Arth Parkash : Latest Hindi News, News in Hindi
Somnath Swabhimaan Parva ਸੋਮਨਾਥ ਸਵਾਭੀਮਾਨ ਪਰਵ - ਅਟੁੱਟ ਆਸਥਾ ਦੇ 1000 ਸਾਲ (1026-2026)
Sunday, 04 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

Somnath Swabhimaan Parva: ਸੋਮਨਾਥ... ਇਸ ਸ਼ਬਦ ਨੂੰ ਸੁਣ ਕੇ ਸਾਡੇ ਦਿਲਾਂ ਅਤੇ ਮਨਾਂ ਵਿੱਚ ਮਾਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਇਹ ਭਾਰਤ ਦੀ ਆਤਮਾ ਦੀ ਸਦੀਵੀ ਪੁਕਾਰ ਹੈ ਇਹ ਸ਼ਾਨਦਾਰ ਮੰਦਰ ਭਾਰਤ ਦੇ ਪੱਛਮੀ ਤਟ 'ਤੇ ਗੁਜਰਾਤ ਵਿੱਚ ਪ੍ਰਭਾਸ ਪਾਟਨ ਨਾਮਕ ਸਥਾਨ 'ਤੇ ਸਥਿਤ ਹੈ ਦਵਾਦਸ਼ਾ ਜਯੋਤਿਰਲਿੰਗ ਸਤੋਤਰਮ ਵਿੱਚ ਭਾਰਤ ਭਰ ਵਿੱਚ 12 ਜਯੋਤਿਰਲਿੰਗਾਂ ਦਾ ਜ਼ਿਕਰ ਹੈ ਸਤੋਤਰਮ "सौराष्ट्रे सोमनाथं .." ਨਾਲ ਸ਼ੁਰੂ ਹੁੰਦਾ ਹੈ, ਜੋ ਪਹਿਲੇ ਜਯੋਤਿਰਲਿੰਗ ਵਜੋਂ ਸੋਮਨਾਥ ਦੇ ਸਭਿਆਚਾਰਕ ਅਤੇ ਅਧਿਆਤਮਕ ਮਹੱਤਵ ਦਾ ਪ੍ਰਤੀਕ ਹੈ

ਇਹ ਵੀ ਕਿਹਾ ਜਾਂਦਾ ਹੈ:

सोमलिंगं नरो दृष्ट्वा सर्वपापैः प्रमुच्यते।

लभते फलं मनोवाञ्छितं मृत्युः स्वर्गं समश्रयेत्

ਇਸਦਾ ਭਾਵ ਹੈ: ਸੋਮਨਾਥ ਸ਼ਿਵਲਿੰਗ ਦੇ ਦਰਸ਼ਨ ਕਰਨ ਨਾਲ ਹੀ ਵਿਅਕਤੀ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ, ਉਸ ਦੀਆਂ ਸ਼ੁਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਮੌਤ ਤੋਂ ਬਾਅਦ ਸਵਰਗ ਦੀ ਪ੍ਰਾਪਤੀ ਹੁੰਦੀ ਹੈ

ਦੁੱਖ ਦੀ ਗੱਲ ਹੈ ਕਿ ਇਹੀ ਸੋਮਨਾਥ, ਜੋ ਲੱਖਾਂ ਲੋਕਾਂ ਦੀ ਸ਼ਰਧਾ ਅਤੇ ਪ੍ਰਾਰਥਨਾਵਾਂ ਨਾਲ ਜੁੜਿਆ ਹੈ, ਉਸ 'ਤੇ ਵਿਦੇਸ਼ੀ ਹਮਲਾਵਰਾਂ ਨੇ ਹਮਲਾ ਕੀਤਾ, ਜਿਨ੍ਹਾਂ ਦਾ ਮਕਸਦ ਸ਼ਰਧਾ ਨਹੀਂ ਸੀ, ਸਗੋਂ ਉਸ ਨੂੰ ਤਬਾਹ ਕਰਨਾ ਸੀ

ਸਾਲ 2026 ਸੋਮਨਾਥ ਮੰਦਰ ਲਈ ਮਹੱਤਵਪੂਰਨ ਹੈ ਇਸ ਮਹਾਨ ਤੀਰਥ ਸਥਾਨ 'ਤੇ ਪਹਿਲੇ ਹਮਲੇ ਨੂੰ 1,000 ਸਾਲ ਹੋ ਗਏ ਹਨ ਇਹ ਜਨਵਰੀ, 1026 ਵਿੱਚ ਹੋਇਆ ਸੀ ਜਦੋਂ ਗਜ਼ਨੀ ਦੇ ਮਹਿਮੂਦ ਨੇ ਇੱਕ ਹਿੰਸਕ ਅਤੇ ਵਹਿਸ਼ੀ ਹਮਲੇ ਰਾਹੀਂ ਵਿਸ਼ਵਾਸ ਅਤੇ ਸਭਿਅਤਾ ਦੇ ਇੱਕ ਮਹਾਨ ਪ੍ਰਤੀਕ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਸ ਮੰਦਰ 'ਤੇ ਹਮਲਾ ਕੀਤਾ ਸੀ

ਫਿਰ ਵੀ, ਇੱਕ ਹਜ਼ਾਰ ਸਾਲ ਬਾਅਦ, ਸੋਮਨਾਥ ਨੂੰ ਇਸਦੀ ਸ਼ਾਨ ਵਿੱਚ ਬਹਾਲ ਕਰਨ ਦੇ ਕਈ ਯਤਨਾਂ ਸਦਕਾ ਇਹ ਮੰਦਰ ਪਹਿਲਾਂ ਵਾਂਗ ਹੀ ਸ਼ਾਨਦਾਰ ਰੂਪ ਵਿੱਚ ਬੁਲੰਦ ਖੜ੍ਹਾ ਹੈ ਇੱਕ ਅਜਿਹਾ ਹੀ ਮੀਲ ਪੱਥਰ 2026 ਵਿੱਚ 75 ਸਾਲ ਪੂਰੇ ਕਰਦਾ ਹੈ 11 ਮਈ, 1951 ਨੂੰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿੱਚ ਇੱਕ ਸਮਾਗਮ ਦੌਰਾਨ, ਬਹਾਲ ਕੀਤੇ ਗਏ ਮੰਦਰ ਦੇ ਸ਼ਰਧਾਲੂਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ

ਸੋਮਨਾਥ 'ਤੇ ਇੱਕ ਹਜ਼ਾਰ ਸਾਲ ਪਹਿਲਾਂ 1026 ਵਿੱਚ ਹੋਏ ਪਹਿਲੇ ਹਮਲੇ ਵਿੱਚ ਸ਼ਹਿਰ ਦੇ ਲੋਕਾਂ 'ਤੇ ਕੀਤੇ ਗਏ ਜ਼ੁਲਮ ਅਤੇ ਮੰਦਰ ਨੂੰ ਹੋਏ ਨੁਕਸਾਨ ਦਾ ਵਰਣਨ ਵੱਖ-ਵੱਖ ਇਤਿਹਾਸਕ ਕਿਤਾਬਾਂ ਵਿੱਚ ਬਹੁਤ ਵਿਸਥਾਰ ਨਾਲ ਕੀਤਾ ਗਿਆ ਹੈ ਹਰ ਸਤਰ ਦਰਦ, ਬੇਰਹਿਮੀ ਅਤੇ ਦੁੱਖ ਨਾਲ ਭਰੀ ਹੋਈ ਹੈ, ਜੋ ਸਮੇਂ ਦੇ ਨਾਲ ਵੀ ਫਿੱਕੀ ਨਹੀਂ ਪੈਂਦੀ

ਕਲਪਨਾ ਕਰੋ ਕਿ ਇਸਦਾ ਭਾਰਤ ਅਤੇ ਲੋਕਾਂ ਦੇ ਮਨੋਬਲ 'ਤੇ ਕੀ ਅਸਰ ਪਿਆ ਆਖ਼ਰਕਾਰ, ਸੋਮਨਾਥ ਦਾ ਬਹੁਤ ਅਧਿਆਤਮਕ ਮਹੱਤਵ ਸੀ ਇਹ ਤਟ 'ਤੇ ਵੀ ਸਥਿਤ ਸੀ, ਜਿਸ ਨਾਲ ਇੱਕ ਅਜਿਹੇ ਸਮਾਜ ਨੂੰ ਤਾਕਤ ਮਿਲਦੀ ਸੀ ਜਿਸਦੀ ਆਰਥਿਕ ਸ਼ਕਤੀ ਬਹੁਤ ਜ਼ਿਆਦਾ ਸੀ, ਅਤੇ ਜਿਸਦੇ ਸਮੁੰਦਰੀ ਵਪਾਰੀ ਅਤੇ ਮਲਾਹ ਇਸਦੀ ਮਹਿਮਾ ਦੀਆਂ ਕਹਾਣੀਆਂ ਦੂਰ-ਦੂਰ ਤੱਕ ਲੈਕੇ ਜਾਂਦੇ ਸਨ

ਫਿਰ ਵੀ, ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਪਹਿਲੇ ਹਮਲੇ ਤੋਂ ਇੱਕ ਹਜ਼ਾਰ ਸਾਲ ਬਾਅਦ ਵੀ, ਸੋਮਨਾਥ ਦੀ ਕਹਾਣੀ ਤਬਾਹੀ ਨਾਲ ਪਰਿਭਾਸ਼ਤ ਨਹੀਂ ਹੈ ਇਹ ਭਾਰਤ ਮਾਤਾ ਦੇ ਕਰੋੜਾਂ ਬੱਚਿਆਂ ਦੀ ਅਟੁੱਟ ਹਿੰਮਤ ਨਾਲ ਪਛਾਣੀ ਜਾਂਦੀ ਹੈ

ਇੱਕ ਹਜ਼ਾਰ ਸਾਲ ਪਹਿਲਾਂ 1026 ਵਿੱਚ ਸ਼ੁਰੂ ਹੋਈ ਮੱਧਯੁਗੀ ਬਰਬਰਤਾ ਨੇ ਦੂਜਿਆਂ ਨੂੰ ਸੋਮਨਾਥ 'ਤੇ ਵਾਰ-ਵਾਰ ਹਮਲਾ ਕਰਨ ਲਈ 'ਪ੍ਰੇਰਿਤ' ਕੀਤਾ ਇਹ ਸਾਡੇ ਲੋਕਾਂ ਅਤੇ ਸਭਿਆਚਾਰ ਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਦੀ ਸ਼ੁਰੂਆਤ ਸੀ ਪਰ, ਹਰ ਵਾਰ ਜਦੋਂ ਵੀ ਮੰਦਰ 'ਤੇ ਹਮਲਾ ਹੋਇਆ, ਸਾਡੇ ਕੋਲ ਮਹਾਨ ਪੁਰਸ਼ ਅਤੇ ਮਹਿਲਾਵਾਂ ਵੀ ਇਸਦੀ ਰਾਖੀ ਲਈ ਖੜ੍ਹੇ ਹੋਏ ਅਤੇ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ ਅਤੇ ਹਰ ਵਾਰ, ਪੀੜ੍ਹੀ ਦਰ ਪੀੜ੍ਹੀ, ਸਾਡੀ ਮਹਾਨ ਸਭਿਅਤਾ ਦੇ ਲੋਕਾਂ ਨੇ ਆਪਣੇ ਆਪ ਨੂੰ ਉੱਪਰ ਚੁੱਕਿਆ, ਮੰਦਰ ਨੂੰ ਮੁੜ ਬਣਾਇਆ ਅਤੇ ਮੁੜ ਸੁਰਜੀਤ ਕੀਤਾ ਇਹ ਸਾਡਾ ਸੁਭਾਗ ਹੈ ਕਿ ਅਸੀਂ ਉਸੇ ਮਿੱਟੀ ਵਿੱਚ ਪਲ਼ੇ ਅਤੇ ਵੱਡੇ ਹੋਏ ਹਾਂ, ਜਿਸਨੇ ਅਹਿਲਿਆ ਬਾਈ ਹੋਲਕਰ ਵਰਗੇ ਮਹਾਨ ਲੋਕਾਂ ਨੂੰ ਪਾਲਿਆ-ਪੋਸਿਆ ਹੈ, ਜਿਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਇੱਕ ਉੱਤਮ ਕੋਸ਼ਿਸ਼ ਕੀਤੀ ਸੀ ਕਿ ਸ਼ਰਧਾਲੂ ਸੋਮਨਾਥ ਵਿੱਚ ਪ੍ਰਾਰਥਨਾ ਕਰ ਸਕਣ

1890 ਦੇ ਦਹਾਕੇ ਵਿੱਚ, ਸਵਾਮੀ ਵਿਵੇਕਾਨੰਦ ਸੋਮਨਾਥ ਆਏ ਸਨ ਅਤੇ ਇਸ ਅਹਿਸਾਸ ਤੋਂ ਬਹੁਤ ਪ੍ਰਭਾਵਿਤ ਹੋਏ ਸਨ ਉਨ੍ਹਾਂ ਨੇ 1897 ਵਿੱਚ ਚੇਨਈ ਵਿੱਚ ਇੱਕ ਭਾਸ਼ਣ ਦੌਰਾਨ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ, ਜਦੋਂ ਉਨ੍ਹਾਂ ਨੇ ਕਿਹਾ, "ਦੱਖਣੀ ਭਾਰਤ ਦੇ ਕੁਝ ਪ੍ਰਾਚੀਨ ਮੰਦਰ ਅਤੇ ਗੁਜਰਾਤ ਦੇ ਸੋਮਨਾਥ ਵਰਗੇ ਮੰਦਰ ਤੁਹਾਨੂੰ ਬਹੁਤ ਸਾਰੀ ਸਿਆਣਪ ਸਿਖਾਉਣਗੇ ਅਤੇ ਤੁਹਾਨੂੰ ਇਸ ਨਸਲ ਦੇ ਇਤਿਹਾਸ ਦੀ ਕਿਸੇ ਵੀ ਕਿਤਾਬ ਨਾਲੋਂ ਡੂੰਘੀ ਸਮਝ ਪ੍ਰਦਾਨ ਕਰਨਗੇ ਦੇਖੋ ਕਿਵੇਂ ਇਸ ਮੰਦਰ 'ਤੇ ਸੌ ਹਮਲਿਆਂ ਅਤੇ ਸੌ ਵਾਰੀ ਮੁੜ ਉਸਾਰੀ ਦੇ ਨਿਸ਼ਾਨ ਉੱਕਰੇ ਹੋਏ ਹਨ, ਜੋ ਲਗਾਤਾਰ ਤਬਾਹ ਹੋ ਰਹੇ ਹਨ ਅਤੇ ਲਗਾਤਾਰ ਖੰਡਰਾਂ ਵਿੱਚੋਂ ਉੱਭਰਦੇ ਰਹੇ ਹਨ, ਪਹਿਲਾਂ ਵਾਂਗ ਹੀ ਨਵੇਂ ਅਤੇ ਮਜ਼ਬੂਤ! ਇਹੀ ਰਾਸ਼ਟਰੀ ਮਨ ਹੈ, ਇਹੀ ਰਾਸ਼ਟਰੀ ਜੀਵਨ-ਧਾਰਾ ਹੈ ਇਹ ਰਾਸ਼ਟਰੀ ਸੋਚ ਹੈ, ਇਹ ਰਾਸ਼ਟਰੀ ਜੀਵਨ ਜਾਚ ਹੈ ਇਸਦੀ ਪਾਲਣਾ ਕਰੋ ਅਤੇ ਇਹ ਤੁਹਾਨੂੰ ਮਾਣ ਵੱਲ ਲੈ ਜਾਵੇਗੀ ਜਿਸ ਪਲ ਤੁਸੀਂ ਉਸ ਜੀਵਨ-ਧਾਰਾ ਤੋਂ ਬਾਹਰ ਪੈਰ ਰੱਖੋਗੇ, ਇਸ ਨੂੰ ਤਿਆਗ ਕੇ ਤੁਸੀਂ ਮਰ ਜਾਓਗੇ; ਮੌਤ ਹੀ ਨਤੀਜਾ ਹੋਵੇਗੀ, ਵਿਨਾਸ਼ ਹੀ ਇੱਕੋ-ਇੱਕ ਨਤੀਜਾ ਹੋਵੇਗਾ"

ਆਜ਼ਾਦੀ ਤੋਂ ਬਾਅਦ ਸੋਮਨਾਥ ਮੰਦਰ ਨੂੰ ਮੁੜ ਉਸਾਰਨ ਦਾ ਪਵਿੱਤਰ ਕਾਰਜ ਸਰਦਾਰ ਵੱਲਭਭਾਈ ਪਟੇਲ ਦੇ ਯੋਗ ਹੱਥਾਂ ਵਿੱਚ ਆਇਆ 1947 ਵਿੱਚ ਦੀਵਾਲੀ ਦੇ ਸਮੇਂ ਇੱਕ ਫੇਰੀ ਨੇ ਉਨ੍ਹਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਐਲਾਨ ਕੀਤਾ ਕਿ ਮੰਦਰ ਉੱਥੇ ਮੁੜ ਬਣਾਇਆ ਜਾਵੇਗਾ ਅੰਤ ਵਿੱਚ, 11 ਮਈ 1951 ਨੂੰ ਸੋਮਨਾਥ ਵਿੱਚ ਇੱਕ ਵਿਸ਼ਾਲ ਮੰਦਰ ਦੇ ਸ਼ਰਧਾਲੂਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ ਉਸ ਵੇਲੇ ਡਾ. ਰਾਜੇਂਦਰ ਪ੍ਰਸਾਦ ਉੱਥੇ ਮੌਜੂਦ ਸਨ ਮਹਾਨ ਸਰਦਾਰ ਸਾਹਿਬ ਇਸ ਇਤਿਹਾਸਕ ਦਿਨ ਨੂੰ ਦੇਖਣ ਲਈ ਜ਼ਿੰਦਾ ਨਹੀਂ ਰਹੇ, ਪਰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਦੇਸ਼ ਦੇ ਸਾਹਮਣੇ ਬੁਲੰਦ ਖੜ੍ਹੀ ਸੀ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਇਸ ਤੋਂ ਬਹੁਤੇ ਖ਼ੁਸ਼ ਨਹੀਂ ਸਨ ਉਹ ਨਹੀਂ ਚਾਹੁੰਦੇ ਸਨ ਕਿ ਮਾਣਯੋਗ ਰਾਸ਼ਟਰਪਤੀ ਅਤੇ ਮੰਤਰੀ ਇਸ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣ ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਭਾਰਤ ਦੇ ਅਕਸ ਨੂੰ ਢਾਹ ਲਾਈ ਪਰ ਡਾ. ਰਾਜੇਂਦਰ ਪ੍ਰਸਾਦ ਆਪਣੀ ਗੱਲ 'ਤੇ ਅੜੇ ਰਹੇ ਅਤੇ ਬਾਕੀ ਸਭ ਇਤਿਹਾਸ ਵਿੱਚ ਹੈ ਸੋਮਨਾਥ ਦਾ ਕੋਈ ਵੀ ਜ਼ਿਕਰ ਕੇ.ਐੱਮ. ਮੁਨਸ਼ੀ ਦੇ ਯਤਨਾਂ ਨੂੰ ਯਾਦ ਕੀਤੇ ਬਿਨਾਂ ਅਧੂਰਾ ਹੈ, ਜਿਨ੍ਹਾਂ ਨੇ ਸਰਦਾਰ ਪਟੇਲ ਦਾ ਭਰਪੂਰ ਸਾਥ ਦਿੱਤਾ ਸੋਮਨਾਥ 'ਤੇ ਉਨ੍ਹਾਂ ਦੀਆਂ ਰਚਨਾਵਾਂ, ਜਿਸ ਵਿੱਚ "ਸੋਮਨਾਥ: ਸ਼ਰਾਈਨ ਐਟਰਨਲ" ਕਿਤਾਬ ਵੀ ਸ਼ਾਮਲ ਹੈ, ਜੋ ਬਹੁਤ ਜਾਣਕਾਰੀ ਅਤੇ ਗਿਆਨ ਭਰਪੂਰ ਹੈ

ਦਰਅਸਲ, ਜਿਵੇਂ ਕਿ ਮੁਨਸ਼ੀ ਜੀ ਦੀ ਕਿਤਾਬ ਦਾ ਸਿਰਲੇਖ ਦੱਸਦਾ ਹੈ, ਅਸੀਂ ਇੱਕ ਅਜਿਹੀ ਸਭਿਅਤਾ ਹਾਂ ਜੋ ਆਤਮਾ ਅਤੇ ਵਿਚਾਰਾਂ ਦੀ ਸਦੀਵਤਾ ਬਾਰੇ ਦ੍ਰਿੜ੍ਹਤਾ ਦੀ ਭਾਵਨਾ ਰੱਖਦੀ ਹੈ ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਜੋ ਸਦੀਵੀ ਹੈ ਉਹ ਅਵਿਨਾਸ਼ੀ ਹੈ, ਜਿਵੇਂ ਕਿ ਗੀਤਾ ਦੇ ਪ੍ਰਸਿੱਧ ਸਲੋਕ "नैं छिन्दन्ति शस्त्राणी..." ਵਿੱਚ ਦੱਸਿਆ ਗਿਆ ਹੈ ਸਾਡੀ ਸਭਿਅਤਾ ਦੀ ਅਜੇਤੂ ਭਾਵਨਾ ਦੀ ਸੋਮਨਾਥ ਤੋਂ ਵਧੀਆ ਹੋਰ ਕੋਈ ਉਦਾਹਰਣ ਨਹੀਂ ਹੋ ਸਕਦੀ, ਜੋ ਔਕੜਾਂ ਅਤੇ ਸੰਘਰਸ਼ਾਂ ਨੂੰ ਪਾਰ ਕਰਦੀ ਹੋਈ ਸ਼ਾਨਦਾਰ ਢੰਗ ਨਾਲ ਬੁਲੰਦ ਖੜ੍ਹੀ ਹੈ

ਇਹੀ ਭਾਵਨਾ ਸਾਡੇ ਦੇਸ਼ ਵਿੱਚ ਵੀ ਸਪਸ਼ਟ ਦਿਖਾਈ ਦਿੰਦੀ ਹੈ, ਜੋ ਸਦੀਆਂ ਦੇ ਹਮਲਿਆਂ ਅਤੇ ਬਸਤੀਵਾਦੀ ਲੁੱਟ ਤੋਂ ਉੱਭਰਕੇ ਆਲਮੀ ਵਿਕਾਸ ਵਿੱਚ ਸਭ ਤੋਂ ਵਧੀਆ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ ਇਹ ਸਾਡੀਆਂ ਕਦਰਾਂ-ਕੀਮਤਾਂ ਅਤੇ ਸਾਡੇ ਲੋਕਾਂ ਦੀ ਦ੍ਰਿੜ੍ਹਤਾ ਨੇ ਅੱਜ ਭਾਰਤ ਨੂੰ ਦੁਨੀਆ ਦੀ ਖਿੱਚ ਦਾ ਕੇਂਦਰ ਬਣਾਇਆ ਹੈ ਦੁਨੀਆ ਭਾਰਤ ਨੂੰ ਉਮੀਦ ਅਤੇ ਆਸ ਦੀਆਂ ਨਜ਼ਰਾਂ ਨਾਲ ਦੇਖ ਰਹੀ ਹੈ ਉਹ ਸਾਡੇ ਨਵੀਨਤਾਕਾਰੀ ਨੌਜਵਾਨਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਸਾਡੀ ਕਲਾ, ਸਭਿਆਚਾਰ, ਸੰਗੀਤ ਅਤੇ ਕਈ ਤਿਉਹਾਰ ਆਲਮੀ ਬਣ ਰਹੇ ਹਨ ਯੋਗ ਅਤੇ ਆਯੁਰਵੇਦ ਆਲਮੀ ਪੱਧਰ 'ਤੇ ਅਸਰ ਛੱਡ ਰਹੇ ਹਨ, ਜੋ ਸਿਹਤਮੰਦ ਜੀਵਨ ਨੂੰ ਵਧਾ ਰਹੇ ਹਨ ਕੁਝ ਸਭ ਤੋਂ ਵੱਧ ਦਬਾਅ ਵਾਲੀਆਂ ਆਲਮੀ ਚੁਣੌਤੀਆਂ ਦੇ ਹੱਲ ਭਾਰਤ ਤੋਂ ਮਿਲ ਰਹੇ ਹਨ

ਅਨਾਦਿ ਕਾਲ ਤੋਂ, ਸੋਮਨਾਥ ਨੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਹੈ ਸਦੀਆਂ ਪਹਿਲਾਂ, ਇੱਕ ਸਤਿਕਾਰਯੋਗ ਜੈਨ ਭਿਕਸ਼ੂ, ਕਲਿਕਲ ਸਰਵਗਣ ਹੇਮਚੰਦਰਚਾਰੀਆ, ਸੋਮਨਾਥ ਆਏ ਸਨ ਕਿਹਾ ਜਾਂਦਾ ਹੈ ਕਿ ਉੱਥੇ ਪ੍ਰਾਰਥਨਾ ਕਰਨ ਤੋਂ ਬਾਅਦ, ਉਨ੍ਹਾਂ ਨੇ ਇੱਕ ਸਲੋਕ ਦਾ ਪਾਠ ਕੀਤਾ, "भवबीजाङ्कुरजनना रागाद्याः क्षयमुपगता यस्य।" ਇਸਦਾ ਭਾਵ ਹੈ - ਉਸ ਨੂੰ ਨਮਸਕਾਰ, ਜਿਸ ਵਿੱਚ ਸੰਸਾਰਕਤਾ ਦੇ ਬੀਜ ਨਸ਼ਟ ਹੋ ਗਏ ਹਨ, ਜਿਸ ਵਿੱਚ ਵਾਸ਼ਨਾ ਅਤੇ ਸਾਰੇ ਦੁੱਖ ਖ਼ਤਮ ਹੋ ਗਏ ਹਨ" ਅੱਜ ਵੀ, ਸੋਮਨਾਥ ਵਿੱਚ ਮਨ ਅਤੇ ਆਤਮਾ ਦੇ ਅੰਦਰ ਕੁਝ ਡੂੰਘਾ ਜਗਾਉਣ ਦੀ ਉਹੀ ਸਮਰੱਥਾ ਹੈ

1026 ਵਿੱਚ ਹੋਏ ਪਹਿਲੇ ਹਮਲੇ ਤੋਂ ਇੱਕ ਹਜ਼ਾਰ ਸਾਲ ਬਾਅਦ ਵੀ, ਸੋਮਨਾਥ ਦਾ ਸਮੁੰਦਰ ਅਜੇ ਵੀ ਓਨੀ ਹੀ ਜ਼ੋਰਦਾਰ ਗਰਜਦਾ ਹੈ, ਜਿੰਨਾਂ ਉਸ ਸਮੇਂ ਸੀ ਸੋਮਨਾਥ ਦੇ ਕਿਨਾਰਿਆਂ ਨਾਲ ਟਕਰਾਉਣ ਵਾਲੀਆਂ ਲਹਿਰਾਂ ਇੱਕ ਕਹਾਣੀ ਸੁਣਾਉਂਦੀਆਂ ਹਨ ਭਾਵੇਂ ਕੁਝ ਵੀ ਹੋਵੇ, ਉਹ ਲਹਿਰਾਂ ਵਾਂਗ ਵਾਰ-ਵਾਰ ਉੱਠਦੀਆਂ ਰਹਿੰਦੀਆਂ ਹਨ

ਅਤੀਤ ਦੇ ਹਮਲਾਵਰ ਹੁਣ ਹਵਾ ਵਿੱਚ ਧੂੜ ਬਣ ਗਏ ਹਨ, ਉਨ੍ਹਾਂ ਦੇ ਨਾਮ ਵਿਨਾਸ਼ ਦੇ ਸਮਾਨਾਰਥੀ ਹਨ ਉਹ ਇਤਿਹਾਸ ਦੇ ਪੰਨਿਆਂ ਵਿੱਚ ਸਿਰਫ਼ ਹੇਠਲੀਆਂ ਟਿੱਪਣੀਆਂ ਦੀ ਤਰ੍ਹਾਂ ਹਨ, ਜਦਕਿ ਸੋਮਨਾਥ ਚਮਕ ਰਿਹਾ ਹੈ, ਆਪਣੀ ਰੋਸ਼ਨੀ ਦੂਰ-ਦੂਰ ਤੱਕ ਫੈਲਾ ਰਿਹਾ ਹੈ, ਜੋ ਸਾਨੂੰ ਉਸ ਅਮਰ ਆਤਮਾ ਦੀ ਯਾਦ ਦਿਵਾਉਂਦਾ ਹੈ, ਜੋ 1026 ਦੇ ਹਮਲੇ ਨਾਲ ਵੀ ਘੱਟ ਨਹੀਂ ਹੋਈ ਸੋਮਨਾਥ ਉਮੀਦ ਦਾ ਇੱਕ ਗੀਤ ਹੈ, ਜੋ ਸਾਨੂੰ ਦੱਸਦਾ ਹੈ ਕਿ ਜਿੱਥੇ ਨਫ਼ਰਤ ਅਤੇ ਕੱਟੜਤਾ ਵਿੱਚ ਇੱਕ ਪਲ ਲਈ ਤਬਾਹ ਕਰਨ ਦੀ ਸ਼ਕਤੀ ਹੋ ਸਕਦੀ ਹੈ, ਉੱਥੇ ਚੰਗਿਆਈ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਕਤੀ ਵਿੱਚ ਵਿਸ਼ਵਾਸ ਹਮੇਸ਼ਾ ਲਈ ਉਸਾਰਨ ਦੀ ਸ਼ਕਤੀ ਰੱਖਦਾ ਹੈ

ਜੇਕਰ ਸੋਮਨਾਥ ਮੰਦਰ, ਜਿਸ 'ਤੇ ਹਜ਼ਾਰ ਸਾਲ ਪਹਿਲਾਂ ਹਮਲਾ ਹੋਇਆ ਸੀ ਅਤੇ ਵਾਰ-ਵਾਰ ਹਮਲਾ ਹੁੰਦਾ ਰਿਹਾ, ਉਹ ਮੁੜ ਖੜ੍ਹਾ ਹੋ ਸਕਦਾ ਹੈ, ਤਾਂ ਅਸੀਂ ਵੀ ਹਮਲਿਆਂ ਤੋਂ ਹਜ਼ਾਰ ਸਾਲ ਪਹਿਲਾਂ ਦੀ ਆਪਣੇ ਮਹਾਨ ਦੇਸ਼ ਦੀ ਸ਼ਾਨ ਨੂੰ ਜ਼ਰੂਰ ਬਹਾਲ ਕਰ ਸਕਦੇ ਹਾਂ ਸ਼੍ਰੀ ਸੋਮਨਾਥ ਮਹਾਦੇਵ ਦੇ ਅਸ਼ੀਰਵਾਦ ਨਾਲ, ਅਸੀਂ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਇੱਕ ਨਵੇਂ ਸੰਕਲਪ ਨਾਲ ਅੱਗੇ ਵਧ ਰਹੇ ਹਾਂ, ਜਿੱਥੇ ਸਾਡੀ ਸਭਿਅਤਾ ਦਾ ਗਿਆਨ ਸਮੁੱਚੀ ਦੁਨੀਆ ਦੇ ਕਲਿਆਣ ਲਈ ਯਤਨ ਕਰਦੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ