Arth Parkash : Latest Hindi News, News in Hindi
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਹਰਦੀਪ ਸਿੰਘ ਮੁੰਡੀਆਂ ਸਾਰਸ ਮੇਲੇ ਦੀ ਪਹਿਲੀ ਸਿਤਾਰਿਆਂ ਨਾਲ ਭਰੀ ਸ਼ਾਮ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਹਰਦੀਪ ਸਿੰਘ ਮੁੰਡੀਆਂ ਸਾਰਸ ਮੇਲੇ ਦੀ ਪਹਿਲੀ ਸਿਤਾਰਿਆਂ ਨਾਲ ਭਰੀ ਸ਼ਾਮ ਵਿੱਚ ਹੋਏ ਸ਼ਾਮਲ
Saturday, 04 Oct 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਹਰਦੀਪ ਸਿੰਘ ਮੁੰਡੀਆਂ ਸਾਰਸ ਮੇਲੇ ਦੀ ਪਹਿਲੀ ਸਿਤਾਰਿਆਂ ਨਾਲ ਭਰੀ ਸ਼ਾਮ ਵਿੱਚ ਹੋਏ ਸ਼ਾਮਲ

ਸਾਰਸ ਮੇਲੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਦੋ ਨੇਤਰਹੀਣ ਬੱਚੀਆਂ ਪਲਕ ਤੇ ਭਾਵਨਾ ਦਾ ਗੀਤ ਕੀਤਾ ਰਿਲੀਜ਼

ਲੁਧਿਆਣਾ, 5 ਅਕਤੂਬਰ:

ਲੁਧਿਆਣਾ ਦੇ ਸਾਰਸ ਮੇਲਾ 2025 ਵਿੱਚ ਸ਼ਨੀਵਾਰ ਨੂੰ ਪਹਿਲੀ ਸਿਤਾਰਿਆਂ ਨਾਲ ਭਰੀ ਸ਼ਾਮ ਵਿੱਚ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਮੇਅਰ ਇੰਦਰਜੀਤ ਕੌਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ।

ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਨ੍ਹਾਂ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇਹ ਸਾਰਸ ਮੇਲਾ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਅਤੇ ਸ਼ਾਲਾਘਾ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਹੈ। ਸਾਡੀ ਸਰਕਾਰ ਨੇ ਇਹਨਾਂ ਮੇਲਿਆਂ ਦਾ ਬਜਟ, ਪਿਛਲੀਆਂ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਬਜਟ ਨਾਲੋਂ ਕਈ ਗੁਣਾਂ ਵਧਾਇਆ ਹੈ। ਇਹਨਾਂ ਮੇਲਿਆਂ ਰਾਹੀਂ ਪੰਜਾਬ ਦਾ ਸੱਭਿਆਚਾਰ, ਸੰਗੀਤ, ਭੋਜਨ, ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ 28 ਰਾਜਾਂ ਅਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਹੁਨਰਮੰਦ ਲੋਕਾਂ ਵੱਲੋਂ ਇੱਥੇ ਆਪਣੀਆਂ-ਆਪਣੀਆਂ ਸਟਾਲਾਂ ਰਾਹੀਂ ਸਮਾਨ ਪੇਸ਼ ਕਰਕੇ ਵੇਚਿਆ ਜਾ ਰਿਹਾ ਹੈ। ਇਹ ਮੇਲਾ ਇੰਨੇ ਵੱਡੇ ਲੈਵਲ ਤੱਕ ਪਹੁੰਚ ਚੁੱਕਿਆ ਹੈ ਕਿ ਇੱਕ-ਇੱਕ ਸਟਾਲ ਉੱਤੇ ਇਹ ਹੁਨਰਮੰਦ ਲੋਕ ਲੱਖਾਂ ਰੁਪਏ ਤੱਕ ਦਾ ਵਪਾਰ ਵੀ ਕਰਕੇ ਜਾਂਦੇ ਹਨ। ਇਸ ਦੇ ਨਾਲ ਹੀ ਪੂਰੇ ਭਾਰਤ ਦੀ ਸੰਸਕ੍ਰਿਤੀ ਅਤੇ ਭਾਸ਼ਾਵਾਂ ਦਾ ਸੁਮੇਲ ਵੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਦੇ ਬਦੌਲਤ ਹੀ ਸੁਰਜੀਤ ਹੋਏ ਹਨ। ਉਨ੍ਹਾਂ ਪੰਜਾਬ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਪੀ.ਏ.ਯੂ ਲੁਧਿਆਣਾ ਦੇ ਮੇਲਾ ਗਰਾਊਡ ਵਿੱਚ ਲੱਗੇ ਇਸ ਸਾਰਸ ਮੇਲੇ ਵਿੱਚ ਸ਼ਮੂਲੀਅਤ ਜ਼ਰੂਰ ਕਰਨ ਅਤੇ ਦੇਸ਼ ਦੇ ਵੱਖ-ਵੱਖ ਸੱਭਿਆਚਾਰਾਂ ਅਤੇ ਭੋਜਨ ਦਾ ਅਨੰਦ ਉਠਾਉਣ।

ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਇਸ ਸਾਰਸ ਮੇਲੇ ਵਿੱਚ ਵੱਖ-ਵੱਖ ਸੂਬਿਆਂ ਦੇ 1000 ਤੋਂ ਵਧੇਰੇ ਕਲਾਕਾਰ, ਦਸਤਕਾਰ, ਵਪਾਰੀ ਅਤੇ ਹੁਨਰਮੰਦ ਲੋਕ ਹਿੱਸਾ ਲੈ ਰਹੇ ਹਨ, ਜਦਕਿ ਰੋਜ਼ਾਨਾ ਹਜ਼ਾਰਾਂ ਲੋਕ ਖਰੀਦੋ-ਫਰੋਖ਼ਤ ਅਤੇ ਮੌਜ-ਮਸਤੀ ਦਾ ਆਨੰਦ ਵੀ ਮਾਣਨਗੇ। ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਸੈਂਕੜੇ ਕਾਰੀਗਰ ਅਤੇ ਕਲਾਕਾਰ ਇਸ ਸਾਰਸ ਮੇਲੇ ਵਿੱਚ ਹਿੱਸਾ ਲੈ ਰਹੇ ਹਨ। ਲੁਧਿਆਣਾ ਸ਼ਹਿਰ ਵਿੱਚ ਹੋ ਰਹੇ ਇਸ ਮੈਗਾ ਸਮਾਗਮ ਮੌਕੇ ਵੱਖ-ਵੱਖ ਰਾਜਾਂ ਦੇ ਕਲਾਕਾਰ 10 ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਦੀਆਂ ਝਲਕੀਆਂ ਪੇਸ਼ ਕਰਨਗੇ।

ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸਾਰਸ ਮੇਲੇ ਦੀ ਸ਼ਾਮ ਮੌਕੇ ਦੋ ਹੋਣਹਾਰ ਬੱਚੀਆਂ ਪਲਕ ਅਤੇ ਭਾਵਨਾ ਜਿਹੜੀਆਂ ਕਿ ਨਜ਼ਰ ਤੋਂ ਨਹੀਂ ਦੇਖ ਸਕਦੀਆਂ ਅਤੇ ਬਹੁਤ ਵਧੀਆ ਕਲਾਕਾਰ ਹਨ ਦਾ ਗੀਤ ਵੀ ਰਿਲੀਜ਼ ਕੀਤਾ।

ਸਾਰਸ ਮੇਲੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ

 ਸਾਰਸ ਮੇਲਾ 2025 ਦੀ ਪਹਿਲੀ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਖੂਬ ਨਚਾਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਏ ਸਾਰਸ ਮੇਲੇ ਦੇ ਪਹਿਲੇ ਦਿਨ ਦੀ ਸੰਗੀਤਕ ਸ਼ਾਮ ਦੀ ਸ਼ੁਰੂਆਤ ਗੁਰਦਾਸ ਮਾਨ ਨੇ 'ਤੇਰੇ ਇਸ਼ਕ ਦਾ ਗਿੱਧਾ ਪੈਦਾ' ਤੋਂ ਬਾਅਦ ਉਨ੍ਹਾ ਆਪਣੇ ਗੀਤ ਦੀ ਅਜਿਹੀ ਪੇਸ਼ਕਾਰੀ ਦਿੱਤੀ ਕਿ ਕੋਈ ਵੀ ਆਪਣੇ ਆਪ ਨੂੰ ਨੱਚਣ ਤੇ ਨਾ ਰੋਕ ਸਕਿਆ।

ਲੁਧਿਆਣਾ ਸਾਰਸ ਮੇਲੇ ਵਿੱਚ ਪੁੱਜੇ ਗੁਰਦਾਸ ਮਾਨ ਨੇ ਸਾਰਿਆ ਨੂੰ ਸਤਿ ਸ਼੍ਰੀ ਅਕਾਲ ਆਖਦੇ ਹੋਏ ਆਪਣੇ ਗੀਤਾਂ ਨਾਲ ਸ਼ਾਮ ਦੀ ਸ਼ੁਰੂਆਤ ਕੀਤੀ।

ਇਸ ਸਟਾਰ ਨਾਈਟ ਵਿੱਚ ਮਾਨ ਨੇ ਮਈਆ ਜੀ ਰਖਿਓ ਲਾਜ ਆਪ ਕਰਿਓ ਕਲਿਆਣ ਮੇਰੀ ਰਖਿਓ ਲਾਜ, ਦਿਲ ਦਾ ਮਾਮਲਾ, ਰੋਟੀ ਹੱਕ ਦੀ ਖਾਈਏ ਜੀ ਭਾਵੇ ਬੂਟ ਪਾਲਸ਼ਿਆ ਕਰੀਏ ਆਦਿ ਗੀਤਾਂ ਦੀ ਪੇਸ਼ਕਾਰੀ ਦਿੱਤੀ। ਮੇਲਾ ਗਰਾਉਂਡ 'ਚ ਮੌਜੂਦ ਸਰੋਤਿਆ ਨੇ ਗਾਇਕ ਮਾਨ ਦੇ ਗੀਤਾ ਤੇ ਖੂਬ ਭੰਗੜਾ ਪਾਇਆ।

ਇੱਥੇ ਜ਼ਿਕਰਯੋਗ ਹੈ ਕਿ 5 ਅਕਤੂਬਰ ਨੂੰ ਕੁਲਵਿੰਦਰ ਬਿੱਲਾ ਅਤੇ 6 ਅਕਤੂਬਰ ਨੂੰ ਗਤੀਸ਼ੀਲ ਜੋੜੀ ਬਸੰਤ ਕੁਰ ਅਤੇ ਪਰੀ ਪੰਧੇਰ ਹੋਣਗੇ। 7 ਅਕਤੂਬਰ ਨੂੰ ਕੰਵਰ ਗਰੇਵਾਲ ਅਤੇ ਮਨਰਾਜ ਪਾਤਰ ਦਰਸ਼ਕਾਂ ਨੂੰ ਮੋਹਿਤ ਕਰਨਗੇ, ਜਦੋਂ ਕਿ 8 ਅਕਤੂਬਰ ਨੂੰ ਗੁਰਨਾਮ ਭੁੱਲਰ, ਸਵੀਤਾਜ ਬਰਾੜ, ਪ੍ਰਭ ਬੈਂਸ, ਅਸਮੀਤ ਸੇਹਰਾ ਅਤੇ ਕਾਲਾ ਗਰੇਵਾਲ ਦਾ ਇੱਕ ਸਮੂਹ ਆਪਣੀ ਪੇਸ਼ਕਾਰੀ ਦੇਵੇਗਾ। 9 ਅਕਤੂਬਰ ਨੂੰ ਦਿਲਪ੍ਰੀਤ ਢਿੱਲੋਂ ਅਤੇ ਵਿੱਕੀ ਢਿੱਲੋਂ, 10 ਅਕਤੂਬਰ ਨੂੰ ਸਤਿੰਦਰ ਸਰਤਾਜ ਅਤੇ 11 ਅਕਤੂਬਰ ਨੂੰ ਰਣਜੀਤ ਬਾਵਾ ਨਾਲ ਉਤਸ਼ਾਹ ਜਾਰੀ ਹੈ। ਜੋਸ਼ ਬਰਾੜ, ਗੀਤਾਜ ਬਿੰਦਰਖੀਆ ਨਾਲ ਜੁੜੇ, 12 ਅਕਤੂਬਰ ਨੂੰ ਭੀੜ ਨੂੰ ਜੋਸ਼ ਦੇਣਗੇ ਅਤੇ ਗਿੱਪੀ ਗਰੇਵਾਲ 13 ਅਕਤੂਬਰ ਨੂੰ ਚਾਰਟ-ਟੌਪਿੰਗ ਹਿੱਟਾਂ ਨਾਲ ਸਾਰਸ ਮੇਲੇ ਦੀ ਸਮਾਪਤੀ ਕਰਨਗੇ। ਹਰ ਸ਼ਾਮ, ਇਹ ਕਲਾਕਾਰ ਪੰਜਾਬੀ ਲੋਕ, ਸਮਕਾਲੀ ਅਤੇ ਸੂਫੀ ਧੁਨਾਂ ਨੂੰ ਮਿਲਾਉਂਦੇ ਹੋਏ ਅਭੁੱਲ ਪ੍ਰਦਰਸ਼ਨ ਕਰਨਗੇ।

ਮੁਕਾਬਲਾ ਅਤੇ ਵਰਕਸ਼ਾਪਾਂ

ਰੋਜ਼ਾਨਾ ਸ਼ਾਮ 3:00 ਵਜੇ ਤੋਂ ਸ਼ਾਮ 6:00 ਵਜੇ ਤੱਕ, ਸਾਰਸ ਮੇਲਾ 2025 ਰਚਨਾਤਮਕਤਾ ਅਤੇ ਪਰੰਪਰਾ ਦਾ ਜਸ਼ਨ ਮਨਾਉਣ ਵਾਲੀਆਂ ਦਿਲਚਸਪ ਵਰਕਸ਼ਾਪਾਂ ਅਤੇ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਰਿਹਾ ਹੈ। 5 ਅਕਤੂਬਰ ਨੂੰ ਉਭਰਦੇ ਕਲਾਕਾਰਾਂ ਲਈ ਇੱਕ ਪੇਂਟਿੰਗ ਮੁਕਾਬਲਾ ਹੋਵੇਗਾ। 6 ਅਕਤੂਬਰ ਨੂੰ ਇੱਕ ਪੱਗ ਬੰਨ੍ਹਣ ਵਾਲੀ ਵਰਕਸ਼ਾਪ ਰਵਾਇਤੀ ਤਕਨੀਕਾਂ ਸਿਖਾਏਗੀ, ਜਦੋਂ ਕਿ 7 ਅਕਤੂਬਰ ਨੂੰ ਇੱਕ ਲਾਈਵ ਮਿੱਟੀ ਦੇ ਬਰਤਨ ਵਰਕਸ਼ਾਪ ਮਿੱਟੀ ਦੀ ਕਲਾ ਦੀ ਪੜਚੋਲ ਕਰੇਗੀ। ਰਚਨਾਤਮਕਤਾ 8 ਅਕਤੂਬਰ ਨੂੰ ਇੱਕ ਬੋਤਲ ਪੇਂਟਿੰਗ ਮੁਕਾਬਲੇ, 9 ਅਕਤੂਬਰ ਨੂੰ ਇੱਕ ਮਹਿੰਦੀ ਮੁਕਾਬਲੇ ਅਤੇ 10 ਅਕਤੂਬਰ ਨੂੰ ਇੱਕ ਰੰਗੋਲੀ ਮੁਕਾਬਲੇ ਨਾਲ ਜਾਰੀ ਰਹਿਣਗੇ। 11 ਅਕਤੂਬਰ ਨੂੰ ਇੱਕ ਓਰੀਗਾਮੀ ਵਰਕਸ਼ਾਪ ਇੱਕ ਵਿਲੱਖਣ ਸ਼ਿਲਪਕਾਰੀ ਅਨੁਭਵ ਪ੍ਰਦਾਨ ਕਰੇਗੀ, ਜਿਸ ਤੋਂ ਬਾਅਦ 12 ਅਕਤੂਬਰ ਨੂੰ ਇੱਕ ਫੇਸ ਪੇਂਟਿੰਗ ਮੁਕਾਬਲਾ ਹੋਵੇਗਾ। ਤਿਉਹਾਰ 13 ਅਕਤੂਬਰ ਨੂੰ ਇੱਕ ਫੋਟੋਗ੍ਰਾਫੀ ਮੁਕਾਬਲੇ ਨਾਲ ਸਮਾਪਤ ਹੋਵੇਗਾ, ਜੋ ਮੇਲੇ ਦੀ ਜੀਵੰਤ ਭਾਵਨਾ ਨੂੰ ਕੈਦ ਕਰੇਗਾ।