Arth Parkash : Latest Hindi News, News in Hindi
ਪਹਿਲੀ ਅਤੇ ਦੂਜੀ ਜਮਾਤ ਨੂੰ ਪੜਾਉਣ ਵਾਲੇ ਪ੍ਰਾਈਮਰੀ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਹੋਈ ਸਮਾਪਤ ਪਹਿਲੀ ਅਤੇ ਦੂਜੀ ਜਮਾਤ ਨੂੰ ਪੜਾਉਣ ਵਾਲੇ ਪ੍ਰਾਈਮਰੀ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਹੋਈ ਸਮਾਪਤ
Tuesday, 18 Nov 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪਹਿਲੀ ਅਤੇ ਦੂਜੀ ਜਮਾਤ ਨੂੰ ਪੜਾਉਣ ਵਾਲੇ ਪ੍ਰਾਈਮਰੀ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਹੋਈ ਸਮਾਪਤ

 

ਨਿਪੁਣ ਭਾਰਤ ਤਹਿਤ ਐਫਐਲ ਐਨ ਟੀਚਿਆਂ ਤੇ ਦਿੱਤੀ ਗਈ ਟ੍ਰੇਨਿੰਗ

 

ਸ਼੍ਰੀ ਅਨੰਦਪੁਰ ਸਾਹਿਬ 19,ਨਵੰਬਰ

 

ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਸ਼੍ਰੀ ਅੰਨਦਪੁਰ ਸਾਹਿਬ ਵਿਖੇ ਪਹਿਲੀ ਅਤੇ ਦੂਜੀ ਜਮਾਤ ਨੂੰ ਪੜਾਉਣ ਵਾਲੇ ਪ੍ਰਾਈਮਰੀ ਅਧਿਆਪਕਾਂ ਤੇ ਪਹਿਲੇ ਬੈਚ ਦੀ ਤਿੰਨ ਰੋਜ਼ਾ ਟ੍ਰੇਨਿੰਗ ਅੱਜ ਸਮਾਪਤ ਹੋ ਗਈ ਹੈ.

ਇਸ ਟਰੇਨਿੰਗ ਵਿੱਚ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਪਹਿਲੀ ਅਤੇ ਦੂਜੀ ਜਮਾਤ ਨੂੰ ਪੜਾਉਣ ਵਾਲੇ ਲਗਭਗ 43 ਅਧਿਆਪਕਾਂ ਨੇ ਭਾਗ ਲਿਆ.

 

ਇਸ ਮੌਕੇ ਵਿਸ਼ੇਸ ਤੌਰ ਤੇ ਪੁੱਜੇ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ਼ਮਸੇਰ ਸਿੰਘ ਨੇ ਸੈਮੀਨਾਰ ਵਿੱਚ ਹਾਜ਼ਰ ਅਧਿਆਪਕਾਂ ਨਾਲ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਜਿੱਥੇ ਵਿਚਾਰ ਸਾਂਝੇ ਕੀਤੇ ਉੱਥੇ ਉਹਨਾਂ ਨੇ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿੱਚ ਦਾਖਲਾ ਵਧਾਉਣ ਦੇ ਲਈ ਵੀ ਕਿਹਾ,ਇਸ ਸੈਮੀਨਾਰ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਨਜੀਤ ਸਿੰਘ ਮਾਵੀ ਅਤੇ ਜਿਲ੍ਹਾ ਕੋਆਡੀਨੇਟਰ ਲਖਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ,

 

 

 ਇਸ ਸੈਮੀਨਾਰ ਦੇ ਵਿੱਚ ਅਧਿਆਪਕਾਂ ਨੂੰ ਚਾਰ ਬਲੋਕ ਅਪਰੋਚ ,ਐਫਐਲਐਨ ਦੇ ਟੀਚੇ ਅਤੇ ਪਹਿਲੀ ਦੂਜੀ ਜਮਾਤ ਨੂੰ ਵੱਖ ਵੱਖ ਗਤੀਵਿਧੀਆਂ ਰਾਹੀਂ ਪੜ੍ਹਾਈ ਕਰਵਾਉਣ ਦੇ ਤਰੀਕਿਆਂ ਦੀ ਟ੍ਰੇਨਿੰਗ ਦਿੱਤੀ ਗਈ, ਉਥੇ ਹੀ ਹੋਲੈਸਟਿਕ ਪ੍ਰੋਗਰੈਸ ਰਿਪੋਰਟ ਕਾਰਡ ਵੱਖ ਵੱਖ ਡੈਮੋ ਵੀਡੀਓਜ ਅਤੇ ਤਸਵੀਰਾਂ ਰਾਹੀਂ ਅਧਿਆਪਕਾਂ ਨੂੰ ਬੱਚਿਆਂ ਦੀ ਬਹੁ ਪੱਖੀ ਵਿਕਾਸ ਲਈ ਟ੍ਰੇਨਿੰਗ ਦਿੱਤੀ ਗਈ,

 

 

ਇਸ ਦੌਰਾਨ ਰਿਸੋਰਸ ਪਰਸਨ ਇੰਦਰਦੀਪ ਸਿੰਘ ,ਰਾਜ ਕੁਮਾਰ ਅਤੇ ਸੀਮਾ ਰਾਣੀ ਵੱਲੋਂ ਅਧਿਆਪਕਾਂ ਨੂੰ ਨਿਪੁੰਨ ਭਾਰਤ ਤਹਿਤ ਐਫਐਲਐਨ ਟੀਚਿਆਂ ਸਬੰਧੀ ਟ੍ਰੇਨਿੰਗ ਦਿੱਤੀ ਗਈ,ਅਧਿਆਪਕਾਂ ਨੇ ਵੀ ਇਸ ਸੈਮੀਨਾਰ ਵਿੱਚ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਆਪਣੇ ਪ੍ਰਾਇਮਰੀ ਬੱਚਿਆਂ ਨੂੰ ਪੜਾਉਣ ਦੇ ਤਜਰਬੇ ਸਾਂਝੇ ਕੀਤੇ,

 

 ਇਸ ਮੋਕੇ ਸ਼ਿਵਾਨੀ ਰਾਣਾ, ਪ੍ਰਿਯੰਕਾ ਰਾਣਾ, ਦੀਕਸ਼ਾ ਸ਼ਰਮਾ ,ਜੋਤੀ ਦੇਵੀ ,ਅੰਜਨਾ ਕੁਮਾਰੀ ,ਵੀਰਪਾਲ ਕੌਰ, ਸਮੁਨ ਬਾਲਾ ,ਰਵੀਕਾਂਤ ,ਸੋਨੀਆ ਐਰੀ ,ਸੁਜਾਤਾ ,ਸ਼ਾਲੂ ਬਾਲਾ ,ਜਸਵਿੰਦਰ ਕੌਰ ,ਰਾਜਵਿੰਦਰ ਕੌਰ ,ਦੀਪਾਲੀ ਸ਼ਰਮਾ, ਜਸਕਰਨ ਸਿੰਘ ,ਬਲਵਿੰਦਰ ਕੁਮਾਰ ,ਸੁਰਿੰਦਰ ਕੁਮਾਰ, ਪਵਨ ਕੁਮਾਰ ,ਆਦਰਸ਼ ਕੁਮਾਰ ,ਸ਼ਾਮ ਲਾਲ ,ਅਵਤਾਰ ਸਿੰਘ ,ਜੋਗਾ ਸਿੰਘ ,ਪਵਨ ਕੁਮਾਰ, ਮਦਨ ਲਾਲ ,ਰਵੀ ਕੁਮਾਰ , ਹਰਮੀਤ ਕੌਰ ,ਅੰਜੂ ਬਾਲਾ ,ਜਸਵਿੰਦਰ ਕੌਰ, ਮਨਜੀਤ ਕੌਰ ,ਗੁਰਮੀਤ ਕੌਰ, ਸੋਨੀਕਾ ਸ਼ਰਮਾ ,ਬਲਜਿੰਦਰ ਕੌਰ ,ਸ਼ਰਨਜੀਤ ਕੌਰ ,ਭਾਵਨਾ ਭੱਲਾ, ਸੰਤੋਸ਼ ਕੁਮਾਰੀ ,ਰਾਜੇਸ਼ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ।