
ਭਾਂਖਰਪੂਰ ਪਿੰਡ ਅਤੇ ਹੋਰ ਪਿੰਡਾਂ ਦੀ ਸ਼ਾਮਲਾਟ ਜ਼ਮੀਨਾਂ ਉਤੇ ਪਿੰਡ ਦੇ ਹੀ ਲੋਕਾਂ ਦਾ ਹੱਕ -ਬੰਨੀ ਸੰਧੂ
ਪੁਰਾਣੇ ਸਮੇਂ ਵਿਚ ਪਿੰਡਾਂ ਵਾਲੀਆਂ ਦੀ ਮਾਲਕੀ ਤੋ ਸਾਂਝੇ ਕੰਮਾਂ ਲਈ ਕੱਟੀਆਂ ਗਈਆਂ ਸਨ ਸਾਮਲਾਤ ਜ਼ਮੀਨਾਂ-ਬੰਨੀ ਸੰਧੂ
ਡੇਰਾਬੱਸੀ 12 ਦਸੰਬਰ( ਜਸਵੀਰ ਸਿੰਘ)
ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਭਾਂਖਰਪੁਰ ਜ਼ੋਨ ਦੇ ਭਾਜਪਾ ਉਮੀਦਵਾਰ ਜਸਪ੍ਰੀਤ ਸਿੰਘ ਦੇ ਹੱਕ ਵਿੱਚ ਸਥਾਨਕ ਭਾਜਪਾ ਨੇਤਾ ਮਨਪ੍ਰੀਤ ਸਿੰਘ ਬੰਨੀ ਸੰਧੂ ਵੱਲੋਂ ਪਿੰਡ ਵਿੱਚ ਭਰਵੀਂ ਮੀਟਿੰਗ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰੀ। ਮੀਟਿੰਗ ਦੌਰਾਨ ਸੰਧੂ ਨੇ ਲੋਕਾਂ ਨੂੰ ਕਮਲ ਦੇ ਫੁੱਲ ਦੇ ਮੋਹਰ ਲਗਾ ਕੇ ਵੋਟਾਂ ਪਾਉਣ ਲਈ ਅਪੀਲ ਕੀਤੀ ਅਤੇ ਪਿੰਡ ਦੇ ਵਿਕਾਸ ਸਬੰਧੀ ਵਾਅਦੇ ਰੱਖੇ
ਅਤੇ ਬੰਨੀ ਵੱਲੋਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਪਿੰਡ ਦੀ ਸ਼ਾਮਲਾਤ ਜ਼ਮੀਨ ਨੂੰ ਮੋਜੁਦਾ ਸਰਕਾਰ ਵੱਲੋਂ ਕਿਸੇ ਵੀ ਹਾਲਤ ਵਿੱਚ ਇਕਵਾਈਰ ਜਾਂ ਵੇਚਣ ਨਹੀਂ ਦੇਵੇਗੇ ਡੱਟਕੇ ਪਿੰਡ ਵਾਸੀਆਂ ਨਾਲ਼ ਖੜਾਂਗੇ ।
ਮੀਟਿੰਗ ਤੋਂ ਬਾਅਦ ਬੰਨੀ ਸੰਧੂ ਨੇ ਨਗਰ ਖੇੜੇ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਚੋਣ ਪ੍ਰਚਾਰ ਦੀ ਕਾਮਯਾਬੀ ਲਈ ਅਰਦਾਸ ਕੀਤੀ। ਇਸ ਤੋਂ ਬਾਅਦ ਪਿੰਡ ਵਿੱਚ ਵੱਡੇ ਪੱਧਰ ‘ਤੇ ਟਰੈਕਟਰ ਰੈਲੀ ਕੱਢੀ ਗਈ, ਜਿਸ ਨੇ ਇਲਾਕੇ ਦਾ ਮਾਹੌਲ ਚੋਣੀ ਰੰਗ ਵਿੱਚ ਰੰਗ ਦਿੱਤਾ ਅਤੇ ਲੋਕਾਂ ਵੱਲੋਂ ਸੰਧੂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਰੈਲੀ ਦੌਰਾਨ ਬੰਨੀ ਸੰਧੂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਸੁਵਿਧਾਵਾਂ ਮਿਲਣ, ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣ ਅਤੇ ਕਿਸਾਨਾਂ ਨੂੰ ਵਧੇਰੇ ਸਹੂਲਤਾਂ ਦੇਣ ਲਈ ਕਈ ਕੰਮ ਪਹਿਲਾਂ ਹੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ: “ਸਾਡੀ ਕੋਸ਼ਿਸ਼ ਹੈ ਕਿ ਭਾਂਖਰਪੁਰ ਜ਼ੋਨ ਦੇ ਹਰ ਘਰ ਤੱਕ ਸਰਕਾਰੀ ਸਕੀਮਾਂ ਪਹੁੰਚਣ। ਪੈਂਸ਼ਨ ਯੋਜਨਾਵਾਂ ਤੋਂ ਲੈ ਕੇ ਘਰਾਂ ਲਈ ਮਦਦ, ਹਰ ਚੀਜ਼ ਬਿਨਾ ਰੁਕਾਵਟ ਦੇਣੀ ਸਾਡੀ ਤਰਜੀਹ ਹੈ।”
“ਨੌਜਵਾਨਾਂ ਨੂੰ ਰੋਜ਼ਗਾਰ ਯੋਗ ਬਣਾਉਣ ਲਈ ਸਕਿਲ ਡਿਵੈਲਪਮੈਂਟ ਤੇ ਸਪੋਰਟਸ ਸਬੰਧੀ ਪ੍ਰਾਜੈਕਟਾਂ ‘ਤੇ ਖਾਸ ਧਿਆਨ ਦਿੱਤਾ ਜਾਵੇਗਾ।” ਉਨ੍ਹਾਂ ਕਿਹਾ ਕਿ ਜੇ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਜਸਪ੍ਰੀਤ ਸਿੰਘ ਦੇ ਜ਼ਰੀਏ ਇਲਾਕੇ ਨੂੰ ਹੋਰ ਤਰੱਕੀ ਦੀ ਰਾਹ ਤੇ ਲਿਆਂਦਾ ਜਾਵੇਗਾ।
ਟਰੈਕਟਰ ਰੈਲੀ ਦੇ ਅੰਤ ‘ਤੇ ਸਥਾਨਕ ਲੋਕਾਂ ਨੇ ਬੰਨੀ ਸੰਧੂ ਦਾ ਸਨਮਾਨ ਕੀਤਾ ਅਤੇ ਚੋਣਾਂ ਵਿੱਚ ਵੱਡੇ ਸਮਰਥਨ ਦਾ ਭਰੋਸਾ ਦਿੱਤਾ।
ਇਸ ਮੌਕੇ ਭਾਜਪਾ ੳ ਬੀ ਸੀ ਪੰਜਾਬ ਮੋਰਚੇ ਦੇ ਵਾਈਸ ਪ੍ਰਧਾਨ ਰਵਿੰਦਰ ਵੈਸ਼ਨਵ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਅਤੇ ਹੋਰ ਆਗੂ ਵੀ ਹਾਜ਼ਰ ਸਨ ।