
ਖੇਤੀਬਾੜੀ ਵਿਭਾਗ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਹੜ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਮੁਫਤ ਬੀਜ ਵੰਡਿਆ
ਸ੍ਰੀ ਅਨੰਦਪੁਰ ਸਾਹਿਬ 06 ਨਵੰਬਰ (2025)
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਵਰਜੀਤ ਵਾਲੀਆ ਡਿਪਟੀ ਰੂਪਨਗਰ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਵੱਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਮੁਫਤ ਕਣਕ ਦੇ ਬੀਜ ਦੀ ਵੰਡ ਕੀਤੀ ਗਈ।
ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਇਸ ਦਾ ਲਾਭ ਲੈਣ ਦੀ ਅਪੀਲ ਕੀਤੀ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ, ਫਸਲਾਂ ਦੀ ਰਹਿੰਦ ਖੂਹਦ ਖੇਤਾਂ ਵਿੱਚ ਮਿਲਾਉਣ, ਵਿਭਾਗ ਦੀਆਂ ਵੱਖ ਵੱਖ ਸਕੀਮਾਂ ਬਾਰੇ, ਫਸਲਾਂ ਦੀ ਬਿਜਾਈ, ਸਾਂਭ ਸੰਭਾਲ ਅਤੇ ਦਵਾਈਆਂ ਦੀ ਸਹੀ ਵਰਤੋ ਬਾਰੇ ਦੱਸਿਆ ਗਿਆ।
ਮੁੱਖ ਖੇਤੀਬਾੜੀ ਅਫਸਰ ਡਾ. ਲੇਖ ਰਾਜ ਵਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ, ਮਿੱਟੀ ਦੀ ਪਰਖ ਕਰਨ ਅਤੇ ਖੇਤੀਬਾੜੀ ਦੇ ਸਹਾਇਕ ਧੰਦੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੋਕੇ ਗਗਨਦੀਪ ਸਿੰਘ, ਡਾਂ ਗੁਰਜੀਤ ਸਿੰਘ, ਏ.ਈ.ਓ ਜਤਿੰਦਰ ਕੁਮਾਰ, ਰਾਜ ਕੁਮਾਰ, ਹਰਪ੍ਰੀਤ ਸਿੰਘ ,ਕਿਸਾਨ ਸਤਨਾਮ ਸਿੰਘ, ਪਰਮਜੀਤ ਸਿੰਘ, ਬਲਵੰਤ ਸਿੰਘ ਹਾਜ਼ਰ ਸਨ।