Arth Parkash : Latest Hindi News, News in Hindi
ਜਸਬੀਰ ਸਿੰਘ)ਅੱਜ ਬਾਰ ਐਸੋਸੀਏਸ਼ਨ ਡੇਰਾ ਬੱਸੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ, ਮੋਹਾਲੀ ਵੱਲੋਂ ਸਾਂਝੇ ਉਪਰਾਲੇ ਤਹ ਜਸਬੀਰ ਸਿੰਘ)ਅੱਜ ਬਾਰ ਐਸੋਸੀਏਸ਼ਨ ਡੇਰਾ ਬੱਸੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ, ਮੋਹਾਲੀ ਵੱਲੋਂ ਸਾਂਝੇ ਉਪਰਾਲੇ ਤਹਿਤ ਡੇਰਾ ਬੱਸੀ ਕੋਰਟ ਪਰਿਸਰ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਰਕਤਦਾਨ ਸ਼ਿਵਿਰ ਦਾ ਆਯੋਜਨ ਕੀਤਾ ਗਿਆ।
Saturday, 20 Dec 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

(ਜਸਬੀਰ ਸਿੰਘ)ਅੱਜ ਬਾਰ ਐਸੋਸੀਏਸ਼ਨ ਡੇਰਾ ਬੱਸੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ, ਮੋਹਾਲੀ ਵੱਲੋਂ ਸਾਂਝੇ ਉਪਰਾਲੇ ਤਹਿਤ ਡੇਰਾ ਬੱਸੀ ਕੋਰਟ ਪਰਿਸਰ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਰਕਤਦਾਨ ਸ਼ਿਵਿਰ ਦਾ ਆਯੋਜਨ ਕੀਤਾ ਗਿਆ। ਇਸ ਸ਼ਿਵਿਰ ਵਿੱਚ ਸੈਸ਼ਨ ਜੱਜ ਸ੍ਰੀ ਅਤੁਲ ਕਸਾਨਾ ਅਤੇ ਮੁੱਖ ਨਿਆਇਕ ਦੰਡਾਧਿਕਾਰੀ (CJM) ਸ਼੍ਰੀਮਤੀ ਸ਼ੁਰਭੀ ਪ੍ਰਾਸ਼ਰ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਸਿਵਲ ਜੱਜ (ਸੀਨੀਅਰ ਡਿਵਿਜ਼ਨ) ਸ਼੍ਰੀਮਤੀ ਨਵਰੀਤ ਕੌਰ, ਜੱਜ ਸ਼੍ਰੀਮਤੀ ਪਰਣੀਤ ਕੌਰ ਅਤੇ ਜੱਜ ਸ਼੍ਰੀਮਤੀ ਗੁਰਪ੍ਰੀਤ ਕੌਰ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਰਹੇ।ਬਾਰ ਐਸੋਸੀਏਸ਼ਨ ਡੇਰਾ ਬੱਸੀ ਦੇ ਪ੍ਰਧਾਨ ਸ੍ਰੀ ਵਿਕਰਮਜੀਤ ਸਿੰਘ ਦੱਪਰ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਰਕਤਦਾਨ ਸ਼ਿਵਿਰ ਦਾ ਆਯੋਜਨ ਕੀਤਾ ਗਿਆ ਹੈ। ਅੱਜ ਦੇ ਸ਼ਿਵਿਰ ਦੌਰਾਨ ਕੁੱਲ 54 ਰਕਤਦਾਤਾਵਾਂ ਵੱਲੋਂ ਰਕਤਦਾਨ ਕੀਤਾ ਗਿਆ। ਇਸ ਮੌਕੇ ਰਕਤਦਾਨ ਕਰਨ ਵਾਲੇ ਦਾਨੀਆਂ ਨੂੰ ਟ੍ਰਾਫੀ ਅਤੇ ਸਰਟੀਫਿਕੇਟ ਦੇ ਕੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਪ੍ਰਧਾਨ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਰਕਾਰੀ ਹਸਪਤਾਲ ਸੈਕਟਰ-32, ਚੰਡੀਗੜ੍ਹ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ।ਉਪ-ਪ੍ਰਧਾਨ ਸ੍ਰੀ ਰਾਮ ਧੀਮਾਨ ਅਤੇ ਸਕੱਤਰ ਸ੍ਰੀ ਇੰਦਰਪਾਲ ਸਿੰਘ ਖਾਰੀ ਵੱਲੋਂ ਮਹਿਮਾਨਾਂ ਨੂੰ ਗੁਲਦਸਤੇ ਭੇਟ ਕੀਤੇ ਗਏ। ਬਾਰ ਦੀ ਏਗਜ਼ਿਕਿਊਟਿਵ ਟੀਮ ਵਿੱਚੋਂ ਜੋਇੰਟ ਸਕੱਤਰ ਸ਼੍ਰੀਮਤੀ ਸੀਮਾ ਧੀਮਾਨ ਅਤੇ ਖ਼ਜ਼ਾਨਚੀ ਸ੍ਰੀ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।ਇਸ ਮੌਕੇ ਵਕੀਲ ਸ੍ਰੀ ਰਾਜਬੀਰ ਸਿੰਘ ਮੁੰਦਰਾ, ਸ੍ਰੀ ਅਮਰਿੰਦਰ ਸਿੰਘ ਨਾਂਵਾ, ਸ੍ਰੀ ਪਰਦੀਪ ਰਾਣਾ, ਸ੍ਰੀ ਨਿਤਿਨ ਕੌਸ਼ਲ, ਸ੍ਰੀ ਜਗਤਾਰ ਸਿੰਘ ਬੱਛਲ, ਸ੍ਰੀ ਜਗਤਾਰ ਸਿੰਘ ਜਨੇਟਪੁੱਟ, ਸ੍ਰੀ ਅਸ਼ਮਿੰਦਰ ਸਿੰਘ, ਸ੍ਰੀ ਗੁਰਜੰਟ ਚੌਹਾਨ, ਸ੍ਰੀ ਅੰਕਿਤ ਰਾਣਾ, ਸ੍ਰੀ ਰਾਜੇਸ਼ ਸਾਗਰ ਸਮੇਤ ਹੋਰ ਸੀਨੀਅਰ ਵਕੀਲ ਵੀ ਮੌਕੇ ’ਤੇ ਮੌਜੂਦ ਰਹੇ।