Arth Parkash : Latest Hindi News, News in Hindi
BJP is Spreading False Propaganda ਪੰਜਾਬ ਦੇ ਮਸਲਿਆਂ ਤੋਂ ਧਿਆਨ ਹਟਾਉਣ ਲਈ ਝੂਠਾ ਪ੍ਰਚਾਰ ਕਰ ਰਹੀ ਹੈ ਭਾਜਪਾ: ਭਗਵੰਤ ਮਾਨ
Friday, 31 Oct 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

* ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਵਧਦੇ ਲੋਕ ਸਮਰਥਨ ਨਾਲ ਬੌਖਲਾਈ ਭਾਜਪਾ ਹੁਣ ਘਟੀਆ ਹਥਕੰਡਿਆਂ ‘ਤੇ ਉਤਰ ਆਈ ਹੈ: ਸੀ.ਐੱਮ. ਮਾਨ
* ਭਾਜਪਾ ਕੈਪਟਨ ਤੋਂ ਪੁੱਛੇ ਕਿ ਅਰੂਸਾ ਇਸੀ ਕੋਠੀ ਵਿੱਚ ਰਹਿੰਦੀ ਸੀ, ਕੀ ਇਹ ‘ਸ਼ੀਸ਼ ਮਹਿਲ’ ਹੈ?
* ਬਿੱਟੂ ਪੰਜਾਬ ਸਰਕਾਰ ਦੇ ਬੰਗਲੇ ‘ਤੇ ਕਬਜ਼ਾ ਕਰ ਕੇ ਬੈਠਾ ਹੈ, ਕੀ ਉਹ ‘ਸ਼ੀਸ਼ ਮਹਿਲ’ ਹੈ

ਚੰਡੀਗੜ੍ਹ, 1 ਨਵੰਬਰ: BJP is Spreading False Propaganda: ਬੇਬੁਨਿਆਦ ਪ੍ਰਚਾਰ ਨਾਲ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਭਾਜਪਾ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਗਵਾ ਪਾਰਟੀ ਦੇ ਆਗੂਆਂ ਨੂੰ 'ਸ਼ੀਸ਼ ਮਹਿਲ' ਬਾਰੇ ਆਪਣੇ ਦਾਅਵਿਆਂ ਨੂੰ ਪ੍ਰਮਾਣਿਤ ਸਬੂਤਾਂ ਨਾਲ ਸਾਬਤ ਕਰਨ ਦੀ ਚੁਣੌਤੀ ਦਿੱਤੀ।

ਇੱਕ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਦੇਸ਼ ਭਰ ਵਿੱਚ ਖਾਸ ਕਰ ਕੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਵਧ ਰਹੇ ਅਧਾਰ ਤੋਂ ਹੈਰਾਨ ਹੈ, ਜਿਸ ਕਾਰਨ ਉਹ ਅਜਿਹੇ ਘਟੀਆ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਿਰੁੱਧ ਕੋਈ ਵੀ ਠੋਸ ਮੁੱਦਾ ਨਾ ਹੋਣ ਕਰ ਕੇ ਭਾਜਪਾ ਜ਼ਹਿਰ ਉਗਲ ਕੇ ਪੰਜਾਬੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਗਵਾ ਪਾਰਟੀ ਕੋਲ ਸੂਬੇ ਲਈ ਕੋਈ ਰੋਡਮੈਪ ਨਹੀਂ ਹੈ, ਜਿਸ ਕਰ ਕੇ ਇਹ ਪਾਰਟੀ ਸੂਬਾ ਸਰਕਾਰ ਨੂੰ ਬਦਨਾਮ ਕਰਨ ਲਈ ਤੋੜ-ਮਰੋੜ ਕੇ ਪੇਸ਼ ਕੀਤੇ ਵੀਡੀਓਜ਼ ਅਤੇ ਅਜਿਹੇ ਬੇਤੁਕੇ ਦਾਅਵਿਆਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਸੂਬੇ ਦੀ ਕਮਾਨ ਸੰਭਾਲੀ ਹੈ, ਚੰਡੀਗੜ੍ਹ ਵਿੱਚ ਕੋਠੀ ਨੰਬਰ 45 ਮੁੱਖ ਮੰਤਰੀ ਦਾ ਸਰਕਾਰੀ ਨਿਵਾਸ ਹੈ, ਜਦੋਂ ਕਿ ਕੋਠੀ ਨੰਬਰ 50 ਉਨ੍ਹਾਂ ਦਾ ਗੈਸਟ ਹਾਊਸ/ਕੈਂਪ ਆਫਿਸ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਰ ਵਿੱਚ ਕਈ ਮਹੱਤਵਪੂਰਨ ਮੀਟਿੰਗਾਂ ਹੁੰਦੀਆਂ ਹਨ ਅਤੇ ਸੂਬੇ ਵਿੱਚ ਆਉਣ ਵਾਲੇ ਪਤਵੰਤਿਆਂ ਨੂੰ ਵੀ ਇਸ ਘਰ ਵਿੱਚ ਠਹਿਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਘਰ ਕਿਸੇ ਨੂੰ ਅਲਾਟ ਨਹੀਂ ਕੀਤਾ ਗਿਆ ਹੈ ਅਤੇ ਇਸ ਨੂੰ ਸਿਰਫ਼ ਖਾਸ ਮਹਿਮਾਨਾਂ ਲਈ ਕੈਂਪ ਹਾਊਸ-ਕਮ-ਰੈਸਟ ਹਾਊਸ ਵਜੋਂ ਵਰਤਿਆ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ੀਸ਼ ਮਹਿਲ ਨਹੀਂ ਹਨ, ਸਗੋਂ ਉਹ ਰਿਹਾਇਸ਼ਾਂ ਹਨ, ਜਿਨ੍ਹਾਂ ਦੀ ਵਰਤੋਂ ਪੰਜਾਬੀਆਂ ਦੁਆਰਾ ਚੁਣੇ ਗਏ ਆਮ ਆਗੂਆਂ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਮਹਿਲ ਹਨ, ਉਹ ਹੁਣ ਭਾਜਪਾ ਨਾਲ ਜਾ ਰਲੇ ਹਨ ਅਤੇ ਉਹ ਕਦੇ ਵੀ ਇਨ੍ਹਾਂ ਸਰਕਾਰੀ ਕੋਠੀਆਂ ਵਿੱਚ ਨਹੀਂ ਰਹੇ, ਬਲਕਿ ਇਹ ਕੋਠੀਆਂ ਉਨ੍ਹਾਂ ਦੇ ਸਟਾਫ਼ ਅਤੇ ਨਜ਼ਦੀਕੀਆਂ ਨੇ ਮੱਲੀਆਂ ਹੋਈਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਭਾਜਪਾ ਆਗੂਆਂ ਅਤੇ ਸੁਖਬੀਰ ਸਿੰਘ ਬਾਦਲ ਵਰਗੇ ਭਗਵਾ ਪਾਰਟੀ ਦੇ ਪੁਰਾਣੇ ਦੋਸਤਾਂ ਨੇ ਗੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰ ਕੇ ਵੱਡੇ-ਵੱਡੇ ਮਹਿਲ ਬਣਾਏ ਹਨ ਪਰ ਭਾਜਪਾ ਲੀਡਰਸ਼ਿਪ ਨੇ ਉਨ੍ਹਾਂ ਬਾਰੇ ਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ।

ਭਾਜਪਾ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਭਗਵਾ ਪਾਰਟੀ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਚੰਡੀਗੜ੍ਹ ਵਿਖੇ ਇੱਕ ਘਰ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਹਨ, ਜੋ ਕਦੇ ਉਨ੍ਹਾਂ ਦੇ ਚਾਚਾ ਤੇਜ ਪ੍ਰਕਾਸ਼ ਸਿੰਘ ਨੂੰ ਅਲਾਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਯਾਦ ਦਿਵਾਉਣ ਦੇ ਬਾਵਜੂਦ ਪੰਜਾਬ ਦੇ ਰਾਜਪਾਲ ਨੇ ਭਾਜਪਾ ਆਗੂ ਤੋਂ ਇਸ ਸ਼ੀਸ਼ ਮਹਿਲ ਨੂੰ ਖਾਲੀ ਕਰਵਾਉਣ ਵੱਲ ਕਦੇ ਧਿਆਨ ਨਹੀਂ ਦਿੱਤਾ। ਭਗਵੰਤ ਸਿੰਘ ਮਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਭਾਜਪਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ।