Arth Parkash : Latest Hindi News, News in Hindi
ਪਰਾਲੀ ਦੀ ਸੁਚੱਜੀ ਸਾਂਭ- ਸੰਭਾਲ  ਸਬੰਧੀ ਬਲਾਕ ਪੱਧਰੀ ਕੈਂਪ ਪਰਾਲੀ ਦੀ ਸੁਚੱਜੀ ਸਾਂਭ- ਸੰਭਾਲ  ਸਬੰਧੀ ਬਲਾਕ ਪੱਧਰੀ ਕੈਂਪ
Thursday, 18 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ

 

ਪਰਾਲੀ ਦੀ ਸੁਚੱਜੀ ਸਾਂਭ- ਸੰਭਾਲ  ਸਬੰਧੀ ਬਲਾਕ ਪੱਧਰੀ ਕੈਂਪ

 

ਲੰਬੀ/ਸ੍ਰੀ ਮੁਕਤਸਰ ਸਾਹਿਬ, 19 ਸਤੰਬਰ:

 

ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ ਕਰਨਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਬਲਾਕ ਲੰਬੀ ਦੀ ਟੀਮ ਵੱਲੋਂ ਪਿੰਡ ਸਿੱਖਵਾਲਾ ਵਿਖੇ ਸਾਉਣੀ ਦੀਆਂ ਫਸਲਾਂ ਵਿੱਚ ਖਾਦ ਦੀ ਸੁਚੱਜੀ ਵਰਤੋਂਕੀਟ ਪ੍ਰਬੰਧਨਪਰਾਲੀ ਪ੍ਰਬੰਧਨ ਅਤੇ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਸਬੰਧੀ ਅਗਾਉਂ ਵਿਉਂਤਬੰਦੀ ਕਰਨ ਸਬੰਧੀ ਬਲਾਕ ਪੱਧਰੀ ਕੈਂਪ ਲਗਾਇਆਂ ਗਿਆ।

 

ਕੈਂਪ ਦੀ ਪ੍ਰਧਾਨਗੀ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ ਕਰਨਜੀਤ ਸਿੰਘ ਗਿੱਲ ਵੱਲੋਂ ਕੀਤੀ ਗਈ। ਡਾ ਸੁਖਚੈਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਲੰਬੀ ਵੱਲੋਂ ਕੈਂਪ ਵਿੱਚ ਆਏ ਕਿਸਾਨਾਂ ਅਤੇ ਮਹਿਮਾਨਾਂ ਨੂੰ ਜੀ ਆਇਆ ਆਖ ਕੇ ਕੈਂਪ ਦੀ ਕਾਰਵਾਈ ਆਰੰਭ ਕਰਵਾਈ। ਉਹਨਾਂ ਵੱਲੋਂ ਝੋਨੇ ਦੀ ਫਸਲ ਵਿੱਚ ਖਾਦ ਪ੍ਰਬੰਧਨ ਅਤੇ ਝੋਨੇ/ਬਾਸਮਤੀ ਬਿਮਾਰੀਆਂ ਦੀ ਰੋਕਥਾਮ ਸਬੰਧੀ ਅਹਿਮ ਜਾਣਕਾਰੀ ਕਿਸਾਨਾਂ ਨੂੰ ਦਿੱਤੀ। ਇਸ ਮੌਕੇ ਡਾ ਗੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਲੰਬੀ ਵੱਲੋਂ ਕਿਸਾਨਾਂ ਨੂੰ ਨਰਮੇਂ ਦੀ ਫਸਲ ਵਿੱਚ ਖਾਦ ਪ੍ਰਬੰਧਨਕੀਟ ਪ੍ਰਬੰਧਨ ਅਤੇ ਮੀਂਹ ਦੇ ਮੌਸਮ ਵਿੱਚ ਫਸਲ ਦੀ ਸੰਭਾਲ ਸਬੰਧੀ ਅਹਿਮ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ।

 

ਇਸ ਮੌਕੇ ਡਾ ਕਰਨਜੀਤ ਸਿੰਘ ਪੀ.ਡੀ.ਆਤਮਾ ਵੱਲੋਂ ਬਾਸਮਤੀ ਦੀ ਫਸਲ ਵਿੱਚ ਖੇਤੀ ਖਰਚੇ ਘੱਟ ਕਰਨ ਸਬੰਧੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਗਈ ਅਤੇ ਆਤਮਾ ਵਿੰਗ ਦੀਆਂ ਕਿਸਾਨ ਪੱਖੀ ਗਤੀਵਿਧੀਆ ਬਾਰੇ ਦੱਸਿਆ ਗਿਆ। ਮੁੱਖ ਖੇਤੀਬਾੜੀ ਅਫਸਰ ਡਾ ਕਰਨਜੀਤ ਸਿੰਘ ਗਿੱਲ ਵੱਲੋਂ  ਮਹਿਕਮੇ ਦੀਆਂ ਕਿਸਾਨਾਂ ਨੂੰ ਦਿੱਤੀਆ ਜਾ ਰਹੀਆਂ ਸੇਵਾਵਾਂ ਜਿਵੇਂ ਕਿ ਕਿਸਾਨ ਹੈਲਪ ਡੈਸਕ ਜਿਸਦਾ ਮੋਬਾਈਲ ਨੰਬਰ 9878166287, ਖੇਤੀਬਾੜੀ ਵਿਭਾਗ ਦਾ youtube ਚੈਨਲ ਮੁਕਤਸਰ ਦੀਆਂ ਖੇਤੀ ਸੂਚਨਾਵਾਂ ਅਤੇ ਸਬਸਿਡੀ ਸਬੰਧੀ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਮਹਿਕਮੇ ਨਾਲ ਰਾਬਤਾ ਰੱਖਣ ਦੀ ਅਪੀਲ ਕੀਤੀ।

 

ਉਹਨਾਂ ਵੱਲੋਂ ਕਿਸਾਨਾਂ ਨੂੰ ਸੁਚੱਜੇ ਪਰਾਲੀ ਪ੍ਰਬੰਧਨ ਸਬੰਧੀ ਨੁਕਤੇ ਸਾਂਝੇ ਕੀਤੇ ਗਏ ਅਤੇ ਝੋਨੇ ਬਾਸਮਤੀ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਗਈ। ਕੈਂਪ ਵਿੱਚ ਸ੍ਰੀ ਹਰਪਿੰਦਰ ਸਿੰਘਸਰਪੰਚ ਸਿੱਖਵਾਲਾ ਅਤੇ ਅਗਾਂਹ ਵਧੂ ਕਿਸਾਨਾਂ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ।