ਆਈਟੀਆਈ ਚ ਦਾਖਲੇ ਦੀ ਆਖਰੀ ਮਿਤੀ 30 ਸਤੰਬਰ- ਪ੍ਰਿੰ.ਗੁਰਨਾਮ ਸਿੰਘ
ਨੰਗਲ 27 ਸਤੰਬਰ (2025)
ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਰਹਿਨਮਾਈ ਹੇਠ ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਆਈਟੀਆਈ ਨੰਗਲ ਵਿਖੇ ਵੱਖ ਵੱਖ ਟਰੇਡਾਂ ਅਧੀਨ ਕੀਤੇ ਜਾ ਰਹੇ ਕਿੱਤਾ ਮੁੱਖੀ ਕੋਰਸਾ ਵਿੱਚ ਦਾਖਲੇ ਦੀ ਆਖਰੀ ਮਿਤੀ 30 ਸਤੰਬਰ ਰੱਖੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਟੀਆਈ ਨੰਗਲ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਦੱਸਿਆਂ ਕਿ ਆਈਟੀਆਈ ਵਿੱਚ ਚੱਲ ਰਹੇ ਵੱਖ-ਵੱਖ ਟਰੇਡਾਂ ਵਿੱਚ ਹੁਣ ਤੱਕ ਕਰੀਬ 80 ਫੀਸਦੀ ਦਾਖਲਾ ਪੂਰਾ ਹੋ ਚੁੱਕਾ ਹੈ, ਪਰ ਕੁਝ ਟਰੇਡਾ ਜਿਨਾਂ ਵਿੱਚ ਮੁੱਖ ਰੂਪ ਚ ਵੈਲਡਰ,ਕਾਰਪੇਂਟਰ,ਮਸੀਨਿਸ਼ਟ,ਡਰਾਫਟਸਮੈਂਨ ਮਕੈਨੀਕਲ, ਮਕੈਨਿਕ ਇਲੈਕਟ੍ਰਿਕ ਵਹੀਕਲ, ਮਕੈਨਿਕ ਸੀਐੱਨਸੀ ਅਪਰੇਟਰ,ਸੀਵਿੰਗ ਟੈਕਨਾਲੋਜ਼ੀ,ਸਰਫੇਸ ਅਰਨਾਂਮੈਂਟ ਆਦਿ ਟਰੇਡਾ ਵਿੱਚ ਕੁਝ ਸੀਟਾਂ ਖਾਲੀ ਹਨ।ਉਨਾਂ ਲੋਕਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਲੜਕੇ ਲੜਕੀਆਂ ਨੂੰ ਆਤਮ ਨਿਰਭਰ ਅਤੇ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਬਹੁਤ ਘੱਟ ਫੀਸ ਤੇ ਕਿੱਤਾ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ।
ਉਨਾਂ ਕਿਹਾ ਕਿ ਸਰਕਾਰ ਵਲੋਂ ਢਾਈ ਲੱਖ ਤੋਂ ਘੱਟ ਆਮਦਨ ਵਾਲੇ ਅਨੁਸੂਚਿਤ ਜਾਤੀ ਉਮੀਦਵਾਰਾ ਦੀ ਫੀਸ ਮਾਫ ਕੀਤੀ ਹੈ,ਅਤੇ ਉਨਾਂ ਨੂੰ ਪੋਸਟ ਮੈ੍ਰਟਿਕ ਸਕਾਲਰਸ਼ਿਪ ਸਕੀਮ ਅਧੀਨ ਵਜ਼ੀਫਾ ਵੀ ਦਿੱਤਾ ਜਾਦਾ ਹੈ।ਉਨਾਂ ਕਿਹਾ ਕਿ ਇਨਾਂ੍ਹ ਕਿੱਤਾ ਮੁਖੀ ਕੋਰਸਾਂ ਵਿੱਚ ਦਾਖਲੇ ਲੈ ਕੇ ਨੌਜਵਾਨ ਲੜਕੇ ਲੜਕੀਆਂ ਆਪਣਾ ਭਵਿੱਖ ਸੁਨਹਿਰਾ ਬਣਾ ਸਕਦੇ ਹਨ ਅਤੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨਾਲ ਨਾਲ ਆਪਣਾ ਸਵੈ ਰੋਜ਼ਗਾਰ ਖੋਲ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰਨ ਲਈ ਕਾਬਿਲ ਬਣ ਸਕਦੇ ਹਨ।ਉਹਨਾਂ ਨੇ ਕਿਹਾ ਕਿ 30 ਸਤੰਬਰ ਇਸ ਦਾਖਲੇ ਦੀ ਆਖਰੀ ਤਰੀਕ ਰੱਖੀ ਗਈ ਹੈ ,ਇਸ ਲਈ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੇ ਹੁਣ ਤੱਕ ਕਿਸੇ ਵੀ ਕੋਰਸ ਵਿੱਚ ਦਾਖਲਾ ਨਹੀ ਲਿਆ, ਉਹ ਜਲਦ ਤੋਂ ਜਲਦ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਤਰੀਕ ਦਾ ਲਾਹਾ ਲੈ ਸਕਦੇ ਹਨ।