ਵਿਧਾਇਕ ਜਿੰਪਾ ਨੇ ਬਿਲਾਸਪੁਰ ’ਚ ਸਪੋਰਟਸ ਪਾਰਕ ਦੇ ਨਿਰਮਾਣ ਦਾ ਕੀਤਾ ਸ਼ੁਭ ਆਰੰਭ
- 33 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਸਪੋਰਟਸ ਪਾਰਕ
ਹੁਸ਼ਿਆਰਪੁਰ, 25 ਨਵੰਬਰ:
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਬਿਲਾਸਪੁਰ ਪਿੰਡ ਵਿੱਚ 33 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਇੱਕ ਆਧੁਨਿਕ ਸਪੋਰਟਸ ਪਾਰਕ ਦੇ ਨਿਰਮਾਣ ਦਾ ਸ਼ੁਭ ਆਰੰਪ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ ਅਤੇ ਇਸ ਸਬੰਧ ਵਿੱਚ, ਹੁਸ਼ਿਆਰਪੁਰ ਹਲਕੇ ਦੇ 30 ਪਿੰਡਾਂ ਵਿੱਚ ਇਸੇ ਤਰ੍ਹਾਂ ਦੀਆਂ ਲੀਹਾਂ 'ਤੇ ਆਧੁਨਿਕ ਖੇਡ ਸਟੇਡੀਅਮ ਵਿਕਸਤ ਕੀਤੇ ਜਾਣਗੇ, ਤਾਂ ਜੋ ਪੇਂਡੂ ਖੇਤਰਾਂ ਦੇ ਪ੍ਰਤਿਭਾਸ਼ਾਲੀ ਖਿਡਾਰੀ ਬਿਹਤਰ ਸਹੂਲਤਾਂ ਨਾਲ ਆਪਣਾ ਭਵਿੱਖ ਬਣਾ ਸਕਣ।
ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਪਿੰਡ ਪੱਧਰ 'ਤੇ ਖੇਡ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਿਲਾਸਪੁਰ ਵਿੱਚ ਇਹ ਸਪੋਰਟਸ ਪਾਰਕ ਨਾ ਸਿਰਫ ਨੌਜਵਾਨਾਂ ਦੇ ਸਰੀਰਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਬਲਕਿ ਨਸ਼ਾ ਵਿਰੋਧੀ ਮੁਹਿੰਮ ਨੂੰ ਵੀ ਮਜ਼ਬੂਤ ਕਰੇਗਾ, ਕਿਉਂਕਿ ਖੇਡ ਮੈਦਾਨਾਂ ਵਿੱਚ ਵਾਧਾ ਨੌਜਵਾਨਾਂ ਦਾ ਧਿਆਨ ਸਕਾਰਾਤਮਕ ਗਤੀਵਿਧੀਆਂ ਵੱਲ ਖਿੱਚਦਾ ਹੈ।
ਗ੍ਰਾਮ ਪੰਚਾਇਤ ਬਿਲਾਸਪੁਰ ਦਾ ਧੰਨਵਾਦ ਕਰਦਿਆਂ ਵਿਧਾਇਕ ਨੇ ਕਿਹਾ ਕਿ ਅਜਿਹੇ ਪ੍ਰੋਜੈਕਟ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਸਫਲ ਹੁੰਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਇਲਾਕੇ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਕੰਮ ਪਾਰਦਰਸ਼ਤਾ ਅਤੇ ਗੁਣਵੱਤਾ ਨਾਲ ਪੂਰੇ ਕੀਤੇ ਜਾਣਗੇ।
ਵਿਧਾਇਕ ਜਿੰਪਾ ਨੇ ਹਾਜ਼ਰ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਨੌਜਵਾਨਾਂ ਲਈ ਖੇਡ ਸਹੂਲਤਾਂ ਦਾ ਵਿਸਥਾਰ ਕਰਨਾ ਉਨ੍ਹਾਂ ਦੀ ਤਰਜੀਹ ਹੈ।
ਇਸ ਮੌਕੇ ਪਿੰਡ ਬਿਲਾਸਪੁਰ ਦੇ ਸਰਪੰਚ ਸੁਰਜੀਤ ਪਾਲ ਸਿੰਘ, ਨੰਗਲ ਸ਼ਹੀਦਾਂ ਦੇ ਸਰਪੰਚ, ਬਸੀ ਅਲੀ ਖਾਨ ਦੇ ਸਰਪੰਚ ਪਵਨ ਕੁਮਾਰ, ਗ੍ਰਾਮ ਪੰਚਾਇਤ ਬਿਲਾਸਪੁਰ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਸਾਰਿਆਂ ਨੇ ਵਿਧਾਇਕ ਜਿੰਪਾ ਦਾ ਧੰਨਵਾਦ ਕੀਤਾ ਅਤੇ ਪਿੰਡ ਵਿੱਚ ਕੀਤੇ ਜਾ ਰਹੇ ਵਿ
ਵਿਧਾਇਕ ਜਿੰਪਾ ਨੇ ਬਿਲਾਸਪੁਰ ’ਚ ਸਪੋਰਟਸ ਪਾਰਕ ਦੇ ਨਿਰਮਾਣ ਦਾ ਕੀਤਾ ਸ਼ੁਭ ਆਰੰਭ
- 33 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਸਪੋਰਟਸ ਪਾਰਕ
ਹੁਸ਼ਿਆਰਪੁਰ, 25 ਨਵੰਬਰ:
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਬਿਲਾਸਪੁਰ ਪਿੰਡ ਵਿੱਚ 33 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਇੱਕ ਆਧੁਨਿਕ ਸਪੋਰਟਸ ਪਾਰਕ ਦੇ ਨਿਰਮਾਣ ਦਾ ਸ਼ੁਭ ਆਰੰਪ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ ਅਤੇ ਇਸ ਸਬੰਧ ਵਿੱਚ, ਹੁਸ਼ਿਆਰਪੁਰ ਹਲਕੇ ਦੇ 30 ਪਿੰਡਾਂ ਵਿੱਚ ਇਸੇ ਤਰ੍ਹਾਂ ਦੀਆਂ ਲੀਹਾਂ 'ਤੇ ਆਧੁਨਿਕ ਖੇਡ ਸਟੇਡੀਅਮ ਵਿਕਸਤ ਕੀਤੇ ਜਾਣਗੇ, ਤਾਂ ਜੋ ਪੇਂਡੂ ਖੇਤਰਾਂ ਦੇ ਪ੍ਰਤਿਭਾਸ਼ਾਲੀ ਖਿਡਾਰੀ ਬਿਹਤਰ ਸਹੂਲਤਾਂ ਨਾਲ ਆਪਣਾ ਭਵਿੱਖ ਬਣਾ ਸਕਣ।
ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਪਿੰਡ ਪੱਧਰ 'ਤੇ ਖੇਡ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਿਲਾਸਪੁਰ ਵਿੱਚ ਇਹ ਸਪੋਰਟਸ ਪਾਰਕ ਨਾ ਸਿਰਫ ਨੌਜਵਾਨਾਂ ਦੇ ਸਰੀਰਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਬਲਕਿ ਨਸ਼ਾ ਵਿਰੋਧੀ ਮੁਹਿੰਮ ਨੂੰ ਵੀ ਮਜ਼ਬੂਤ ਕਰੇਗਾ, ਕਿਉਂਕਿ ਖੇਡ ਮੈਦਾਨਾਂ ਵਿੱਚ ਵਾਧਾ ਨੌਜਵਾਨਾਂ ਦਾ ਧਿਆਨ ਸਕਾਰਾਤਮਕ ਗਤੀਵਿਧੀਆਂ ਵੱਲ ਖਿੱਚਦਾ ਹੈ।
ਗ੍ਰਾਮ ਪੰਚਾਇਤ ਬਿਲਾਸਪੁਰ ਦਾ ਧੰਨਵਾਦ ਕਰਦਿਆਂ ਵਿਧਾਇਕ ਨੇ ਕਿਹਾ ਕਿ ਅਜਿਹੇ ਪ੍ਰੋਜੈਕਟ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਸਫਲ ਹੁੰਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਇਲਾਕੇ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਕੰਮ ਪਾਰਦਰਸ਼ਤਾ ਅਤੇ ਗੁਣਵੱਤਾ ਨਾਲ ਪੂਰੇ ਕੀਤੇ ਜਾਣਗੇ।
ਵਿਧਾਇਕ ਜਿੰਪਾ ਨੇ ਹਾਜ਼ਰ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਨੌਜਵਾਨਾਂ ਲਈ ਖੇਡ ਸਹੂਲਤਾਂ ਦਾ ਵਿਸਥਾਰ ਕਰਨਾ ਉਨ੍ਹਾਂ ਦੀ ਤਰਜੀਹ ਹੈ।
ਇਸ ਮੌਕੇ ਪਿੰਡ ਬਿਲਾਸਪੁਰ ਦੇ ਸਰਪੰਚ ਸੁਰਜੀਤ ਪਾਲ ਸਿੰਘ, ਨੰਗਲ ਸ਼ਹੀਦਾਂ ਦੇ ਸਰਪੰਚ, ਬਸੀ ਅਲੀ ਖਾਨ ਦੇ ਸਰਪੰਚ ਪਵਨ ਕੁਮਾਰ, ਗ੍ਰਾਮ ਪੰਚਾਇਤ ਬਿਲਾਸਪੁਰ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਸਾਰਿਆਂ ਨੇ ਵਿਧਾਇਕ ਜਿੰਪਾ ਦਾ ਧੰਨਵਾਦ ਕੀਤਾ ਅਤੇ ਪਿੰਡ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ।
ਕਾਸ ਕਾਰਜਾਂ ਦੀ ਸ਼ਲਾਘਾ ਕੀਤੀ।