Arth Parkash : Latest Hindi News, News in Hindi
ਅੰਬੇਡਕਰ ਇੰਸਟੀਚਿਊਟ ਆਫ ਕੈਰੀਅਰਜ਼ ਐਂਡ ਕੋਰਸਿਜ਼, ਮੋਹਾਲੀ ਵਿਖੇ ਪੀ.ਸੀ.ਐਸ. ਪ੍ਰੀਲਿਮਿਨਰੀ ਇਮਤਿਹਾਨ ਲਈ ਖਾਸ ਕਰੈਸ਼ ਕੋਰਸ ਅੰਬੇਡਕਰ ਇੰਸਟੀਚਿਊਟ ਆਫ ਕੈਰੀਅਰਜ਼ ਐਂਡ ਕੋਰਸਿਜ਼, ਮੋਹਾਲੀ ਵਿਖੇ ਪੀ.ਸੀ.ਐਸ. ਪ੍ਰੀਲਿਮਿਨਰੀ ਇਮਤਿਹਾਨ ਲਈ ਖਾਸ ਕਰੈਸ਼ ਕੋਰਸ ਕਰਵਾਇਆ ਜਾਵੇਗਾ
Thursday, 18 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ


ਅੰਬੇਡਕਰ ਇੰਸਟੀਚਿਊਟ ਆਫ ਕੈਰੀਅਰਜ਼ ਐਂਡ ਕੋਰਸਿਜ਼, ਮੋਹਾਲੀ ਵਿਖੇ ਪੀ.ਸੀ.ਐਸ. ਪ੍ਰੀਲਿਮਿਨਰੀ ਇਮਤਿਹਾਨ ਲਈ ਖਾਸ ਕਰੈਸ਼ ਕੋਰਸ ਕਰਵਾਇਆ ਜਾਵੇਗਾ

ਚਾਹਵਾਨ 26 ਸਤੰਬਰ ਤੱਕ ਅਰਜ਼ੀਆਂ ਦੇ ਸਕਦੇ ਹਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਸਤੰਬਰ 2025:
ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਚਲਾਏ ਜਾ ਰਹੇ ਅੰਬੇਡਕਰ ਇੰਸਟੀਚਿਊਟ ਆਫ ਕੈਰੀਅਰਜ਼ ਐਂਡ ਕੋਰਸਿਜ਼, ਫੇਜ਼ 3ਬੀ 2, ਮੋਹਾਲੀ ਵੱਲੋਂ ਪੀ.ਸੀ.ਐਸ. ਪ੍ਰੀਲਿਮਿਨਰੀ ਇਮਤਿਹਾਨ ਲਈ 2 ਮਹੀਨੇ ਦਾ ਖਾਸ ਕਰੈਸ਼ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਕੋਰਸ 3 ਅਕਤੂਬਰ 2025 ਤੋਂ 2 ਦਸੰਬਰ 2025 ਤੱਕ ਚੱਲੇਗਾ, ਜਿਸ ਵਿੱਚ ਕੁੱਲ 40 ਸੀਟਾਂ ਰਾਖਵੀਆਂ ਗਈਆਂ ਹਨ (20 ਐਸ.ਸੀ., 12 ਬੀ.ਸੀ., ਅਤੇ 8 ਘੱਟਗਿਣਤੀ ਵਰਗਾਂ ਲਈ)। ਇਹ ਕੋਚਿੰਗ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ ਅਤੇ ਵਿਦਿਆਰਥੀਆਂ ਲਈ ਹੋਸਟਲ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ।

ਅਰਜ਼ੀਆਂ 26 ਸਤੰਬਰ 2025 ਤੱਕ ਆਫਲਾਈਨ ਜਾਂ ਈਮੇਲ ([email protected]) ਰਾਹੀਂ ਦਿੱਤੀਆਂ ਜਾ ਸਕਦੀਆਂ ਹਨ। ਦਾਖਲਾ ਟੈਸਟ 30 ਸਤੰਬਰ 2025 ਨੂੰ ਸਵੇਰੇ 10:00 ਤੋਂ 11:00 ਵਜੇ ਤੱਕ ਕਰਵਾਇਆ ਜਾਵੇਗਾ।

ਦਾਖਲਾ ਲੈਣ ਦੇ ਚਾਹਵਾਨ ਪੰਜਾਬ ਰਾਜ ਦੇ ਪੱਕੇ ਵਸਨੀਕ, ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਸੁਮਦਾਇ (ਮੁਸਲਿਮ, ਸਿੱਖ, ਇਸਾਈ, ਬੋਧੀ, ਪਾਰਸੀ ਅਤੇ ਜੈਨੀ) ਨਾਲ ਸਬੰਧਤ, ਘੱਟੋ-ਘੱਟ ਗਰੈਜੂਏਟ ਹੋਣ। ਉਮੀਦਵਾਰ ਦੇ ਮਾਪਿਆਂ ਦੀ ਸਾਰੇ ਸਰੋਤਾਂ ਤੋਂ ਆਮਦਨ 3.00 ਲੱਖ ਰੁਪਏ ਪ੍ਰਤੀ ਸਾਲ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਉਮੀਦਵਾਰ ਦੀ ਚੋਣ ਮੈਂਟਲ ਐਬਿਲਟੀ, ਜਨਰਲ ਅਵੇਅਰਨੈਸ (ਹਿਸਟਰੀ, ਜਿਓਗ੍ਰਾਫੀ, ਇੰਡੀਅਨ ਪੋਲੀਟੀ, ਇੰਡੀਅਨ ਇਕੋਨੋਮੀ, ਐਵਰੀਡੇ ਸਾਇੰਸ, ਕਰੰਟ ਈਵੈਂਟਸ ਆਦਿ) ਅਤੇ ਪੰਜਾਬ ਜੀ.ਕੇ. ਵਿਸ਼ਿਆਂ ਦੇ ਆਬਜੈਕਟਿਵ ਟਾਈਪ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਚੁਣੇ ਗਏ ਵਿਦਿਆਰਥੀਆਂ ਨੂੰ ਉਤਸ਼ਾਹ ਦੇਣ ਵਾਸਤੇ ਮਹੀਨਾਵਾਰ ਵਜ਼ੀਫ਼ਾ ਵੀ ਦਿੱਤਾ ਜਾਵੇਗਾ, ਜਿਸ ਵਿੱਚ ਲੋਕਲ ਵਿਦਿਆਰਥੀਆਂ ਲਈ 1500 ਰੁਪਏ ਪ੍ਰਤੀ ਮਹੀਨਾ ਅਤੇ ਬਾਹਰੀ ਵਿਦਿਆਰਥੀਆਂ ਲਈ 3000 ਰੁਪਏ ਪ੍ਰਤੀ ਮਹੀਨਾ ਸ਼ਾਮਲ ਹੈ।

ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਇਹ ਪਹਿਲ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਉੱਚ ਗੁਣਵੱਤਾ ਵਾਲੀ ਕੋਚਿੰਗ ਮੁਹੱਈਆ ਕਰਵਾ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਕਾਮਯਾਬੀ ਹਾਸਲ ਕਰਨ ਲਈ ਸੁਨਹਿਰਾ ਮੌਕਾ ਪ੍ਰਦਾਨ ਕਰੇਗੀ। ਵਿਸਥਾਰ ਲਈ ਵਿਦਿਆਰਥੀ ਵੈਬਸਾਈਟ welfare.punjab.gov.in ਵੇਖ ਸਕਦੇ ਹਨ।