Arth Parkash : Latest Hindi News, News in Hindi
ਸਪੀਕਰ ਸੰਧਵਾਂ ਨੇ ਹਲਕੇ ਦੇ ਮਿਹਨਤਕਸ਼ ਕਿਰਤੀ ਲੋਕਾਂ ਨਾਲ ਮਨਾਈ ਦੀਵਾਲੀ ਸਪੀਕਰ ਸੰਧਵਾਂ ਨੇ ਹਲਕੇ ਦੇ ਮਿਹਨਤਕਸ਼ ਕਿਰਤੀ ਲੋਕਾਂ ਨਾਲ ਮਨਾਈ ਦੀਵਾਲੀ
Sunday, 19 Oct 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰਫਰੀਦਕੋਟ।

ਸਪੀਕਰ ਸੰਧਵਾਂ ਨੇ ਹਲਕੇ ਦੇ ਮਿਹਨਤਕਸ਼ ਕਿਰਤੀ ਲੋਕਾਂ ਨਾਲ ਮਨਾਈ ਦੀਵਾਲੀ

ਕੋਟਕਪੂਰਾ 21 ਅਕਤੂਰ (2025 )  ਸਪੀਕਰ ਪੰਜਾਬ ਵਿਧਾਨ ਸਭਾ ਸ. ਸਿੰਘ ਸੰਧਵਾਂ ਨੇ ਦੀਵਾਲੀ ਦਾ ਤਿਉਹਾਰ ਮਿਹਨਤਕਸ਼ਕਿਰਤੀਵਿਕਲਾਂਗਾਂਬੇਸਹਾਰਾ ਲੋਕਾਂਨਿਆਸਰਿਆਂਦਿਵਿਆਂਗਜਨਾਂਬਜ਼ੁਰਗਾਂਗਰੀਬਾਂ ਅਤੇ ਲੋੜਵੰਦਾਂ ਨੂੰ ਮਠਿਆਈਆਂ ਅਤੇ ਨਗਦ ਰਾਸ਼ੀ ਵੰਡ ਕੇ ਮਨਾਇਆ।

ਸਪੀਕਰ ਸ. ਸੰਧਵਾਂ ਨੇ ਆਖਿਆ ਕਿ ਮੇਰੀ ਦਿਲੀ ਇੱਛਾ ਇਹੀ ਸੀ ਕਿ ਮੈਂ ਦੀਵਾਲੀ ਦਾ ਤਿਉਹਾਰ ਉਨ੍ਹਾਂ ਲੋਕਾਂ ਨਾਲ ਮਨਾਵਾਂ ਜਿਹੜੇ ਦੀਵਾਲੀ ਵਾਲੇ ਦਿਨ ਵੀ ਕਿਰਤ ਕਰਦੇ ਹਨ ਅਤੇ ਇਸ ਦਿਨ ਵੀ ਖੁਦ ਨੂੰ ਵਿਹਲਾ ਨਹੀਂ ਰਹਿਣ ਦਿੰਦੇ ਅਰਥਾਤ ਹਮੇਸ਼ਾਂ ਖ਼ੁਦ ਨੂੰ ਕਿਰਤ ਨਾਲ ਜੁੜਿਆ ਹੋਇਆ ਰੱਖ ਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ।ਉਨ੍ਹਾਂ ਕਿਹਾ ਕਿ ਉਹ ਇਹ ਤਿਉਹਾਰ ਇਹਨਾਂ ਲੋਕਾਂ ਨਾਲ ਮਨਾ ਕੇ ਇਨ੍ਹਾਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਬਹੁਤ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਾਂਝੀਵਾਲਤਾ ਤੇ ਪਿਆਰ ਦਾ ਸੰਦੇਸ਼ ਦੇਣਾ ਚਾਹੁੰਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਸ ਵਿਚ ਇਕੱਠ ਅਤੇ ਪਿਆਰ ਦੀ ਭਾਵਨਾ ਨਾਲ ਰਹੋ।

ਇਸ ਮੌਕੇ ਉਨ੍ਹਾਂ ਗਰੀਨ ਦੀਵਾਲੀ ਮਨਾਉਣ ਦੇ ਮਕਸਦ ਨਾਲ ਲੋਕਾਂ ਨੂੰ ਘਰਾਂ ਵਿਚ ਹਰਿਆਲੀ ਚ ਵਾਧਾ ਕਰਨ ਲਈ ਬੂਟੇ ਵੀ ਵੰਡੇ। ਉਨ੍ਹਾਂ ਕਿਹਾ ਕਿ ਅੱਜ ਦੀ ਜਿੰਦਗੀ ਵਿਚ ਹਰਿਆਲੀ ਦੀ ਬਹੁਤ ਮਹੱਤਤਾ ਹੈ। ਹਵਾ ਹੀ ਹੈ ਜੋ ਬਿਮਾਰੀਆਂ ਤੋਂ ਮੁਕਤ ਰੱਖਦੀ ਹੈ ਅਤੇ ਸਾਫ ਅਤੇ ਸਵੱਛ ਹਵਾ ਦਿੰਦੀ ਹੈ।  ਉਨ੍ਹਾਂ ਆਖਿਆ ਕਿ ਪਟਾਖੇ, ਆਤਿਸ਼ਬਾਜੀ ਉਤੇ ਪੈਸ਼ੇ ਖਰਚ ਕਰਨ ਦੀ ਬਜਾਏ, ਕਿਸੇ ਗਰੀਬ ਨੂੰ ਉਸਦੀ ਲੋੜੀਂਦੀ ਚੀਜ ਲੈ ਕੇ ਦਿਉ। ਇਸ ਤਰ੍ਹਾਂ ਕਰਨ ਨਾਲ ਜੋ ਖੁਸ਼ੀ ਮਿਲਦੀ ਹੈ ਉਹ ਪ੍ਰਦੂਸ਼ਣ ਫੈਲਾਉਣ ਨਾਲ ਨਹੀਂ ਮਿਲਦੀ।

ਸ. ਸੰਧਵਾਂ ਨੇ ਸ਼ਹਿਰ ਦੇ ਇਲਾਕਿਆਂ ਵਿਚ ਖੁਦ ਪੁੱਜਕੇ ਸਥਾਨਕ ਦੁਕਾਨਦਾਰਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਭੇਟ ਕੀਤੀ ਅਤੇ ਕਿਰਤੀ ਰਿਕਸ਼ਾ ਚਾਲਕਾਂਮੋਚੀਆਂਸਫ਼ਾਈ ਕਰਮਚਾਰੀਆਂ ਅਤੇ ਦੀਵੇ ਵੇਚਣ ਵਾਲੇ ਮਿਹਨਤਕਸ਼ ਲੋਕਾਂ ਨੂੰ ਮਠਿਆਈ ਅਤੇ ਨਗਦ ਰਾਸ਼ੀ ਭੇਟ ਕਰਕੇ ਦੀਵਾਲੀ ਦੀਆਂ ਖੁਸ਼ੀਆ ਸਾਂਝੀਆਂ ਕੀਤੀਆਂ।