ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੁਲਿਸ ਕਮਿਸ਼ਨਰ ਤੇ ਕਮਿਸ਼ਨਰ ਨਗਰ ਨਿਗਮ ਨੂੰ ਪਟਾਕਾ ਮਾਰਕੀਟ ਲਈ ਸੁਰੱਖਿਆ ਪੱਖੋਂ ਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ
ਜਲੰਧਰ, 18 ਅਕਤੂਬਰ : ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪੁਲਿਸ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਪਟਾਕਾ ਮਾਰਕੀਟ ਲਈ ਖਾਲੀ ਜ਼ਮੀਨ, ਨੇੜੇ ਪਠਾਨਕੋਟ ਬਾਈਪਾਸ, ਜਲੰਧਰ ਵਿਖੇ ਸੁਰੱਖਿਆ ਪੱਖੋਂ ਅਤੇ ਹੋਰ ਲੋੜੀਂਦੇ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਉਦਯੋਗ ਅਤੇ ਕਾਮਰਮ ਵਿਭਾਗ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਕੀਤੇ ਹੁਕਮ ਵਿੱਚ ਸਿਵਲ ਸਰਜਨ ਜਲੰਧਰ ਅਤੇ ਸਹਾਇਕ ਡਵੀਜ਼ਨਲ ਫਾਇਰ ਅਫਸਰ, ਜਲੰਧਰ ਨੂੰ ਐਂਬੂਲੈਂਸ ਅਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੁਹੱਈਆ ਕਰਵਾਉਣ ਵੀ ਹਦਾਇਤ ਕੀਤੀ ਗਈ ਹੈ।
ਹੁਕਮ ਅਨੁਸਾਰ ਪੰਜਾਬ ਸਰਕਾਰ ਉਦਯੋਗ ਅਤੇ ਕਾਮਰਮ ਵਿਭਾਗ ਦੀਆਂ ਹਦਾਇਤਾਂ ਅਨੁਸਾਰ 'ਦਿ ਐਕਸਪਲੋਸਿਵ ਰੂਲਜ਼ 2008' ਅਧੀਨ ਪਟਾਕਿਆ ਦੀਆਂ ਆਰਜੀ ਦੁਕਾਨਾਂ ਦੇ ਲਾਇਸੰਸ ਜਾਰੀ ਕੀਤੇ ਜਾਂਦੇ ਹਨ। ਜ਼ਿਲਾ ਜਲੰਧਰ ਵਿੱਚ ਹਰ ਸਾਲ ਦੀਵਾਲੀ ਦੇ ਤਿਉਹਾਰ ਮੌਕੇ ਪਟਾਖਾ ਮਾਰਕੀਟ ਬਰਲਟਨ ਪਾਰਕ ਵਿਖੇ ਲਗਾਈ ਜਾਂਦੀ ਹੈ ਪਰ ਇਸ ਸਾਲ ਬਰਲਟਨ ਪਾਰਕ ਵਿੱਚ ਉਸਾਰੀ ਤੇ ਨਵੀਨੀਕਰਨ ਦੇ ਕੰਮ ਚੱਲਦੇ ਹੋਣ ਕਰਕੇ ਇਸ ਸਥਾਨ ’ਤੇ ਆਰਜੀ ਪਟਾਖਾ ਮਾਰਕੀਟ ਨਹੀਂ ਲਗਾਈ ਜਾ ਸਕਦੀ। ਇਸ ਸਬੰਧੀ ਕਮਿਸ਼ਨਰ ਨਗਰ ਨਿਗਮ, ਜਲੰਧਰ ਦੇ ਪੱਤਰ ਅਤੇ ਕਮਿਸ਼ਨਰ ਆਫ ਪੁਲਿਸ, ਜਲੰਧਰ ਦੇ ਪੱਤਰ ਵਿੱਚ ਦਰਜ ਤੱਥਾਂ ਅਨੁਸਾਰ ਆਰਜੀ ਪਟਾਕਾ ਮਾਰਕੀਟ ਲਈ ‘ਖਾਲੀ ਜ਼ਮੀਨ, ਨੇੜੇ ਪਠਾਨਕੋਟ ਬਾਈਪਾਸ, ਜਲੰਧਰ (2.2 ਏਕੜ +2.5 ਏਕੜ)’ ਨਿਯਮਾਂ ਤਹਿਤ ਦਰੁੱਸਤ ਹੈ।