Arth Parkash : Latest Hindi News, News in Hindi
ਪਿੰਡ ਖੋਖਰ ਕਲਾਂ ਵਿਖੇ ਮਨਾਇਆ ਝੋਨੇ ਦੀ ਸਿੱਧੀ ਬਿਜਾਈ ਦਾ ਖੇਤ ਦਿਵਸ ਪਿੰਡ ਖੋਖਰ ਕਲਾਂ ਵਿਖੇ ਮਨਾਇਆ ਝੋਨੇ ਦੀ ਸਿੱਧੀ ਬਿਜਾਈ ਦਾ ਖੇਤ ਦਿਵਸ
Tuesday, 14 Oct 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ

ਪਿੰਡ ਖੋਖਰ ਕਲਾਂ ਵਿਖੇ ਮਨਾਇਆ ਝੋਨੇ ਦੀ ਸਿੱਧੀ ਬਿਜਾਈ ਦਾ ਖੇਤ ਦਿਵਸ

- ਹਾੜ੍ਹੀ ਦੀਆਂ ਫ਼ਸਲਾਂ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਆਪਣੇ ਖੇਤ ਦੀ ਮਿੱਟੀ ਪਰਖ ਰਿਪੋਰਟ ਦੇ ਆਧਾਰ ’ਤੇ ਹੀ ਕਰਨ ਦੀ ਸਲਾਹ

ਲਹਿਰਾਗਾਗਾ/ਸੰਗਰੂਰ, 15 ਅਕਤੂਬਰ (2025) - ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਜ਼ਿਲ੍ਹਾ ਸੰਗਰੂਰ ਬਲਾਕ ਲਹਿਰਾਗਾਗਾ ਦੇ ਪਿੰਡ ਖੋਖਰ ਕਲਾਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਦਾ ਖੇਤ ਦਿਵਸ ਮਨਾਇਆ ਗਿਆ। ਖੋਖਰ ਕਲਾਂ ਅਤੇ ਨਾਲ ਲਗਦੇ ਪਿੰਡ ਅੜਕਵਾਸ ਵਿੱਚ ਤਕਰੀਬਨ 70 ਏਕੜ ਰਕਬੇ ਤੇ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵਲੋਂ ਨਦੀਨਾਂ ਦੀ ਰੋਕਥਾਮ ਲਈ ਇਨ੍ਹਾਂ ਪਿੰਡਾਂ ਵਿੱਚ ਨਦੀਨ-ਨਾਸ਼ਕਾਂ ਜਿਵੇਂ ਕਿ ਨੋਵਾਲੈਕਟ ਅਤੇ ਨੋਮਨੀਗੋਲਡ ਦੀਆਂ ਪ੍ਰਦਸਰਸ਼ਨੀਆਂ ਵੀ ਲਗਾਈਆਂ ਗਈਆਂ ਸਨ। ਸ. ਨਿਰਮਲ ਸਿੰਘ ਦੇ ਖੇਤ ਵਿੱਚ ਰੱਖੇ ਇਸ ਕੈਂਪ ਵਿੱਚ ਖੋਖਰ ਕਲਾਂ, ਅੜਕਵਾਸ, ਸੰਗਤਪੁਰਾ, ਭੈਣੀ ਗੰਢੂਆਂ, ਚੰਗਾਲੀਵਾਲਾ ਆਦਿ ਤੋਂ ਆਏ 60 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।

ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਮਾਹਿਰ ਅਤੇ ਇੰਚਾਰਜ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਜਿਵੇਂ ਕਿ ਨਾਈਟ੍ਰੋਜਨ ਅਤੇ ਗੰਧਕ ਵਰਗੇ ਪੌਸ਼ਟਿਕ ਤੱਤਾਂ ਦਾ ਪੂਰੀ ਤਰ੍ਹਾਂ ਨੁਕਸਾਨ ਅਤੇ ਮਨੁੱਖਾਂ ਅਤੇ ਜਾਨਵਰਾਂ ਲਈ ਹਾਨੀਕਾਰਕ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ ਅਤੇ ਨਾਈਟ੍ਰਿਕ ਆਕਸਾਈਡ ਦਾ ਵਾਤਾਣਰਣ ਵਿੱਚ ਚਲੇ ਜਾਣਾ, ਸੜਕ ਦੁਰਘਟਨਾਵਾਂ ਦਾ ਵਧਣਾ, ਪੰਛੀਆਂ ਦਾ ਮਰਨਾ ਆਦਿ ਬਾਰੇ ਜਾਗਰੂਕ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਇਕ ਟਨ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ ਅਤੇ 1.2 ਕਿਲੋ ਗੰਧਕ ਤੱਤ ਨਸ਼ਟ ਹੋ ਜਾਂਦੇ ਹਨ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਰਸਾਇਣਕ ਖਾਦਾਂ ਦੀ ਵਰਤੋਂ ਆਪਣੇ ਖੇਤ ਦੀ ਮਿੱਟੀ ਪਰਖ ਰਿਪੋਰਟ ਦੇ ਆਧਾਰ ’ਤੇ ਹੀ ਕਰਨ। ਉਨ੍ਹਾਂ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਘਾਟ ਦੇ ਲੱਛਣਾਂ ਜਿਵੇਂ ਕਿ ਕਣਕ ਅਤੇ ਬਰਸੀਮ ਵਿੱਚ ਮੈਂਗਨੀਜ਼ ਦੀ ਘਾਟ, ਕਣਕ ਵਿੱਚ ਜ਼ਿੰਕ ਅਤੇ ਸਲਫਰ ਦੀ ਘਾਟ ਆਦਿ ਬਾਰੇ ਵੀ ਚਾਨਣਾ ਪਾਇਆ। ਕਿਸਾਨਾਂ ਨੂੰ ਮਿੱਟੀ ਦੀ ਜੈਵਿਕ ਸਿਹਤ ਨੂੰ ਵਧਾਉਣ ਲਈ ਬਾਇਓ-ਫਰਟੀਲਾਈਜ਼ਰ ਕੰਸੋਰਸ਼ੀਅਮ ਨਾਲ ਕਣਕ ਦੇ ਬੀਜ ਦੀ ਸੋਧ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਡਾ. ਲਖਵੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਲਹਿਰਾਗਾਗਾ) ਨੇ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਘੱਟ ਕੀਮਤ ਵਾਲੀਆਂ ਸਰਫੇਸ ਸੀਡਰ ਮਸ਼ੀਨਾਂ ਦੀ ਸਬਸਿਡੀ ਅਤੇ ਵਰਤੋਂ ਕਰਕੇ ਕਣਕ ਦੀ ਬਿਜਾਈ ਬਾਰੇ ਵੀ ਚਾਨਣਾ ਪਾਇਆ ।

ਪੀ.ਏ.ਯੂ. ਲੁਧਿਆਣਾ ਵਲੋਂ ਕਣਕ (ਪੀ ਬੀ ਡਬਲਯੂ 872) ਅਤੇ ਛੋਲਿਆਂ ਨਵੀਆਂ ਸਿਫ਼ਾਰਸ਼ ਕੀਤੀਆਂ ਬਾਰੇ ਅਤੇ ਉਨ੍ਹਾਂ ਦੀ ਵਿੱਕਰੀ ਲਈ ਕੇਂਦਰ 'ਤੇ ਉਪਲਬਧਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਪਸ਼ੂਆਂ ਦੀ ਚੰਗੀ ਸਿਹਤ ਲਈ ਧਾਤਾਂ ਦਾ ਚੂਰਾ, ਪਸ਼ੂ ਚਾਟ, ਬਾਈਪਾਸ ਫੈਟ, ਪ੍ਰੀ-ਮਿਕਸ, ਪੀਏਯੂ ਸਾਹਿਤ ਦੇ ਨਾਲ-ਨਾਲ ਸਬਜ਼ੀਆਂ ਦੀਆਂ ਕਿੱਟਾਂ, ਬਾਇਓ-ਫਰਟੀਲਾਈਜ਼ਰ ਕੰਸੋਰਸ਼ੀਅਮ, ਮਟਰ ਅਤੇ ਛੋਲੇ ਦੇ ਬੀਜ ਵੀ ਵੇਚੇ ਗਏ। ਅੰਤ ਵਿੱਚ ਕਿਸਾਨਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਗਏ। ਕੈਂਪ ਉਲੀਕਣ ਵਿੱਚ ਸ. ਜਸਵਿੰਦਰ ਸਿੰਘ, ਸ: ਨਿਰਮਲ ਸਿੰਘ, ਸ. ਰਜਿੰਦਰ ਸਿੰਘ ਭੱਠਲ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦਾ ਪੂਰਾ ਸਾਥ ਦਿੱਤਾ। ਅੰਤ ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੀ ਟੀਮ ਨੇ ਸ: ਨਿਰਮਲ ਸਿੰਘ ਦੇ ਸਿੱਧੀ ਬਿਜਾਈ ਦਾ ਖੇਤਾਂ ਦਾ ਦੌਰਾ ਕੀਤਾ।