ਝੋਨੇ ਅਤੇ ਬਾਸਮਤੀ ਦੀ ਕਟਾਈ ਐਸ ਐਮ ਐਸ ਯੁਕਤ ਕੰਬਾਈਨ ਨਾਲ ਕੀਤੀ ਜਾਵੇ –ਡਾ. ਨਵਤੇਜ ਸਿੰਘ
ਸੁਪਰ ਐਸ ਐਮ ਐਸ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਬੀਜਣੀ ਸੁਖਾਲੀ ਹੁੰਦੀ ਹੈ
ਖਡੂਰ ਸਾਹਿਬ 13 ਸਤੰਬਰ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ. ਏ. ਐਸ ਦੇ ਦਿਸਾ-ਨਿਰਦੇਸ ਹੇਠ ਪ੍ਰੀਵੈਂਨਸ਼ਨ ਐਂਡ ਕੰਟਰੋਲ ਆਫ ਸਟਬਲ ਬਰਨਿੰਗ ਤਹਿਤ ਜ਼ਿਲ੍ਹੇ ਵਿਚ ਝੋਨੇ ਦੀ ਕਟਾਈ ਲਈ ਹਰੇਕ ਕੰਬਾਈਨ ਉੱਪਰ ਐੱਸ ਐੱਮ ਐੱਸ ਲੱਗਿਆ ਹੋਣਾ ਲਾਜ਼ਮੀ ਹੈ। ਅੱਜ ਉਨਾਂ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਭਰ ਦੇ ਕੰਬਾਈਨ ਮਾਲਕਾਂ/ਆਪਰੇਟਰਾਂ ਨਾਲ ਬਲਾਕ ਪੱਧਰ ਤੇ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਐਸ ਐਮ ਐਸ ਕੰਬਾਈਨ ਦੇ ਫਾਇੰਦਿਆਂ ਬਾਰੇ ਜਾਗਰੂਕ ਕਰਦਿਆਂ ਡਾ. ਨਵਤੇਜ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕਿਹਾ ਕਿ ਐੱਸ ਐੱਮ ਐੱਸ ਤੋਂ ਬਿਨ੍ਹਾਂ ਕੰਬਾਈਨ ਨਾਲ ਕਟਾਈ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਡਾ:ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਕੰਬਾਈਨ ਆਪਰੇਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਵੱਲੋਂ ਕਟਾਈ ਦੌਰਾਨ ਖੇਤਾਂ ਵਿਚ ਜਾ ਕੇ ਚੈਕਿੰਗ ਹੋਵੇਗੀ, ਤਾਂ ਜੋ ਐੱਸ ਐੱਮ ਐੱਸ ਵਾਲੀ ਕੰਬਾਈਨ ਰਾਹੀਂ ਕਟਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕੰਬਾਈਨ ਮਾਲਕਾਂ ਨੂੰ ਕਿਹਾ ਕਿ ਉਹ ਕਟਾਈ ਤੋਂ ਪਹਿਲਾਂ ਆਪਣੀਆਂ ਕੰਬਾਈਨਾਂ ਉੱਪਰ ਐੱਸ ਐੱਮ ਐੱਸ ਲਗਾਉਣਾ ਯਕੀਨੀ ਬਣਾਉਣ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਆਈ ਏ ਐਸ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਕਟਾਈ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਨਿਰਧਾਰਿਤ ਕੀਤਾ ਗਿਆ ਹੈ, ਤਾਂ ਜੋ ਝੋਨੇ ਵਿਚ ਨਮੀ ਨੂੰ ਨਿਰਧਾਰਿਤ ਮਾਪਦੰਡਾਂ ਤੱਕ ਰੱਖਿਆ ਜਾ ਸਕੇ। ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਕੁਮਾਰ ਨੇ ਬਲਾਕ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਬਲਾਕ ਪੱਧਰ ’ਤੇ ਵੀ ਕੰਬਾਈਨ ਮਾਲਕਾਂ ਤੇ ਆਪਰੇਟਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਐੱਸ ਐੱਮ ਐੱਸ ਪ੍ਰਣਾਲੀ ਰਾਹੀਂ ਪਰਾਲੀ ਦੀ ਸਾਂਭ-ਸੰਭਾਲ ਬਾਰੇ ਜਾਣੂੰ ਕਰਵਾਉਣ ।
ਇਸ ਮੌਕੇ ਡਾ: ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ,ਰੁਪਿੰਦਰਜੀਤ ਸਿੰਘ ,ਗੁਰਪ੍ਰੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਸਿਮਰਨਜੀਤ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਖੇਤੀਬਾੜੀ ਉੱਪ ਨਿਰੀਖਕ, ਕਰਮ ਸਿੰਘ, ਗੁਰਪ੍ਰਤਾਪ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਸਿੰਘ ਬੇਲਦਾਰ, ਬਲਾਕ ਪ੍ਰਧਾਨ ਕੰਬਾਈਨ ਸੰਘਰਸ਼ ਕਮੇਟੀ ਸ੍ਰੀ ਜਸਵੀਰ ਸਿੰਘ ਜਿਲਾ ਜਰਨਲ ਸਕੱਤਰ ਸ੍ਰੀ ਅਮਰਜੋਤ ਸਿੰਘ, ਹਰਜੀਤ ਸਿੰਘ ਰਾਮਪੁਰ ਨਰੋਤਮਪੁਰ, ਹਰਜੀਤ ਸਿੰਘ ਗਗੜੇਵਾਲ, ਸੰਦੀਪ ਸਿੰਘ ਬੋਤਲ ਕੀੜੀ, ਗੁਰਜੱਜ ਸਿੰਘ ਰਾਮਪੁਰ ਭੂਤਵਿੰਡ ਅਤੇ ਬਲਾਕ ਖਡੂਰ ਸਾਹਿਬ ਦੇ ਸਮੂਹ ਕੰਬਾਈਨ ਆਪਰੇਟਰ ਹਾਜ਼ਰ ਸਨ ।