
ਡੇਰਾਬੱਸੀ, 01ਜਨਵਰੀ ( ਜਸਬੀਰ ਸਿੰਘ)
ਅੱਜ ਡੇਰਾਬੱਸੀ ਵਿੱਚ ਪ੍ਰਜਾਪਤ ਵੈਲਫੇਅਰ ਐਸੋਸੀਏਸ਼ਨ (4506) ਦੀ ਸਾਂਝੀ ਸਾਲਾਨਾ ਮੀਟਿੰਗ ਬੜੇ ਉਤਸ਼ਾਹ ਨਾਲ ਕੀਤੀ ਗਈ। ਇਸ ਮੀਟਿੰਗ ਵਿੱਚ ਪ੍ਰਜਾਪਤੀ ਸਮਾਜ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ।
ਨਵੇਂ ਸਾਲ ਦੇ ਸੁਭ ਅਵਸਰ ’ਤੇ ਪ੍ਰਜਾਪਤ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਪ੍ਰਕਾਸ਼ਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਇਲਾਕੇ ਦੇ ਸਾਬਕਾ ਵਿਧਾਇਕ ਸ੍ਰੀ ਐਨ.ਕੇ. ਸ਼ਰਮਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਪ੍ਰਜਾਪਤੀ ਸਮਾਜ ਨਾਲ ਰੂਬਰੂ ਹੋ ਕੇ ਸਭ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਐਸੋਸੀਏਸ਼ਨ ਵੱਲੋਂ ਸ੍ਰੀ ਸ਼ਰਮਾ ਨੂੰ ਨਵੇਂ ਸਾਲ ਦਾ ਕੈਲੰਡਰ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਮੀਟਿੰਗ ਦੌਰਾਨ ਨਾਰੀ ਸ਼ਕਤੀ ਦੀ ਵੀ ਖਾਸ ਭੂਮਿਕਾ ਰਹੀ। ਮਹਿਲਾਵਾਂ ਨੇ ਪ੍ਰਜਾਪਤੀ ਸਮਾਜ ਨਾਲ ਕੱਧੇ ਨਾਲ ਕੱਧਾ ਮਿਲਾ ਕੇ ਚੱਲਣ ਦਾ ਸੰਕਲਪ ਲਿਆ। ਐਸੋਸੀਏਸ਼ਨ ਵੱਲੋਂ ਸਮਾਜਿਕ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਿੱਖਿਆ ਨੂੰ ਮੁੱਖ ਤਰਜੀਹ ਦੇਣ ’ਤੇ ਜ਼ੋਰ ਦਿੱਤਾ ਗਿਆ। ਖਾਸ ਤੌਰ ’ਤੇ ਸਮਾਜ ਦੇ ਹਰ ਬੱਚੇ ਨੂੰ ਸਿੱਖਿਆ ਨਾਲ ਜੋੜਨ ਅਤੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਲਈ ਸਹਿਯੋਗ ਦੇਣ ਨੂੰ ਸੰਕਲਪ ਲਿਆ ਗਿਆ
ਇਸ ਮੌਕੇ ਹਲਕਾ ਡੇਰਾਬੱਸੀ ਦੇ ਪ੍ਰਧਾਨ ਸ੍ਰੀ ਸ਼ਿਆਮ ਲਾਲ ਜੀ, ਸਮਾਜ ਸੇਵੀ ਸ੍ਰੀ ਸੰਜੂ ਪ੍ਰਜਾਪਤ ਜੀ, ਐਡਵੋਕੇਟ ਸ੍ਰੀ ਸ਼ੌਕੀਨ ਵਰਮਾ ਜੀ, ਸ੍ਰੀ ਵਿਨੋਦ ਪ੍ਰਜਾਪਤ (ਉਪ-ਪ੍ਰਧਾਨ ਪੰਜਾਬ), ਸ੍ਰੀ ਬ੍ਰਹਮ ਸਿੰਘ ਜੀ, ਸ੍ਰੀ ਤਰਸੇਮ ਲਾਲ ਜੀ, ਸ੍ਰੀ ਗਿਆਨਚੰਦ ਜੀ, ਸ੍ਰੀ ਜਿਤੇਂਦਰ ਕੁਮਾਰ (ਪ੍ਰਧਾਨ ਮੋਹਾਲੀ), ਸ੍ਰੀ ਰਾਮ ਸਿੰਘ (ਪ੍ਰਧਾਨ ਜੀਰਕਪੁਰ), ਸ੍ਰੀ ਸਤੀਸ਼ ਕੁਮਾਰ (ਪ੍ਰਧਾਨ ਲਾਲੜੂ) ਅਤੇ ਸ੍ਰੀ ਅਨਿਲ ਕੁਮਾਰ ਜੀ ਆਪਣੇ-ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਸਭ ਨੇ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਸੰਕਲਪ ਲਿਆ ਕਿ ਆਉਣ ਵਾਲੇ ਸਾਲ ਵਿੱਚ ਪ੍ਰਜਾਪਤੀ ਸਮਾਜ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਅਤੇ ਸਮਾਜਿਕ ਤੇ ਸਿੱਖਿਆਕ ਖੇਤਰ ਵਿੱਚ ਨਵੇਂ ਆਯਾਮ ਸਥਾਪਤ ਕੀਤੇ ਜਾਣਗੇ।