
ਵਿਧਾਇਕ ਜਿੰਪਾ ਨੇ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਦਾ ਕੀਤਾ ਸਵਾਗਤ
ਹੁਸ਼ਿਆਰਪੁਰ, 1 ਨਵੰਬਰ :
ਹੁਸ਼ਿਆਰਪੁਰ ਅੱਜ ਉਸ ਵੇਲੇ ਅਧਿਆਤਮਕ ਵਾਤਾਵਰਨ ਵਿਚ ਰੰਗਿਆ ਗਿਆ, ਜਦੋਂ ਇਥੇ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਜੀ ਮਹਾਰਾਜ ਦਾ ਆਗਮਨ ਹੋਇਆ। ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸੈਸ਼ਨ ਚੌਕ ’ਤੇ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।
ਵਿਧਾਇਕ ਜਿੰਪਾ ਨੇ ਕਿਹਾ ਕਿ ਸ਼ੰਕਰਾਚਾਰੀਆ ਜੀ ਦਾ ਆਗਮਨ ਪੂਰੇ ਹਲਕੇ ਲਈ ਇਕ ਭਾਗਸ਼ਾਲੀ ਮੌਕਾ ਹੈ। ਉਨ੍ਹਾਂ ਦੇ ਦਿਵਿਆ ਉਪਦੇਸ਼ ਅਤੇ ਅਧਿਆਤਮਕ ਵਿਚਾਰ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਤਾਂ-ਮਹਾਪੁਰਖਾਂ ਦੀ ਕਿਰਪਾ ਨਾਲ ਸਮਾਜ ਵਿਚ ਪ੍ਰੇਮ, ਭਾਈਚਾਰਾ ਅਤੇ ਧਾਰਮਿਕ ਏਕਤਾ ਦਾ ਸੰਦੇਸ਼ ਫ਼ੈਲਦਾ ਹੈ।
ਇਸ ਮੋਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਸੰਸਕ੍ਰਿਤੀ ਹਮੇਸ਼ਾ ਤੋਂ ਸੰਤ ਪ੍ਰੰਪਰਾ ਨਾਲ ਜੁੜੀ ਰਹੀ ਹੈ ਅਤੇ ਅੱਜ ਵੀ ਇਸ ਤਰ੍ਹਾਂ ਦੇ ਮਹਾਪੁਰਖ ਸਮਾਜ ਵਿਚ ਨੈਤਿਕ ਕੀਮਤਾਂ ਅਤੇ ਅਧਿਆਤਮਕ ਜਾਗ੍ਰਤੀ ਦਾ ਸੰਚਾਰ ਕਰ ਰਹੇ ਹਨ।
ਸਵਾਮੀ ਨਿਸ਼ਚਲਾਨੰਦ ਸਰਸਵਤੀ ਜੀ ਮਹਾਰਾਜ ਨੇ ਵੀ ਹਾਜ਼ਰ ਸ਼ਰਧਾਲੂਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਧਰਮ, ਸਿੱਖਿਆ ਅਤੇ ਸੇਵਾ ਹੀ ਜੀਵਨ ਦਾ ਆਧਾਰ ਹੈ। ਉਨ੍ਹਾਂ ਸਾਰਿਆਂ ਨੂੰ ਸਮਾਜ ਹਿੱਤ ਵਿਚ ਕੰਮ ਕਰਨ ਅਤੇ ਸੱਚ ਦੇ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਵਿਪਨ ਕੁਮਾਰ ਜੈਨ, ਜਸਪਾਲ ਸੁਮਨ, ਸੰਜੇ ਸ਼ਰਮਾ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮਨਜੋਤ ਕੌਰ, ਸਵਿਤਾ ਸ਼ਰਮਾ, ਕੌਂਸਲਰ ਮਨਜੀਤ, ਬਲਵਿੰਦਰ ਬਾਘਾ, ਬਲਵਿੰਦਰ ਰਾਣਾ, ਖੁਸ਼ੀ ਰਾਮ ਧੀਮਾਨ, ਅਜੇ ਸ਼ਰਮਾ, ਪਵਨ ਸ਼ਰਮਾ, ਮਨੋਜ ਦੱਤਾ, ਰਾਕੇਸ਼ ਕੁਮਾਰ, ਹਰਭਜਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ, ਸਥਾਨਕ ਪਤਵੰਤੇ ਵਿਅਕਤੀ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ।