Arth Parkash : Latest Hindi News, News in Hindi
ਪੈਲੇਸ ਅਤੇ ਬੈਂਕੁਐਟ ਹਾਲਾਂ ’ਚ ਕੀਤੇ ਜਾਣ ਵਾਲੇ ਸਮਾਗਮਾਂ ਦਾ ਐਲ-50ਏ ਪਰਮਿਟ ਬਣਾਇਆ ਜਾਵੇ- ਅਸ਼ੋਕ ਕੁਮਾਰ ਪੈਲੇਸ ਅਤੇ ਬੈਂਕੁਐਟ ਹਾਲਾਂ ’ਚ ਕੀਤੇ ਜਾਣ ਵਾਲੇ ਸਮਾਗਮਾਂ ਦਾ ਐਲ-50ਏ ਪਰਮਿਟ ਬਣਾਇਆ ਜਾਵੇ- ਅਸ਼ੋਕ ਕੁਮਾਰ
Monday, 10 Nov 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪੈਲੇਸ ਅਤੇ ਬੈਂਕੁਐਟ ਹਾਲਾਂ ’ਚ ਕੀਤੇ ਜਾਣ ਵਾਲੇ ਸਮਾਗਮਾਂ ਦਾ ਐਲ-50ਏ ਪਰਮਿਟ ਬਣਾਇਆ ਜਾਵੇ- ਅਸ਼ੋਕ ਕੁਮਾਰ

ਸਮਾਗਮ ਤੋਂ ਬਾਅਦ ਖਾਲੀ ਬੋਤਲਾਂ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰਨ ਦੀਆਂ ਹਦਾਇਤਾਂ

ਲਾਇਸੰਸੀਆਂ ਵਲੋਂ ਸਮੇਂ ਸਿਰ ਵੈਟ ਰਿਟਰਨਾਂ ਭਰਨ ਤੇ ਆਬਕਾਰੀ ਨਿਯਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ

ਜਲੰਧਰ, 11 ਨਵੰਬਰ :

                              ਸਹਾਇਕ ਕਮਿਸ਼ਨਰ ਆਬਕਾਰੀ ਜਲੰਧਰ ਰੇਂਜ-1 ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਉਪ ਕਮਿਸ਼ਨਰ ਆਬਕਾਰੀ ਜਲੰਧਰ ਜ਼ੋਨ ਸੁਰਿੰਦਰ ਕੁਮਾਰ ਗਰਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਜਲੰਧਰ ਈਸਟ ਵਿੱਚ ਪੈਂਦੇ ਮੈਰਿਜ ਪੈਲੇਸ ਅਤੇ ਹੋਟਲ ਬਾਰ ਦੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਮੀਟਿੰਗ ਜੀ.ਐਸ.ਟੀ.ਭਵਨ ਜਲੰਧਰ ਵਿਖੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਮੈਰਿਜ ਪੈਲਿਸ ਅਤੇ ਹੋਟਲ ਬਾਰ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਗਈ ਕਿ ਪੈਲੇਸ ਅਤੇ ਬੈਂਕੁਐਟ ਹਾਲ ਵਿੱਚ ਹੋਣ ਵਾਲੇ ਸਮਾਗਮਾਂ ਦਾ ਐਲ-50-ਏ ਪਰਮਿਟ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਮਾਗਮਾਂ ਤੋਂ ਬਾਅਦ ਖਾਲੀ ਸ਼ਰਾਬ ਦੀਆਂ ਬੋਤਲਾਂ ਦਾ ਸੁਚੱਜੇ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਇਹਨਾਂ ਬੋਤਲਾਂ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ।

                              ਸਹਾਇਕ ਕਮਿਸ਼ਨਰ ਆਬਕਾਰੀ ਜਲੰਧਰ ਰੇਂਜ-1 ਨੇ ਲਾਇਸੰਸੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਮੇਂ ਸਿਰ ਵੈਟ ਰਿਟਰਨਾਂ ਭਰਨ ਤੋਂ ਇਲਾਵਾ ਵਿਭਾਗ ਵਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਤੇ ਆਬਕਾਰੀ ਨਿਯਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।