Arth Parkash : Latest Hindi News, News in Hindi
ਪਰਾਲੀ ਪ੍ਰਬੰਧਨ: ਡਿਪਟੀ ਕਮਿਸ਼ਨਰ ਨਵਜੋਤ ਕੌਰ ਵਲੋਂ ਭੀਖੀ, ਢੈਪਈ ਤੇ ਜੱਸੜਵਾਲ ਦਾ ਦੌਰਾ ਪਰਾਲੀ ਪ੍ਰਬੰਧਨ: ਡਿਪਟੀ ਕਮਿਸ਼ਨਰ ਨਵਜੋਤ ਕੌਰ ਵਲੋਂ ਭੀਖੀ, ਢੈਪਈ ਤੇ ਜੱਸੜਵਾਲ ਦਾ ਦੌਰਾ
Wednesday, 12 Nov 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ

ਪਰਾਲੀ ਪ੍ਰਬੰਧਨ: ਡਿਪਟੀ ਕਮਿਸ਼ਨਰ ਨਵਜੋਤ ਕੌਰ ਵਲੋਂ ਭੀਖੀ, ਢੈਪਈ ਤੇ ਜੱਸੜਵਾਲ ਦਾ ਦੌਰਾ

ਢੈਪਈ ਵਿਚ ਸੁਪਰ ਸੀਡਰ ਨਾਲ ਕਰਵਾਈ ਕਣਕ ਦੀ ਬਿਜਾਈ

ਡਿਪਟੀ ਕਮਿਸ਼ਨਰ ਨੇ ਅਗਾਂਹਵਧੂ ਕਿਸਾਨਾਂ ਦੀ ਕੀਤੀ ਸ਼ਲਾਘਾ, ਹੋਰਾਂ ਨੂੰ ਵੀ ਸੇਧ ਲੈਣ ਦੀ ਅਪੀਲ

ਮਾਨਸਾ/ ਭੀਖੀ, 13 ਨਵੰਬਰ
     ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ ਏ ਐੱਸ ਵਲੋਂ ਅੱਜ ਭੀਖੀ, ਢੈਪਈ ਤੇ ਜੱਸੜਵਾਲ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਢੈਪਈ ਪਿੰਡ ਵਿੱਚ ਕੋਲ ਖੜ੍ਹ ਕੇ ਸੁਪਰ ਸੀਡਰ ਨਾਲ ਬਿਜਾਈ ਕਰਵਾਈ।

 ਪਿੰਡ ਢੈਪਈ ਵਿਚ ਕਿਸਾਨ ਕਾਲਾ ਸਿੰਘ ਵਲੋਂ 9 ਏਕੜ ਅਤੇ ਸੇਵਾ ਸਿੰਘ ਵਲੋਂ 4 ਏਕੜ ਵਿੱਚ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਸੁਪਰ ਸੀਡਰ/ ਜ਼ੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਹੋਰਾਂ ਕਿਸਾਨਾਂ ਨੂੰ ਵੀ ਸੇਧ ਲੈਣ ਦੀ ਅਪੀਲ ਕੀਤੀ।

ਓਨ੍ਹਾਂ ਪਿੰਡ ਭੀਖੀ ਤੇ ਜੱਸੜਵਾਲ ਵਿੱਚ ਵੀ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਿਹੜੇ ਕਿ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਹੋ ਰਹੀ ਹੈ ਅਤੇ ਅਗਾਂਹਵਧੂ ਕਿਸਾਨ ਦੂਸਰੇ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਬਣ ਰਹੇ ਹਨ ਜਿਸ ਸਦਕਾ ਸਾਲ ਦਰ ਸਾਲ ਪਰਾਲੀ  ਸਾੜਨ ਦੇ ਮਾਮਲੇ ਘੱਟ ਆ ਰਹੇ ਹਨ।

ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਮਲੇ ਵਲੋਂ ਪਿੰਡ ਢੈਪਈ ਵਿਚ ਖੇਤਾਂ ਵਿਚ ਲੱਗੀ ਅੱਗ ਵੀ ਬੁਝਾਈ ਗਈ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ, ਡਿਪਟੀ ਪ੍ਰੋਜੈਕਟ ਮੈਨੇਜ਼ਰ (ਆਤਮਾ) ਚਮਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।