Arth Parkash : Latest Hindi News, News in Hindi
ਸਿਵਲ ਸਰਜਨ ਰੂਪਨਗਰ ਵੱਲੋਂ ਕੀਰਤਪੁਰ ਸਾਹਿਬ, ਭਰਤਗੜ੍ਹ, ਗਰਦਲੇ, ਘਨੋਲੀ ਸਿਹਤ ਕੇਂਦਰਾਂ ਦਾ ਕੀਤਾ ਅਚਾਨਕ ਦੌਰਾ ਸਿਵਲ ਸਰਜਨ ਰੂਪਨਗਰ ਵੱਲੋਂ ਕੀਰਤਪੁਰ ਸਾਹਿਬ, ਭਰਤਗੜ੍ਹ, ਗਰਦਲੇ, ਘਨੋਲੀ ਸਿਹਤ ਕੇਂਦਰਾਂ ਦਾ ਕੀਤਾ ਅਚਾਨਕ ਦੌਰਾ
Tuesday, 14 Oct 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਿਵਲ ਸਰਜਨ ਰੂਪਨਗਰ ਵੱਲੋਂ ਕੀਰਤਪੁਰ ਸਾਹਿਬ, ਭਰਤਗੜ੍ਹ, ਗਰਦਲੇ, ਘਨੋਲੀ ਸਿਹਤ ਕੇਂਦਰਾਂ ਦਾ ਕੀਤਾ ਅਚਾਨਕ ਦੌਰਾ
ਕੀਰਤਪੁਰ ਸਾਹਿਬ 15 ਅਕਤੂਬਰ (2025)
ਡਾ.ਸੁਖਵਿੰਦਰਜੀਤ ਸਿੰਘ ਸਿਵਲ ਸਰਜਨ ਰੂਪਨਗਰ ਨੇ 22 ਤੋਂ 26 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ 24 ਘੰਟੇ ਮਿਆਰੀ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਲਈ ਅੱਜ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਚੱਲ ਰਹੇ ਨਿਰਮਾਣ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ, ਇਸ ਤੋ ਇਲਾਵਾ ਉਨ੍ਹਾਂ ਸਿਹਤ ਕੇਂਦਰ ਭਰਤਗੜ੍ਹ, ਗਰਦਲੇ, ਘਨੋਲੀ ਦਾ ਦੌਰਾ ਕੀਤਾ ਤੇ ਮੌਕੇ ਤੇ ਦਿੱਤੀ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਸਿਵਲ ਸਰਜਨ ਦੁਆਦਾ ਐਮਰਜੈਂਸੀ ਵਿੱਚ ਦਿੱਤੀ ਜਾ ਰਹੀਆ ਸਹੂਲਤਾਂ, ਦਵਾਈਆਂ ਦੀ ਉਪਲੱਬਧਤਾ ਦੀ ਵੀ ਚੈਕਿੰਗ ਕੀਤੀ ਗਈ ਤੇ ਸਟਾਫ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਪ੍ਰਤੀ ਆਪਣੀ ਸੰਤੁਸ਼ਟਤਾ ਜਾਹਿਰ ਕੀਤੀ।
      ਡਾ.ਸੁਖਵਿੰਦਰਜੀਤ ਸਿੰਘ ਨੇ ਦੌਰੇ ਦੌਰਾਨ ਓ.ਪੀ.ਡੀ, ਲੈਬ, ਐਮਰਜੈਂਸੀ ਵਾਰਡ, ਟੀਕੇ ਸਟੋਰੇਜ ਖੇਤਰ, ਫਾਰਮੇਸੀ, ਦਫਤਰ, ਨਸ਼ਾ ਮੁਕਤੀ ਦਵਾਈ ਕੇਂਦਰ , ਟੀਕਾਕਰਣ ਕਮਰਾ ਅਤੇ ਐਨ.ਸੀ.ਡੀ ਕਮਰਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਫ਼ਾਈ, ਦਵਾਈ ਸਟਾਕ, ਰਿਕਾਰਡ ਰੱਖ-ਰਖਾਅ, ਰੋਗੀਆਂ ਨਾਲ ਸਹੀ ਵਿਵਹਾਰ ਅਤੇ ਸੇਵਾ ਪ੍ਰਕਿਰਿਆ ਦੀ ਜਾਂਚ ਕੀਤੀ।
     ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਅੱਜ ਜਾਇਜ਼ਾ ਲੈਣ ਮੌਕੇ ਸਿਵਲ ਸਰਜਨ ਡਾਕਟਰ ਸੁਖਵਿੰਦਰਜੀਤ ਸਿੰਘ ਵੱਲੋਂ ਸਿਹਤ ਕੇਂਦਰ ਦੀ ਉਸਾਰੀ ਦਾ ਜ਼ਿਆਦਾਤਰ ਕੰਮ ਮੁਕੰਮਲ ਹੋਣ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਜਲਦ ਪੂਰਾ ਕਰਵਾ ਕੇ ਮਰੀਜ਼ਾਂ ਨੂੰ ਨਵੀਂ ਇਮਾਰਤ ਵਿੱਚ ਬਿਹਤਰ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ।
     ਸਿਵਲ ਸਰਜਨ ਡਾ.ਸੁਖਵਿੰਦਰਜੀਤ ਸਿੰਘ ਵੱਲੋਂ ਬਲਾਕ ਭਰਤਗੜ੍ਹ ਅਧੀਨ ਆਉਂਦੇ ਆਯੂਸ਼ਮਾਨ ਅਰੋਗਿਆ ਕੇਂਦਰ ਗਰਦਲੇ ਅਤੇ ਸਬ ਸੈਂਟਰ ਘਨੋਲੀ ਦਾ ਵੀ ਦੌਰਾ ਕੀਤਾ ਗਿਆ।  ਸੀਨੀਅਰ ਮੈਡੀਕਲ ਆਫਸਰ ਡਾ.ਆਨੰਦ ਘਈ ਨੇ ਸਿਵਲ ਸਰਜਨ ਅਤੇ ਬੀ.ਸੀ.ਸੀ. ਸੁਖਜੀਤ ਸਿੰਘ ਦਾ ਸੈਂਟਰ ਦੇ ਦੌਰੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਨਾਲ ਭਰਤਗੜ੍ਹ ਬਲਾਕ ਦੇ ਸਾਰੇ ਸਿਹਤ ਕੇਂਦਰ ਹੋਰ ਉਤਸ਼ਾਹ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਲਈ ਕੰਮ ਕਰਦੇ ਰਹਿਣਗੇ। ਇਹ ਦੌਰਾ ਨਾ ਸਿਰਫ਼ ਸਿਹਤ ਸੇਵਾਵਾਂ ਦੀ ਸਮੀਖਿਆ ਸੀ, ਸਗੋਂ ਮਰੀਜ਼ਾ ਨਾਲ ਸਿੱਧਾ ਸੰਵਾਦ ਅਤੇ ਸਟਾਫ ਲਈ ਦਿੱਤੇ ਦਿਸ਼ਾ-ਨਿਰਦੇਸ਼ ਭਵਿੱਖ ਵਿੱਚ ਸਿਹਤ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵੱਲ ਇੱਕ ਮਹੱਤਵਪੂਰਣ ਕਦਮ ਸਾਬਤ ਹੋਇਆ।
    ਇਸ ਮੌਕੇ ਮੈਡੀਕਲ ਅਫਸਰ ਡਾ.ਕਰਨਵੀਰ ਥਾਪਰ, ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ, ਐੱਸ.ਆਈ ਸਿਕੰਦਰ ਸਿੰਘ, ਭੁਪਿੰਦਰ ਕੌਰ, ਸ਼ਿਵ ਕੁਮਾਰ, ਸੁਨੀਤਾ ਕੁਮਾਰੀ, ਕਮਲ, ਹਰਪ੍ਰੀਤ ਕੌਰ, ਸਾਕਸ਼ੀ, ਸੀ.ਓ ਭਰਤ ਕਪੂਰ, ਬਲਜੀਤ ਸਿੰਘ, ਵਾਰਡ ਅਟੈਂਡੇਂਟ ਦਵਿੰਦਰ ਸਿੰਘ, ਬੀ.ਈ.ਈ ਸਾਹਿਲ ਸੁਖੇਰਾ, ਸਟਾਫ ਨਰਸ ਰੁਪਿੰਦਰ ਕੌਰ, ਸਲੀਮ ਮਸੀਹ, ਕੁਲਵੰਤ ਕੌਰ, ਪਾਲ ਸਿੰਘ, ਬੀ.ਸੀ.ਸੀ ਸੁਖਜੀਤ ਸਿੰਘ ਅਤੇ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸਨ।