Arth Parkash : Latest Hindi News, News in Hindi
ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਲੰਬੀ ਦੇ ਪਿੰਡ ਪੰਜਾਵਾ ਵਿਖੇ ਲਗਾਏ ਨਵੇਂ ਮੋਘੇ ਦਾ ਕੀਤਾ ਉਦਘਾਟਨ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਲੰਬੀ ਦੇ ਪਿੰਡ ਪੰਜਾਵਾ ਵਿਖੇ ਲਗਾਏ ਨਵੇਂ ਮੋਘੇ ਦਾ ਕੀਤਾ ਉਦਘਾਟਨ
Saturday, 27 Sep 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਸ੍ਰੀ ਮੁਕਤਸਰ ਸਾਹਿਬ

 

ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਲੰਬੀ ਦੇ ਪਿੰਡ ਪੰਜਾਵਾ ਵਿਖੇ ਲਗਾਏ ਨਵੇਂ ਮੋਘੇ ਦਾ ਕੀਤਾ ਉਦਘਾਟਨ

 

ਨਵੇਂ ਮੋਘੇ ਨਾਲ 246 ਕਿਸਾਨਾਂ ਦੇ 1,389 ਏਕੜ ਰਕਬੇ ਨੂੰ ਲੋੜ ਮੁਤਾਬਕ ਮਿਲੇਗਾ ਪੂਰਾ ਨਹਿਰੀ ਪਾਣੀ: ਕੈਬਨਿਟ ਮੰਤਰੀ ਖੁੱਡੀਆਂ

 

ਲੰਬੀ/ਸ੍ਰੀ ਮੁਕਤਸਰ ਸਾਹਿਬ28 ਸਤੰਬਰ

 

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਹਲਕਾ ਲੰਬੀ ਦੇ ਪਿੰਡ ਪੰਜਾਵਾ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾ ਰਹੇ ਨਵੇਂ ਮੋਘੇ ਦੇ ਕੰਮ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਨਵੇਂ ਮੋਘੇ ਨਾਲ ਇਲਾਕੇ ਦੇ 246 ਕਿਸਾਨਾਂ ਦੇ 1,389 ਏਕੜ ਰਕਬੇ ਨੂੰ ਲੋੜ ਮੁਤਾਬਕ ਪੂਰਾ ਨਹਿਰੀ ਪਾਣੀ ਮਿਲੇਗਾ।

 

ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਹ ਨਵਾਂ ਮੋਘਾ ਨੰ. 386325(389890)/ ਆਰ ਹਲਕਾ ਲੰਬੀ ਦੇ ਪਿੰਡ ਪੰਜਾਵਾ ਵਿਖੇ ਲਾਇਆ ਗਿਆ ਹੈ। ਉਨਾਂ ਕਿਹਾ ਕਿ ਸਰਹਿੰਦ ਫੀਡਰ ਨਹਿਰ ਵਿੱਚ ਪਾਣੀ ਦਾ ਸਪਲਾਈ ਲੈਵਲ ਘੱਟ ਹੋਣ ਕਰਕੇ ਮੋਘੇ ਵਿੱਚ ਪੂਰਾ ਪਾਣੀ ਨਹੀਂ ਪੈਂਦਾ ਸੀਜਿਸ ਕਰਕੇ ਫਸਲਾਂ ਦੇ ਝਾੜ ਵਿੱਚ ਕਮੀ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਹੁਣ ਤਕਰੀਬਨ 1060 ਮੀਟਰ ਜ਼ਮੀਨਦੋਜ਼ ਪਾਈਪਾਂ ਪਾਉਣ ਨਾਲ ਮੋਘੇ ਦਾ ਪੂਰਾ ਪਾਣੀ ਕਿਸਾਨਾਂ ਨੂੰ ਮਿਲ ਸਕੇਗਾਜਿਸ ਨਾਲ ਜ਼ਿਮੀਂਦਾਰ ਫਸਲਾਂ ਦਾ ਪੂਰਾ ਝਾੜ ਪ੍ਰਾਪਤ ਕਰ ਸਕਣਗੇ ਅਤੇ ਨਹਿਰੀ ਪਾਣੀ ਲੱਗਣ ਨਾਲ ਜਿਮੀਦਾਰਾਂ ਦੀ ਭੌਤਿਕ ਹਾਲਤ ਵਿੱਚ ਵੀ ਸੁਧਾਰ ਹੋਵੇਗਾ।

 

ਮੰਤਰੀ ਖੁੱਡੀਆਂ ਨੇ ਕਿਹਾ ਕਿ ਅਗਲੀ ਵਾਰ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਮੌਕੇ ਮਹਿੰਗੇ ਭਾਅ ਦਾ ਡੀਜ਼ਲ ਵਰਤਣ ਦੀ ਲੋੜ ਨਹੀਂ ਪਵੇਗੀ। ਇਸ ਬੱਚਤ ਨਾਲ ਜਿੱਥੇ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ ਉਥੇ ਹੀ ਨਹਿਰੀ ਪਾਣੀ ਮਿਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਵੇਗਾ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਧਰਤੀ ਹੇਠਲੇ ਪਾਣੀ ਦੇ ਮੁਕਾਬਲੇ ਨਹਿਰੀ ਪਾਣੀ ਵਿੱਚ ਜ਼ਮੀਨ ਲਈ ਲੋੜੀਂਦੇ ਖੁਰਾਕੀ ਤੱਤ ਜ਼ਿਆਦਾ ਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

 

ਇਸ ਮੌਕੇ ਇੰਦਰਜੀਤ ਸਿੰਘ ਐਕਸੀਅਨਭੁਮੀ ਅਤੇ ਜਲ ਸੰਭਾਲ ਵਿਭਾਗਚਰਨਜੀਤ ਸਿੰਘ ਐਸਡੀਓਭੁਮੀ ਅਤੇ ਜਲ ਸੰਭਾਲ ਵਿਭਾਗਹਰਪ੍ਰੀਤ ਸਿੰਘ ਭੂਮੀ ਰੱਖਿਆ ਅਫ਼ਸਰਰਵਿੰਦਰ ਸਿੰਘ ,ਦਵਿੰਦਰ ਸਿੰਘਮਹੇਸ਼ ਕੁਮਾਰਗੁਰਬਾਜ ਸਿੰਘ ਵਣਵਾਲਾਗੁਰਬਾਜ ਸਿੰਘ ਪੀ.ਏਰਛਪਾਲ ਸਿੰਘ ਸਾਬਕਾ ਚੇਅਰਮੈਨ ਮਾਰਕਿਟ ਕਮੇਟੀਤੋਜੀ ਲੰਬੀਰਾਜਾ ਮਾਹੂੰਆਣਾਕਾਲਾ ਭਿੱਟੀਵਾਲਾਜਗਦੇਵ ਸਿੰਘ ਧੋਲਾ ਸਰਪੰਚਹਰਪਿੰਦਰ ਸਿੰਘ ਸਰਪੰਚ ਸਿੱਖਵਾਲਾਰਾਜਬਾਹੁਦਰ ਸਿੰਘ ਸਰਪੰਚ ਰੌੜਾਂਵਾਲੀਨਿਸ਼ਾਨ ਸਿੰਘ ਪੰਚਾਇਤ ਅਫ਼ਸਰਰਮੇਸ਼ ਸਿੰਘ ਸਰਪੰਚ ਸੁਰਿੰਦਰ ਸਿੰਘਜਗਸੀਰ ਸਿੰਘ ਬਲਾਕ ਪ੍ਰਧਾਨਸੁਖਪਾਲ ਰਾਮਮਨਜਿੰਦਰ ਸਿੰਘਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।