Arth Parkash : Latest Hindi News, News in Hindi
ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਜ਼ਿਲ੍ਹਾ ਅੰਮ੍ਰਿਤਸਰ ਦੀਮਾਂ ਸੰਗਰੂਰ ਲਈ ਰਵਾਨਾ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਜ਼ਿਲ੍ਹਾ ਅੰਮ੍ਰਿਤਸਰ ਦੀਮਾਂ ਸੰਗਰੂਰ ਲਈ ਰਵਾਨਾ
Saturday, 08 Nov 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਜ਼ਿਲ੍ਹਾ ਅੰਮ੍ਰਿਤਸਰ ਦੀਮਾਂ ਸੰਗਰੂਰ ਲਈ ਰਵਾਨਾ

- ਡੀ.ਈ.ਓ. ਕੰਵਲਜੀਤ ਸਿੰਘ ਸੰਧੂ ਨੇ ਹਰੀ ਝੰਡੀ ਦਿਖਾ ਕੇ ਟੀਮਾਂ ਨੂੰ ਕੀਤਾ ਰਵਾਨਾ

ਅੰਮ੍ਰਿਤਸਰ, 9 ਨਵੰਬਰ (2025)- ਸਿੱਖਿਆ ਵਿਭਾਗ ਪੰਜਾਬ ਵਲੋਂ ਮੁਢਲੇ ਪੱਧਰ ਤੋਂ ਸਕੂਲੀ ਵਿਿਦਆਰਥੀਆਂ ਨੂੰ ਖੇਡਾਂ ਨਾਲ ਜੋੜਨ ਹਿੱਤ ਕੀਤੇ ਜਾਂਦੇ ਉਪਰਾਲਿਆਂ ਤਹਿਤ ਸੰਗਰੂਰ ਵਿਖੇ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿੰਨਾਂ ਵਿੱਚ ਸੂਬੇ ਦੇ ਸਮੂਹ ਜਿਿਲਆਂ ਦੇ ਪ੍ਰਾਇਮਰੀ ਖਿਡਾਰੀਆਂ ਵਲੋਂ ਹਿੱਸਾ ਲਿਆ ਜਾਵੇਗਾ। ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਹਿੱਸਾ ਲੈਣ ਲਈ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਟੀਮਾਂ ਅੱਜ ਬਲਾਕ ਐਲੀਮੈਂਟਰੀ ਸਿੱਖਿਆ ਦਫਤਰ ਅੰਮ੍ਰਿਤਸਰ-1 ਤੋਂ ਸੰਗਰੂਰ ਲਈ ਰਵਾਨਾ ਹੋਈਆਂ ਜਿੰਨ੍ਹਾਂ ਨੂੰ ਅੱਜ ਸ. ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਵਲੋਂ ਹਰੀ ਝੰਡੀ ਦੇ ਕੇ ਰਸਮੀ ਤੌਰ ਤੇ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ ਸੰਗਰੂਰ ਦੇ ਵਾਰ ਹੀਰੋਜ਼ ਮੈਮੋਰੀਅਲ ਖੇਡ ਸਟੇਡੀਅਮ ਵਿਖੇ 10 ਨਵੰਬਰ ਤੋਂ 13 ਨਵੰਬਰ ਤੱਕ ਹੋਣ ਵਾਲੀਆਂ ਖੇਡਾਂ ਜਿੰਨਾਂ੍ਹ ਵਿੱਚ ਕਬੱਡੀ ਸਰਕਲ (ਮੁੰਡੇ), ਰੱਸਾਕੱਸੀ (ਮੁੰਡੇ), ਯੋਗਾ (ਮੁੰਡੇ-ਕੁੜੀਆਂ) ਲਈ ਜ਼ਿਲ੍ਹਾ ਟੀਮ ਲਈ ਚੁਣੇ ਗਏ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪੁੱਜੇ ਸ. ਕੰਵਲਜੀਤ ਸਿੰਘ ਸੰਧੂ ਡੀ.ਈ.ਓ. (ਐ.ਸਿੱ) ਅੰਮ੍ਰਿਤਸਰ, ਸ. ਗੁਰਦੇਵ ਸਿੰਘ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਅੰਮ੍ਰਿਤਸਰ-1, ਬਲਕਾਰ ਸਿੰਘ ਜ਼ਿਲ੍ਹਾ ਖੇਡ ਕੋਆਰਡੀਨੇਟਰ (ਪ੍ਰਾਇਮਰੀ) ਅਤੇ ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਵਲੋਂ ਖਿਡਾਰੀਆਂ ਨੂੰ ਫਲ ਅਤੇ ਹੋਰ ਖਾਣ ਪੀਣ ਦਾ ਸਮਾਨ ਵੰਡਿਆ ਗਿਆ। ਇਸ ਸਮੇਂ ਸੰਬੋਧਨ ਦੌਰਾਨ ਸਿੱਖਿਆ ਅਧਿਕਾਰੀ ਸ. ਸੰਧੂ ਨੇ ਰਵਾਨਾ ਹੋਣ ਵਾਲੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿਤੀਆਂ ਅਤੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇਂ ਉਨ੍ਹਾਂ ਨਾਲ ਟੀਮ ਇੰਚਾਰਜ ਰਵੀਕਾਂਤ ਮੱਝੂਪੁਰਾ, ਹਰਪ੍ਰੀਤ ਸਿੰਘ ਅਠਵਾਲ, ਗੁਰਜੀਤ ਸਿੰਘ ਨਾਗ ਖੁਰਦ, ਮਨਪ੍ਰੀਤ ਕੌਰ ਡੀ.ਪੀ.ਈ. ਸੇਂਟ ਸੋਲਜ਼ਰ, ਰੁਪਿੰਦਰ ਕੌਰ ਡੀ.ਪੀ.ਈ. ਸੇਂਟ ਸੋਲਜ਼ਰ, ਮੁਨੀਸ਼ ਐਕਸੈਲਸਮ ਹਾਈ ਸਕੂਲ, ਮੋਹਿਤ ਕੁਮਾਰ ਰਾਮ ਆਸ਼ਰਮ ਅੰਮ੍ਰਿਤਸਰ ਸਮੇਤ ਹੋਰ ਹਾਜਰ ਸਨ।

ਤਸਵੀਰ ਕੈਪਸ਼ਨ: ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਰਵਾਨਾ ਹੋਣ ਵਾਲੇ ਖਿਡਾਰੀਆਂ ਨੂੰ ਫਲ ਅਤੇ ਹੋਰ ਸਮਾਨ ਵੰਡਦੇ ਹੋਏ ਸ. ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ, ਬਲਕਾਰ ਸਿੰਘ ਡੀ.ਐਸ.ਓ. ਅਤੇ ਹੋਰ ਸਿੱਖਿਆ ਅਧਿਕਾਰੀ।

ਤਸਵੀਰ ਕੈਪਸ਼ਨ: ਸੰਗਰੂਰ ਵਿਖੇ ਹੋਣ ਵਾਲੀਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਜ਼ਿਲ੍ਹਾ ਅੰਮ੍ਰਿਤਸਰ ਦੀ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਸ. ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ), ਸ. ਗੁਰਦੇਵ ਸਿੰਘ ਬੀ.ਈ.ਈ.ਓ. ਅੰਮ੍ਰਿਤਸਰ-1, ਬਲਕਾਰ ਸਿੰਘ ਡੀ.ਐਸ.ਓ. ਅੰਮ੍ਰਿਤਸਰ ਅਤੇ ਹੋਰ ਸਿੱਖਿਆ ਅਧਿਕਾਰੀ