Arth Parkash : Latest Hindi News, News in Hindi
24 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿਚ ਕਰਵਾਏ ਜਾਣਗੇ ਗੱਤਕਾ ਮੁਕਾਬਲੇ- ਹਰਜੋਤ ਸਿੰਘ ਬੈਂਸ 24 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿਚ ਕਰਵਾਏ ਜਾਣਗੇ ਗੱਤਕਾ ਮੁਕਾਬਲੇ- ਹਰਜੋਤ ਸਿੰਘ ਬੈਂਸ
Monday, 17 Nov 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

24 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿਚ ਕਰਵਾਏ ਜਾਣਗੇ ਗੱਤਕਾ ਮੁਕਾਬਲੇ- ਹਰਜੋਤ ਸਿੰਘ ਬੈਂਸ

ਗੱਤਕਾ ਮੁਕਾਬਲੇ ਸੂਰਵੀਰਤਾ, ਅਨੁਸਾਸ਼ਨ ਤੇ ਵਿਰਾਸਤ ਨਾਲ ਜੋੜਨ ਦਾ ਉਦੇਸ਼- ਕੈਬਨਿਟ ਮੰਤਰੀ

ਸ੍ਰੀ ਅਨੰਦਪੁਰ ਸਾਹਿਬ 18 ਨਵੰਬਰ (2025)

ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ 24 ਨਵੰਬਰ ਨੂੰ ਸਵੇਰੇ 11 ਵਜੇ ਗੱਤਕੇ ਦੇ ਜੋਹਰ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣਗੇ।

     ਕੈਬਨਿਟ ਮੰਤਰੀ ਨੇ ਦੱਸਿਆ ਕਿ ਗੱਤਕਾ ਸਿਰਫ ਇੱਕ ਮਾਰਸ਼ਲ ਆਰਟ ਨਹੀਂਬਲਕਿ ਸਿੱਖ ਧਰਮ ਦੀ ਰੂਹਾਨੀ ਪਰਮਪਰਾ ਦਾ ਪ੍ਰਤੀਕ ਹੈ। ਇਸ ਰਾਹੀਂ ਨੌਜਵਾਨ ਪੀੜ੍ਹੀ ਨੂੰ ਸੂਰਵੀਰਤਾਅਨੁਸ਼ਾਸਨਚੁਸਤਤਾ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਉਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਸੰਗਤਾਂ ਨੂੰ ਹਰ ਪੱਖੋਂ ਬਿਹਤਰੀਨ ਪ੍ਰਬੰਧ ਪ੍ਰਦਾਨ ਕੀਤੇ ਜਾਣ।

      ਉਨ੍ਹਾਂ ਨੇ ਦੱਸਿਆ ਕਿ ਚਰਨ ਗੰਗਾ ਸਟੇਡੀਅਮ ਵਿੱਚ ਇਸ ਮੌਕੇ ਲਈ ਵਿਸ਼ੇਸ਼ ਤੌਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਟੇਡੀਅਮ ਵਿੱਚ ਬੈਠਕ ਦੀ ਸੁਵਿਧਾਸੁਰੱਖਿਆ ਪ੍ਰਬੰਧਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨਪੁਲਿਸ ਵਿਭਾਗ ਅਤੇ ਖੇਡ ਵਿਭਾਗ ਸਾਂਝੇ ਤੌਰ ਤੇ ਕੰਮ ਕਰ ਰਹੇ ਹਨ।

        ਸ੍ਰ. ਬੈਂਸ ਨੇ ਕਿਹਾ ਕਿ ਗੱਤਕੇ ਦੀਆਂ ਟੀਮਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਉਣਗੀਆਂਜਿਹੜੀਆਂ ਆਪਣੀ ਕਲਾਵਾਂ ਰਾਹੀਂ ਸਿੱਖ ਸੂਰਵੀਰਤਾ ਅਤੇ ਦਲੇਰੀ ਦੀ ਤਸਵੀਰ ਪੇਸ਼ ਕਰਨਗੀਆਂ। ਉਨ੍ਹਾਂ ਨੇ ਦੱਸਿਆ ਕਿ ਇਹ ਸਮਾਗਮ ਨਾ ਸਿਰਫ ਨੌਜਵਾਨਾਂ ਲਈ ਪ੍ਰੇਰਣਾਦਾਇਕ ਰਹੇਗਾਬਲਕਿ ਪਰਿਵਾਰਾਂ ਅਤੇ ਸੰਗਤਾਂ ਲਈ ਵੀ ਇੱਕ ਅਨੁਭਵਕਾਰੀ ਦ੍ਰਿਸ਼ ਹੋਵੇਗਾ।

         ਉਨ੍ਹਾਂ ਨੇ ਸਾਰੇ ਇਲਾਕੇ ਦੀ ਸੰਗਤ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਕੇ ਇਸ ਰਵਾਇਤੀ ਤੇ ਇਤਿਹਾਸਕ ਪ੍ਰੋਗਰਾਮ ਦਾ ਹਿੱਸਾ ਬਣਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬਜੋ ਸਿੱਖ ਵਿਰਾਸਤ ਦਾ ਕੇਂਦਰ ਹੈਉੱਥੇ ਹੋਣ ਵਾਲੇ ਇਹ ਸਮਾਗਮ ਯੁਵਕਾਂ ਵਿੱਚ ਨੈਤਿਕਤਾਹੌਸਲੇ ਅਤੇ ਵਿਰਾਸਤ ਪ੍ਰਤੀ ਸ਼ਰਧਾ ਨੂੰ ਹੋਰ ਮਜ਼ਬੂਤ ਕਰਨਗੇ।