Arth Parkash : Latest Hindi News, News in Hindi
ਪਿੰਡ ਬਰਨਾਲਾ ਵਿਖੇ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਕੈਂਪ ਆਯੋਜਿਤ ਪਿੰਡ ਬਰਨਾਲਾ ਵਿਖੇ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਕੈਂਪ ਆਯੋਜਿਤ
Monday, 22 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪਿੰਡ ਬਰਨਾਲਾ ਵਿਖੇ ਹੜ੍ਹ ਪ੍ਰਭਾਵਿਤ ਪਸ਼ੂਆਂ ਲਈ ਕੈਂਪ ਆਯੋਜਿਤ

ਮਾਨਸਾ, 23 ਸਤੰਬਰ:
ਪਸ਼ੂ ਪਾਲਣ ਵਿਭਾਗ ਵੱਲੋਂ ਜਿ਼ਲ੍ਹਾ ਮਾਨਸਾ ਦੇ ਪਿੰਡ ਬਰਨਾਲਾ ਵਿਖੇ ਹੜ੍ਹ ਪ੍ਰਭਾਵਿਤ ਪਸ਼ੂਆਂ ਦੇ ਇਲਾਜ਼ ਲਈ ਮੁਫ਼ਤ ਕੈਂਪ ਲਗਾਇਆ ਗਿਆ।
ਪਸ਼ੂ ਪਾਲਣ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਵੈਟਰਨਰੀ ਅਫ਼ਸਰ ਡਾ. ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ ਬਿਮਾਰ ਪਸ਼ੂਆਂ ਦੇ ਇਲਾਜ਼ ਲਈ ਮੁਫ਼ਤ ਦਵਾਈ ਅਤੇ ਸਲਾਹ ਦਿੱਤੀ ਗਈ।ਇਸ ਦੇ ਨਾਲ ਹੀ ਹੜ੍ਹਾਂ ਕਾਰਨ ਪਸ਼ੂਧੰਨ ਦੇ ਹੋਏ ਨੁਕਸਾਨ ਦੀ ਰਿਪੋਰਟ ਵਿਭਾਗ *ਚ ਦਰਜ ਕਰਵਾਉਣ ਲਈ ਕਿਹਾ।
ਇਸ ਦੌਰਾਨ ਟੀਮ ਵੱਲੋਂ ਸਥਾਨਕ ਨਿਵਾਸੀਆਂ ਤੋਂ ਪਸ਼ੂਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦੇ ਇਲਾਜ਼ ਬਾਰੇ ਦਵਾਈਆਂ ਅਤੇ ਸਲਾਹ ਮਸ਼ਵਰਾ ਦਿੱਤਾ ਗਿਆ।