Arth Parkash : Latest Hindi News, News in Hindi
ਸਪੀਕਰ ਸ. ਸੰਧਵਾਂ ਨੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ 20ਵਾਂ ਹੈਡਬਾਲ ਲੀਗ ਟੂਰਨਾਮੈਂਟ ਵਿੱਚ ਕੀਤੀ ਸ਼ਿਰਕਤ ਸਪੀਕਰ ਸ. ਸੰਧਵਾਂ ਨੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ 20ਵਾਂ ਹੈਡਬਾਲ ਲੀਗ ਟੂਰਨਾਮੈਂਟ ਵਿੱਚ ਕੀਤੀ ਸ਼ਿਰਕਤ
Sunday, 19 Oct 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ।

ਸਪੀਕਰ ਸ. ਸੰਧਵਾਂ ਨੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ 20ਵਾਂ ਹੈਡਬਾਲ ਲੀਗ ਟੂਰਨਾਮੈਂਟ ਵਿੱਚ ਕੀਤੀ ਸ਼ਿਰਕਤ

ਗਰੀਨ ਦੀਵਾਲੀ ਮਨਾਉਣ ਦੀ ਕੀਤੀ ਅਪੀਲ-ਸੰਧਵਾਂ

ਐਮ.ਐਲ.ਏ ਸੇਖੋ ਨੇ ਸਪੀਕਰ ਸੰਧਵਾ ਦਾ ਕੀਤਾ ਧੰਨਵਾਦ

ਫਰੀਦਕੋਟ 20 ਅਕਤੂਰ (2025 ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ ਕਰਵਾਏ ਗਏ 20ਵਾਂ ਹੈਡਬਾਲ ਲੀਗ ਟੂਰਨਾਮੈਂਟ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਨਹਿਰੂ ਸਟੇਡੀਅਮ ਵਿਖੇ ਆਉਣ ਤੇ ਧੰਨਵਾਦ ਕੀਤਾ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਸਭ ਤੋਂ ਪਹਿਲਾਂ ਸ. ਗੁਰਦਿੱਤ ਸਿੰਘ ਸੇਖੋਂ ਦਾ ਧੰਨਵਾਦ ਕੀਤਾ ਅਤੇ ਸਮੂਹ ਕਲੱਬ ਮੈਂਬਰਾਂ ਨੂੰ ਅਤੇ ਸਮੂਹ ਆਏ ਖੇਡ ਪ੍ਰੇਮੀਆਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਨੌਜਵਾਨਾਂ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉਥੇ ਹੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਕਰਵਾਉਣਾ ਬਹੁਤ ਹੀ ਪ੍ਰੰਸ਼ਸ਼ਾਯੋਗ ਕਦਮ ਹੈ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਪਿਆਰ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਵੀ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਨਹਿਰੂ ਸਟੇਡੀਅਮ ਨੂੰ ਹੋਰ ਵੀ ਵਧੀਆਂ ਬਣਾਉਣ ਲਈ ਜੋ ਕਮੀਆਂ ਰਹਿੰਦੀਆਂ ਹਨ, ਉਸਦੇ ਲਈ ਬਜਟ ਐਸਟੀਮੇਟ ਬਣਾ ਕੇ ਦੱਸਿਆ ਜਾਵੇ। ਉਸ ਦੇ ਲਈ ਜਿੰਨੇ ਵੀ ਫੰਡ ਦੀ ਲੋੜ ਹੈ ਦਿੱਤੇ ਜਾਣਗੇ। ਇਸ ਮੌਕੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਉਨ੍ਹਾਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਉਨ੍ਹਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਗਰੀਨ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ। ਪਟਾਖੇ ਚਲਾਉਣ ਤੋਂ ਪ੍ਰਹੇਜ ਕੀਤਾ ਜਾਵੇ, ਉਹੀ ਪੈਸਾ ਆਪਣੀ ਚੰਗੀ ਸਿਹਤ ਦੇ ਲਈ ਚੰਗੀ ਖੁਰਾਕ ਤੇ ਖਰਚ ਕੀਤਾ ਜਾਵੇ।

ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹੜ੍ਹਾਂ ਦੀ ਮਾਰ ਕਾਰਨ ਕੁਝ ਸਮਾਂ ਸਾਡੇ ਨੌਜਵਾਨ ਖੇਡਾਂ ਤੋਂ ਦੂਰ ਰਹੇ ਹਨ, ਪ੍ਰੰਤੂ ਹੁਣ ਫਿਰ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਟੂਰਨਾਮੈਂਟ ਕਰਵਾਏ ਜਾਣਗੇ ਅਤੇ ਨਹਿਰੂ ਸਟੇਡੀਅਮ ਵਿਖੇ ਹੋਰ ਜੋ ਕਮੀਆਂ ਹਨ, ਉਹ ਦੂਰ ਕੀਤੀਆਂ ਜਾਣਗੀਆਂ । ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹੇ ਦੇ ਵਿਕਾਸ ਲਈ ਜਿੰਨੇ ਵੀ ਫੰਡ ਦਿੱਤੇ ਗਏ ਉਹ ਵਿਕਾਸ ਦੇ ਕੰਮਾ ਤੇ ਲਾਏ ਗਏ ਅਤੇ ਹੋਰ ਵੀ ਜੋ ਫੰਡ ਪ੍ਰਾਪਤ ਹੋਣਗੇ, ਉਹ ਵੀ ਹਲਕੇ  ਦੇ ਵਿਕਾਸ ਅਤੇ ਖੇਡ ਦੇ ਗਰਾਊਂਡ ਬਣਾਉਣ ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦੀ ਤੰਦਰੁਸਤੀ ਲਈ ਬਹੁਤ ਜਰੂਰੀ ਹਨ। ਖੇਡਾਂ ਨਾਲ ਸਾਡੀ ਸਿਹਤ ਨਿਰੋਗ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਕ ਚੰਗਾ ਖਿਡਾਰੀ ਜਦੋਂ ਇਕ ਵਧੀਆ ਚੋਟੀ ਦਾ ਖਿਡਾਰੀ ਬਣ ਜਾਂਦਾ ਹੈ ਤਾਂ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਦਾ ਹੈ।

ਇਸ ਮੌਕੇ ਐਡਵੋਕੋਟ ਬੀਰਇੰਦਰ ਸਿੰਘ ਸੰਧਵਾਂਸ.ਸੁਖਜੀਤ ਸਿੰਘ ਢਿਲਵਾਂ ਸੁਖਵੰਤ ਸਿੰਘ ਪੱਕਾ, ਕਲੱਬ ਪ੍ਰਧਾਨ ਸ. ਜਸਵਿੰਦਰ ਸਿੰਘ ਰੋਮਾਣਾ, ਸੈਕਟਰੀ ਸ. ਗੁਰਜੰਟ ਸਿੰਘ, ਖਜਾਨਚੀ ਚਰਨਜੀਤ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ, ਜਸਪਾਲ ਸਿੰਘ ਬਰਾੜ, ਅਜੀਤ ਸਿੰਘ ਸੋਢੀ, ਡੀਐਸਪੀ ਨਵੀਨ ਕੁਮਾਰ, ਸੁਨੀਲ ਕੁਮਾਰ, ਗੁਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।