ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
• ਡਿਪਟੀ ਕਮਿਸ਼ਨਰ ਵੱਲੋਂ ਏਸ਼ੀਅਨ ਕੈਡਿਟ ਕੱਪ 'ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ
• ਖੇਡਾਂ ਦੇ ਖੇਤਰ ਵਿਚ ਬੁਲੰਦੀਆਂ ਹਾਸਲ ਕਰਨ ਲਈ ਕੀਤਾ ਪ੍ਰੇਰਿਤ
ਮਾਨਸਾ, 23 ਸਤੰਬਰ:
ਏਸ਼ੀਅਨ ਕੈਡਿਟ ਕੱਪ—2025 ਵਿਚ ਹਿੱਸਾ ਲੈ ਕੇ ਮੱਲਾਂ ਮਾਰਨ ਵਾਲੇ ਜਿ਼ਲ੍ਹਾ ਮਾਨਸਾ ਦੇ ਖਿਡਾਰੀਆਂ ਦਾ ਡਿਪਟੀ ਕਸਿਮ਼ਨਰ ਸ੍ਰੀਮਤੀ ਨਵਜੋਤ ਕੌਰ IAS ਨੇ ਸਨਮਾਨ ਕੀਤਾ ਅਤੇ ਆਸ਼ੀਰਵਾਦ ਦਿੱਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡਾਂ ਖਿਡਾਰੀਆਂ ਵਿੱਚ ਜਿੱਥੇ ਅਨੁਸਾਸ਼ਨ ਅਤੇ ਆਪਸੀ ਮਿਲਵਰਤਣ ਦੀ ਭਾਵਨਾ ਪੈਦਾ ਕਰਦੀਆਂ ਹਨ, ਉੱਥੇ ਹੀ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਵੀ ਸਹਾਈ ਹੁੰਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਬੁਲੰਦੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਜਿ਼ਲ੍ਹਾ ਖੇਡ ਅਫ਼ਸਰ ਸ੍ਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਹਲਦਵਾਨੀ, ਉਤਰਾਖੰਡ ਵਿਖੇ ਕਰਵਾਏ ਟੂਰਨਾਮੈਂਟ ਵਿਚ ਜਿ਼ਲ੍ਹਾ ਮਾਨਸਾ ਦੇ ਫੈਨਸਿੰਗ ਦੇ ਖਿਡਾਰੀਆਂ ਨੇ ਏਸ਼ੀਅਨ ਕੈਡਿਟ ਕੱਪ 2025 ਵਿਚ ਹਿੱਸਾ ਲਿਆ ਜਿਸ ਵਿਚ ਫੈਨਸਿੰਗ ਦੇ ਖਿਡਾਰੀ ਅੰਕੁਸ਼ ਜਿੰਦਲ ਨੇ ਫੋਇਲ ਈਵੈਂਟ ਦੇ ਵਿਅਕਤੀਗਤ ਵਰਗ ਵਿਚ ਤੀਜਾ ਅਤੇ ਟੀਮ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਸ਼ੀਤਾ ਨੇ ਸੈਬਰ ਈਵੈਂਟ ਦੇ ਵਿਅਕਤੀਗਤ ਵਰਗ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ।
ਇਸ ਮੌੋਕੇ ਸ੍ਰੀ ਅਜੇ ਸ਼ੋੋਰੀ ਫੈਨਸਿੰਗ ਕੋੋਚ,ਸ੍ਰੀ ਮਨਪ੍ਰੀਤ ਸਿੰਘ ਸਿੱਧੂ ਸੀਨੀਅਰ ਸਹਾਇਕ ਦਫ਼ਤਰ ਜਿ਼ਲ੍ਹਾ ਖੇਡ ਅਫ਼ਸਰ ਮਾਨਸਾ ਹਾਜ਼ਰ ਸਨ।