Arth Parkash : Latest Hindi News, News in Hindi
ਮਾਨਸਾ ਵਿਖੇ 09 ਕਰੋੜ ਤੋਂ ਵਧੇਰੇ ਦੀ ਲਾਗਤ ਵਾਲੇ ਬਿਰਧ ਆਸ਼ਰਮ ਦੇ ਕੰਮ ਨੂੰ ਦਿੱਤੀਆਂ ਜਾ ਰਹੀਆਂ ਨੇ ਅੰਤਿਮ ਛੋਹਾਂ-ਡਿਪਟੀ ਮਾਨਸਾ ਵਿਖੇ 09 ਕਰੋੜ ਤੋਂ ਵਧੇਰੇ ਦੀ ਲਾਗਤ ਵਾਲੇ ਬਿਰਧ ਆਸ਼ਰਮ ਦੇ ਕੰਮ ਨੂੰ ਦਿੱਤੀਆਂ ਜਾ ਰਹੀਆਂ ਨੇ ਅੰਤਿਮ ਛੋਹਾਂ-ਡਿਪਟੀ ਕਮਿਸ਼ਨਰ
Friday, 26 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ

 

ਮਾਨਸਾ ਵਿਖੇ 09 ਕਰੋੜ ਤੋਂ ਵਧੇਰੇ ਦੀ ਲਾਗਤ ਵਾਲੇ ਬਿਰਧ ਆਸ਼ਰਮ ਦੇ ਕੰਮ ਨੂੰ ਦਿੱਤੀਆਂ ਜਾ ਰਹੀਆਂ ਨੇ ਅੰਤਿਮ ਛੋਹਾਂ-ਡਿਪਟੀ ਕਮਿਸ਼ਨਰ

 

ਬਿਰਧ ਆਸ਼ਰਮ ਜਲਦ ਕੀਤਾ ਜਾਵੇਗਾ ਬੇਆਸਰੇ ਤੇ ਲੋੜਵੰਦਾਂ ਦੇ ਸਪੁਰਦ

 

*72 ਬੈੱਡਾਂ ਦੀ ਸਮਰੱਥਾ ਵਾਲੇ ਬਿਰਧ ਆਸ਼ਰਮ ਵਿਚ ਮੁਫ਼ਤ ਸਿਹਤ ਸੇਵਾਵਾਂ, ਖਾਣਾ, ਸੁਰੱਖਿਆ, ਸੰਭਾਲ ਅਤੇ ਲਾਇਬ੍ਰੇਰੀ ਅਤੇ ਯੋਗਾਂ ਦੀਆਂ ਮਿਲਣਗੀਆਂ ਸੇਵਾਵਾਂ*

 

 

ਮਾਨਸਾ, 27 ਸਤੰਬਰ:

 ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, IAS ਨੇ ਦੱਸਿਆ ਕਿ ਮਾਨਸਾ ਦੀਆਂ ਰਮਦਿੱਤਾ ਕੈਂਚੀਆਂ ਨਜ਼ਦੀਕ 09 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਬਣ ਰਹੇ 72 ਬੈੱਡਾਂ ਦੀ ਸਮਰੱਥਾ ਵਾਲੇ ਬਿਰਧ ਆਸ਼ਰਮ ਦੇ ਕੰਮ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। ਬਿਰਧ ਆਸ਼ਰਮ ਦਾ ਬਕਾਇਆ ਰਹਿੰਦਾ ਕੰਮ ਸਮੇਂ ਸਿਰ ਨੇਪਰੇ ਚੜ੍ਹਾਉਣ ਲਈ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।

 ਉਨ੍ਹਾਂ ਇਸ ਸਬੰਧੀ ਸ੍ਰੀ ਅਜੀਤ ਪਾਲ ਸਿੰਘ, ਪੀ.ਸੀ.ਐਸ. ਸਹਾਇਕ ਕਮਿਸ਼ਨਰ (ਜ) ਨੂੰ ਬਤੌਰ ਨੋਡਲ ਅਫ਼ਸਰ ਨਿਯੁਕਤ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਬਿਰਧ ਆਸ਼ਰਮ ਦੇ ਬਾਕੀ ਪਏ ਕੰਮਾਂ ਨੂੰ ਸਮਾਂ ਰਹਿੰਦਿਆਂ ਮੁਕੰਮਲ ਕਰਵਾਉਣ ਲਈ ਕਿਹਾ ਹੈ।

 ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗੀ ਅਧਿਕਾਰੀ ਬਿਰਧ ਆਸ਼ਰਮ ਵਿਖੇ ਆਪਣੇ ਆਪਣੇ ਵਿਭਾਗ ਨਾਲ ਸਬੰਧਤ ਚੱਲ ਰਹੇ ਕੰਮ ਨੂੰ ਤਰਜੀਹੀ ਆਧਾਰ 'ਤੇ ਨੇਪਰੇ ਚੜ੍ਹਾਉਣ ਤਾਂ ਜੋ ਜਲਦੀ ਹੀ ਇਹ ਬਿਰਧ ਆਸ਼ਰਮ ਬੇਆਸਰੇ ਤੇ ਲੋੜਵਦ ਲੋਕਾਂ ਦੇ ਸਪੁਰਦ ਕੀਤਾ ਜਾ ਸਕੇ।

 ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੇਆਸਰੇ ਤੇ ਲੋੜਵੰਦ ਬਜ਼ੁਰਗਾਂ ਲਈ ਬਿਰਧ ਆਸ਼ਰਮ ਆਸਰਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬਿਰਧ ਆਸ਼ਰਮ ਵਿਖੇ ਮੁਫ਼ਤ ਸਿਹਤ ਤੇ ਮੈਡੀਕਲ ਸੁਵਿਧਾ, ਖਾਣਾ ਪੀਣਾ, ਸੁਰੱਖਿਆ ਤੇ ਸੰਭਾਲ ਤੋਂ ਇਲਾਵਾ ਲਾਇਬ੍ਰੇਰੀ ਅਤੇ ਯੋਗਾ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

  ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗਰਾਊੰਡ ਫਲੋਰ, ਕਮਰਾ ਨੰਬਰ 12 ਵਿਖੇ ਜਾਂ ਮੋਬਾਇਲ ਨੰਬਰ 70092 12466 'ਤੇ ਸੰਪਰਕ ਕੀਤਾ ਜਾ ਸਕਦਾ ਹੈ।