Arth Parkash : Latest Hindi News, News in Hindi
ਮੋਹਾਲੀ ਪੁਲਿਸ ਵੱਲੋਂ 9 ਕਿਲੋਗ੍ਰਾਮ ਚਰਸ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ ਮੋਹਾਲੀ ਪੁਲਿਸ ਵੱਲੋਂ 9 ਕਿਲੋਗ੍ਰਾਮ ਚਰਸ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
Friday, 26 Dec 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਮੋਹਾਲੀ ਪੁਲਿਸ ਵੱਲੋਂ 9 ਕਿਲੋਗ੍ਰਾਮ ਚਰਸ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

ਲਾਲੜੂ (ਐੱਸ.ਏ.ਐੱਸ. ਨਗਰ), 26 ਦਸੰਬਰ:
ਮੋਹਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋ ਨੇਪਾਲੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 9 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਐੱਸ.ਪੀ. (ਰੂਰਲ) ਮਨਪ੍ਰੀਤ ਸਿੰਘ ਅਤੇ ਡੀ.ਐੱਸ.ਪੀ. (ਆਰਜ਼ੀ ਚਾਰਜ) ਨਵੀਨਪਾਲ ਸਿੰਘ ਲਹਿਲ ਦੀ ਦੇਖ-ਰੇਖ ਹੇਠ ਥਾਣਾ ਲਾਲੜੂ ਦੀ ਪੁਲਿਸ ਟੀਮ ਨੇ, ਐੱਸ.ਐੱਚ.ਓ. ਰਣਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਇਸ ਸਫਲ ਕਾਰਵਾਈ ਨੂੰ ਅੰਜਾਮ ਦਿੱਤਾ।

ਉਨ੍ਹਾਂ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੀ ਜਾਂਚ ਲਈ ਕੀਤੀ ਜਾ ਰਹੀ ਗਸ਼ਤ ਅਤੇ ਤਲਾਸ਼ੀ ਮੁਹਿੰਮ ਦੌਰਾਨ 26 ਦਸੰਬਰ 2025 ਨੂੰ ਦੁਪਹਿਰ ਕਰੀਬ 3.20 ਵਜੇ, ਝਰਮੜੀ ਬੈਰੀਅਰ ਨੇੜੇ ਇੱਕ ਪੁਰਸ਼ ਅਤੇ ਇੱਕ ਔਰਤ ਬੱਸ ਤੋਂ ਉਤਰ ਕੇ ਭਾਰੀ ਪਿਠੂ ਬੈਗ਼ਾਂ ਸਮੇਤ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋਹਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮਰਦ ਮੁਲਜ਼ਮ ਦੇ ਕਬਜ਼ੇ ਵਿਚੋਂ 5 ਕਿਲੋਗ੍ਰਾਮ ਚਰਸ ਅਤੇ ਉਸਦੇ ਨਾਲ ਮੌਜੂਦ ਔਰਤ ਦੇ ਕਬਜ਼ੇ ਵਿਚੋਂ 4 ਕਿਲੋਗ੍ਰਾਮ ਚਰਸ ਬਰਾਮਦ ਹੋਈ।

ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਹਿਚਾਣ ਬਾਜਬਿਰ ਬੁੱਢਾ ਪੁੱਤਰ ਭਗਤ ਬਹਾਦਰ ਬੁੱਢਾ, ਵਾਸੀ ਪਿੰਡ ਕਈਆ, ਥਾਣਾ ਬਗਾਨੇ, ਜ਼ਿਲ੍ਹਾ ਪਿਉਠਣ (ਨੇਪਾਲ) ਅਤੇ ਔਰਤ ਦੀ ਪਛਾਣ ਜਯੋਤੀ ਬੁੱਢਾ ਮਗਰ ਪਤਨੀ ਨਰਾਇਣ ਬੁੱਢਾ ਮਗਰ, ਵਾਸੀ ਪਿੰਡ ਸਦਵਰੀਆ, ਥਾਣਾ ਡਾਂਗ (ਨੇਪਾਲ) ਵਜੋਂ ਹੋਈ ਹੈ।

ਇਸ ਸਬੰਧ ਵਿੱਚ ਐਫ਼.ਆਈ.ਆਰ. ਨੰਬਰ 217 ਮਿਤੀ 26.12.2025 ਅਧੀਨ ਧਾਰਾਵਾਂ 20, 29-61-85 ਆਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਲਾਲੜੂ ਵਿਖੇ ਦਰਜ ਕੀਤੀ ਗਈ ਹੈ।

ਦੋਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਨਾਲ ਜੁੜੇ ਸਰੋਤ ਅਤੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।