਿੰਮੇਦਾਰੀ ਨੂੰ ਹੁਲਾਰਾ ਦੇਣ ਦੇ ਪ੍ਰਯਾਸਾਂ 'ਤੇ  ਵੀ ਧਿਆਨ ਕੇਂਦ੍ਰਿਤ ਕੀਤਾ ਗਿਆ।  ਡਾਇਰੈਕਟਰ ਨੇ ਵਿਭਾਗਾਂ ਨੂੰ "ਪੋਸ਼ਣ ਭੀ ਪੜ੍ਹਾਈ ਭੀ" ਦੇ ਤਹਿਤ ਸਕੂਲ ਅਤੇ ਕਾਲਜ-ਅਧਾਰਿਤ ਜਾਗਰੂਕਤਾ ਪ੍ਰੋਗਰਾਮ, ਮਾਤਾਵਾਂ ਨੂੰ ਸਮਰਪਿਤ ਰੁੱਖ ਲਗਾਉਣ ਦੀਆਂ ਮੁਹਿੰਮਾਂ, ਸਥਾਨਕ ਤੌਰ 'ਤੇ ਉਪਲਬਧ ਪੌਸ਼ਟਿਕ ਭੋਜਨ ਨੂੰ ਹੁਲਾਰਾ ਦੇਣ ਅਤੇ ਸ਼ਿਸ਼ੂ ਆਹਾਰ ਸਬੰਧੀ ਪਿਰਤਾਂ  ਅਤੇ ਤੰਦਰੁਸਤ ਜੀਵਨ ਸ਼ੈਲੀ ਦੀਆਂ ਆਦਤਾਂ, ਖਾਸ ਕਰਕੇ ਮੋਟਾਪੇ ਦੇ ਸਬੰਧ ਵਿੱਚ ਸਹੀ ਜਾਣਕਾਰੀ ਦਾ ਪ੍ਰਸਾਰ ਕਰਨ ਜਿਹੀਆਂ ਪਹਿਲਾਂ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ।

ਆਪਣੇ ਸਮਾਪਨ ਭਾਸ਼ਣ ਵਿੱਚ, ਸਮਾਜ ਭਲਾਈ ਡਾਇਰੈਕਟਰ ਨੇ ਸਾਰੇ ਹਿਤਧਾਰਕਾਂ ਨੂੰ ਨਿਕਟ ਤਾਲਮੇਲ ਵਿੱਚ ਕੰਮ ਕਰਨ ਦੀ ਤਾਕੀਦ ਕੀਤੀ ਤਾਕਿ ਮੁਹਿੰਮ ਦੇ ਮੁੱਖ ਸੰਦੇਸ਼ ਪ੍ਰਭਾਵੀ ਢੰਗ ਨਾਲ ਹਰ ਘਰ ਤੱਕ ਪਹੁੰਚ ਸਕਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੋਸ਼ਣ ਮਾਹ  ਦਾ ਉਦੇਸ਼ ਕੇਵਲ ਜਾਗਰੂਕਤਾ ਫੈਲਾਉਣ  ਹੀ ਨਹੀਂ ਹੈ, ਬਲਕਿ ਜ਼ਮੀਨੀ ਪੱਧਰ 'ਤੇ ਮਹਿਲਾਵਾਂ, ਬੱਚਿਆਂ ਅਤੇ ਪਰਿਵਾਰਾਂ ਦੀ ਸਿਹਤ ਅਤੇ ਪੋਸ਼ਣ ਦੀ ਸਥਿਤੀ ਵਿੱਚ ਸੁਧਾਰ ਦੇ  ਲਈ ਸਥਾਈ ਵਿਵਹਾਰ ਪਰਿਵਰਤਨ ਨੂੰ ਹੁਲਾਰਾ ਦੇਣਾ ਵੀ ਹੈ।

ਮੀਟਿੰਗ ਵਿੱਚ ਪੀਜੀਆਈਐੱਮਈਆਰ (PGIMER), ਜੀਐੱਮਸੀਐੱਚ (GMCH)-32, ਜੀਐੱਮਐੱਸਐੱਚ (GMSH)-16, ਆਯੁਸ਼ (AYUSH), ਨਗਰ ਨਿਗਮ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਸਿੱਖਿਆ ਵਿਭਾਗ, ਖੇਡ ਵਿਭਾਗ, ਵਣ ਵਿਭਾਗ, ਐੱਨਐੱਸਐੱਸ (NSS), ਐੱਫਐੱਸਐੱਸਏਆਈ (FSSAI), ਅਤੇ ਕੱਚੀ ਸੜਕ, ਰਾਕਟ ਲਰਨਿੰਗ ਅਤੇ ਸਿਫ਼ਾਜ਼ ਫਾਊਂਡੇਸ਼ਨ ਜਿਹੇ ਗ਼ੈਰ-ਸਰਕਾਰੀ ਸੰਗਠਨਾਂ ਸਹਿਤ ਸੰਸਥਾਵਾਂ ਅਤੇ ਸੰਗਠਨਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ, ਜਿਨ੍ਹਾਂ ਨੇ ਚੰਡੀਗੜ੍ਹ ਵਿੱਚ ਇਸ ਮੁਹਿੰਮ ਦੀ ਸਫ਼ਲਤਾ  ਸੁਨਿਸ਼ਚਿਤ ਕਰਨ ਵਿੱਚ ਆਪਣੇ ਸਰਗਰਮ ਸਮਰਥਨ ਦਾ ਭਰੋਸਾ ਦਿੱਤਾ।