Arth Parkash : Latest Hindi News, News in Hindi
ਪ੍ਰਗਤੀ ਪੋਰਟਲ: ਭਾਰਤ ਦੇ ਡੇਡੀਕੇਟੇਡ ਫ੍ਰੇਟ ਕਾਰੀਡੋਰ ਪ੍ਰੋਜੈਕਟ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਾਲਾ ਇੱਕ ਗੇਮ ਚੇਂਜਰ ਪ੍ਰਗਤੀ ਪੋਰਟਲ: ਭਾਰਤ ਦੇ ਡੇਡੀਕੇਟੇਡ ਫ੍ਰੇਟ ਕਾਰੀਡੋਰ ਪ੍ਰੋਜੈਕਟ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਾਲਾ ਇੱਕ ਗੇਮ ਚੇਂਜਰ
Tuesday, 06 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰਗਤੀ ਪੋਰਟਲ: ਭਾਰਤ ਦੇ ਡੇਡੀਕੇਟੇਡ ਫ੍ਰੇਟ ਕਾਰੀਡੋਰ ਪ੍ਰੋਜੈਕਟ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਵਾਲਾ ਇੱਕ ਗੇਮ ਚੇਂਜਰ

 

- ਆਰ.ਕੇ. ਜੈਨ

 

ਡੇਡੀਕੇਟੇਡ ਫ੍ਰੇਟ ਕਾਰੀਡੋਰ (ਡੀਐੱਫਸੀ) ਪ੍ਰੋਜੈਕਟ ਆਜ਼ਾਦੀ ਤੋਂ ਬਾਅਦ ਸ਼ੁਰੂ ਕੀਤੀਆਂ ਗਈਆਂ ਸਭ ਤੋਂ ਅਹਿਮ ਰੇਲ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਵਿੱਚੋਂ ਇੱਕ ਹੈ ਇਸ ਦਾ ਮੰਤਵ ਮਾਲ ਢੁਆਈ ਲਈ ਉੱਚ-ਸਮਰੱਥਾ ਅਤੇ ਆਧੁਨਿਕ ਤਕਨੀਕ ਨਾਲ ਲੈਸ ਖ਼ਾਸ ਰੇਲ ਕਾਰੀਡੋਰ ਤਿਆਰ ਕਰਨਾ ਹੈ

ਇਸ ਪ੍ਰੋਜੈਕਟ ਜ਼ਰੀਏ ਭਾਰਤੀ ਰੇਲਵੇ ਤੇਜ਼, ਸੁਰੱਖਿਅਤ, ਭਰੋਸੇਮੰਦ ਅਤੇ ਘੱਟ ਲਾਗਤ ਵਾਲੀਆਂ ਪ੍ਰਭਾਵਸ਼ਾਲੀ ਲੌਜਿਸਟਿਕ ਸੇਵਾਵਾਂ ਦੇ ਕੇ ਮਾਲ ਆਵਾਜਾਈ ਦੇ ਖੇਤਰ ਵਿੱਚ ਆਪਣੀ ਹਿੱਸੇਦਾਰੀ ਮੁੜ ਵਧਾਉਣਾ ਚਾਹੁੰਦਾ ਹੈ ਨਾਲ ਹੀ, ਇਸ ਪ੍ਰੋਜੈਕਟ ਤੋਂ ਮਲਟੀਮਾਡਲ ਲੌਜਿਸਟਿਕਸ ਪਾਰਕਾਂ ਦੇ ਵਿਕਾਸ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ, ਜਿਸ ਨਾਲ ਲੌਜਿਸਟਿਕਸ ਲਾਗਤ ਘਟੇਗੀ ਅਤੇ ਪੂਰੀ ਸਪਲਾਈ ਚੇਨ ਦੀ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ

ਤਕਰੀਬਨ ₹1.2 ਲੱਖ ਕਰੋੜ ਤੋਂ ਵੱਧ ਦੀ ਅਨੁਮਾਨਤ ਲਾਗਤ ਅਤੇ 2,843 ਕਿੱਲੋਮੀਟਰ ਦੀ ਕੁੱਲ ਲੰਬਾਈ ਵਾਲੇ ਡੇਡੀਕੇਟੇਡ ਫ੍ਰੇਟ ਕਾਰੀਡੋਰ ਪ੍ਰੋਜੈਕਟ ਦੇ ਦੋ ਮੁੱਖ ਹਿੱਸੇ ਹਨ:

ਪੂਰਬੀ ਡੇਡੀਕੇਟੇਡ ਫ੍ਰੇਟ ਕਾਰੀਡੋਰ (ਈਡੀਐੱਫਸੀ):

ਇਹ 1,337 ਕਿੱਲੋਮੀਟਰ ਲੰਬਾ ਹੈ ਇਹ ਕਾਰੀਡੋਰ ਪੰਜਾਬ ਦੇ ਲੁਧਿਆਣਾ ਸਥਿਤ ਸਾਹਨੇਵਾਲ ਤੋਂ ਲੈ ਕੇ ਬਿਹਾਰ ਦੇ ਸੋਨਨਗਰ ਤੱਕ ਜਾਂਦਾ ਹੈ ਜੋ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਸੂਬਿਆਂ ਵਿੱਚੋਂ ਹੋ ਕੇ ਲੰਘਦਾ ਹੈ

ਪੱਛਮੀ ਡੇਡੀਕੇਟੇਡ ਫ੍ਰੇਟ ਕਾਰੀਡੋਰ (ਡਬਲਿਊਡੀਐੱਫਸੀ):

ਇਹ 1506 ਕਿੱਲੋਮੀਟਰ ਲੰਬਾ ਹੈ ਇਹ ਉੱਤਰ ਪ੍ਰਦੇਸ਼ ਦੇ ਦਾਦਰੀ ਤੋਂ ਲੈ ਕੇ ਮੁੰਬਈ ਦੇ ਨੇੜੇ ਜਵਾਹਰ ਲਾਲ ਨਹਿਰੂ ਪੋਰਟ ਟ੍ਰਸਟ (ਜੇਐੱਨਪੀਟੀ) ਤੱਕ ਫੈਲਿਆ ਹੋਇਆ ਹੈ ਇਹ ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਸੂਬਿਆਂ ਵਿੱਚੋਂ ਹੋ ਕੇ ਲੰਘਦਾ ਹੈ ਕੁੱਲ ਮਿਲਾ ਕੇ, ਡੇਡੀਕੇਟੇਡ ਫ੍ਰੇਟ ਕਾਰੀਡੋਰ (ਡੀਐੱਫਸੀ) ਦਾ ਰਸਤਾ ਸੱਤ ਸੂਬਿਆਂ ਅਤੇ 56 ਜ਼ਿਲ੍ਹਿਆਂ ਵਿੱਚੋਂ ਹੋ ਕੇ ਲੰਘਦਾ ਹੈ ਇਹ ਜੰਗਲਾਂ, ਜੰਗਲੀ ਜੀਵ ਪਨਾਹਗਾਹਾਂ, ਮੈਂਗ੍ਰੋਵ ਖੇਤਰਾਂ ਅਤੇ ਕ੍ਰੀਕ ਇਲਾਕਿਆਂ ਤੋਂ ਹੋ ਕੇ ਲੰਘਦਾ ਹੈ, ਜਿਸ ਨਾਲ ਇਸ ਪ੍ਰੋਜੈਕਟ ਦਾ ਨਿਰਮਾਣ ਸੁਭਾਵਿਕ ਤੌਰ 'ਤੇ ਗੁੰਝਲਦਾਰ ਹੋ ਜਾਂਦਾ ਹੈ

 

 

ਸਮੇਂ ਸਿਰ ਪੂਰਾ ਹੋਣ ਵਿੱਚ ਆਉਣ ਵਾਲੀਆਂ ਚੁਣੌਤੀਆਂ

ਹਾਲਾਂਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ 2008 ਵਿੱਚ ਹੋਈ ਸੀ, ਪਰ ਕਈ ਰੁਕਾਵਟਾਂ ਕਾਰਨ ਕਈ ਸਾਲਾਂ ਤੱਕ ਕੰਮ ਦੀ ਗਤੀ ਨੂੰ ਹੌਲੀ ਰਹੀ ਮੁੱਖ ਚੁਣੌਤੀਆਂ ਇਸ ਤਰ੍ਹਾਂ ਸਨ:

ਨਿਰਮਾਣ ਲਈ ਬਿਨਾਂ ਕਿਸੇ ਰੁਕਾਵਟ ਵਾਲੀ ਜ਼ਮੀਨ ਉਪਲਬਧ ਨਾ ਹੋਣ ਨਾਲ ਕੰਮ ਦੀ ਸਮਾਂ-ਸਾਰਣੀਤੇ ਗੰਭੀਰ ਅਸਰ ਪਿਆ ਅਤੇ ਪ੍ਰੋਜੈਕਟ 'ਤੇ ਸੰਭਾਵੀ ਦਾਅਵਿਆਂ ਦਾ ਖ਼ਤਰਾ ਵੀ ਵਧ ਗਿਆ

ਪ੍ਰਗਤੀ ਪੋਰਟਲਫ਼ੈਸਲਾਕੁਨ ਮੋੜ

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸ਼ੁਰੂ ਕੀਤਾ ਗਿਆ ਪ੍ਰਗਤੀ ਪੋਰਟਲ ਡੇਡੀਕੇਟੇਡ ਫ੍ਰੇਟ ਕਾਰੀਡੋਰ (ਡੀਐੱਫਸੀ) ਪ੍ਰੋਜੈਕਟ ਲਈ ਇੱਕ ਅਹਿਮ ਮੋੜ ਸਾਬਤ ਹੋਇਆ ਇਸ ਪੋਰਟਲ ਜ਼ਰੀਏ ਡੀਐੱਫਸੀ ਦੇ ਅਧਿਕਾਰੀਆਂ ਨੇ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਨੂੰ ਪੂਰੇ ਦਸਤਾਵੇਜ਼ਾਂ ਦੇ ਨਾਲ ਅਪਲੋਡ ਕੀਤਾ ਪ੍ਰਗਤੀ ਪੋਰਟਲ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਸੀ ਸਬੰਧਿਤ ਮੰਤਰਾਲਿਆਂ, ਸੂਬਾ ਸਰਕਾਰਾਂ ਅਤੇ ਵਿਭਾਗਾਂ ਨੂੰ ਇਹ ਸਾਫ਼ ਪਤਾ ਸੀ ਕਿ ਕੰਮ ਦੀ ਤਰੱਕੀਤੇ ਸਭ ਤੋਂ ਉੱਚ ਪੱਧਰਤੇ, ਖ਼ੁਦ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਵੀ, ਨਿਗਰਾਨੀ ਕੀਤੀ ਜਾ ਰਹੀ ਹੈ

ਜੋ ਮੁੱਦੇ ਸਾਲਾਂ ਤੱਕ ਲਗਾਤਾਰ ਯਤਨਾਂ ਦੇ ਬਾਵਜੂਦ ਲਟਕੇ ਰਹੇ ਸੀ, ਉਹ ਕੁਝ ਹੀ ਹਫ਼ਤਿਆਂ ਵਿੱਚ, ਅਤੇ ਕਈ ਮਾਮਲਿਆਂ ਵਿੱਚ ਤਾਂ ਕੁਝ ਦਿਨਾਂ ਦੇ ਅੰਦਰ ਹੀ, ਸੁਲਝਾ ਲਏ ਗਏ ਜਿੱਥੇ ਤੁਰੰਤ ਹੱਲ ਸੰਭਵ ਨਹੀਂ ਸੀ, ਉੱਥੇ ਵਿਭਾਗਾਂ ਨੇ ਨਿਸ਼ਚਿਤ ਸਮਾਂ-ਸੀਮਾ ਤੈਅ ਕੀਤੀ ਅਤੇ ਉਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ

ਸ਼ਾਸਨ ਅਤੇ ਜਵਾਬਦੇਹੀ ਦਾ ਇੱਕ ਨਵਾਂ ਸਭਿਆਚਾਰ

ਪ੍ਰਗਤੀ ਪੋਰਟਲ ਇੱਕ ਬਹੁਤ ਪ੍ਰਭਾਵਸ਼ਾਲੀ ਮੰਚ ਵਜੋਂ ਸਾਹਮਣੇ ਆਇਆ, ਜਿਸ ਦੇ ਜ਼ਰੀਏ ਨਾਲ:

ਡੀਐੱਫਸੀ ਪ੍ਰੋਜੈਕਟ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਅੰਦਰੂਨੀ ਨਿਗਰਾਨੀ ਵਿਵਸਥਾ ਲਾਗੂ ਕੀਤੀ ਗਈ ਵੱਡੇ ਇਕਰਾਰਨਾਮਿਆਂ ਦੀ ਹਫ਼ਤਾਵਾਰੀ ਸਮੀਖਿਆ, ਨਿਯਮਿਤ ਸਾਈਟ ਨਿਰੀਖਣ ਅਤੇ ਤੈਅ ਕੀਤੇ ਗਏ ਟੀਚਿਆਂ ਦੀ ਲਗਾਤਾਰ ਨਿਗਰਾਨੀ ਆਮ ਪ੍ਰਕਿਰਿਆ ਬਣ ਗਈ

ਕਿਉਂਕਿ ਪੋਰਟਲ 'ਤੇ ਪਾਈਆਂ ਗਈਆਂ ਸਾਰੀਆਂ ਸਮਾਂ-ਸੀਮਾਵਾਂ ਦਰਜ ਰਹਿੰਦੀਆਂ ਸਨ, ਇਸ ਨਾਲ ਪ੍ਰੋਜੈਕਟ ਟੀਮ ਦੇ ਅੰਦਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਜ਼ਿੰਮੇਵਾਰੀ ਅਤੇ ਜਵਾਬਦੇਹੀ ਦੀ ਭਾਵਨਾ ਵੀ ਮਜ਼ਬੂਤ ਹੋਈ

ਪ੍ਰੋਜੈਕਟ ਲਾਗੂਕਰਨ 'ਤੇ ਸਪਸ਼ਟ ਪ੍ਰਭਾਵ

ਗੁੰਝਲਦਾਰ ਸਮੱਸਿਆਵਾਂ ਦੇ ਤੇਜ਼ ਹੱਲ ਨਾਲ ਨਿਰਮਾਣ ਦੇ ਕੰਮ ਵਿੱਚ ਜ਼ਿਕਰਯੋਗ ਤੇਜ਼ੀ ਆਈ ਅਤੇ ਬਿਨਾਂ ਰੁਕਾਵਟ ਵਾਲੀ ਜ਼ਮੀਨ ਸਮੇਂ ਸਿਰ ਉਪਲਬਧ ਨਾ ਹੋਣ ਨਾਲ ਹੋਣ ਵਾਲੇ ਸੰਭਾਵੀ ਦਾਅਵਿਆਂ ਤੋਂ ਸੰਗਠਨ ਨੂੰ ਸੁਰੱਖਿਆ ਮਿਲੀ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਪ੍ਰਗਤੀ ਪੋਰਟਲ ਨੇ ਰੋਜ਼ਾਨਾ ਦੀ ਪ੍ਰੋਜੈਕਟ ਪ੍ਰਬੰਧਨ ਪ੍ਰਕਿਰਿਆ ਵਿੱਚ ਪਾਰਦਰਸ਼ਤਾ, ਤੁਰੰਤ ਕਾਰਵਾਈ ਅਤੇ ਜਵਾਬਦੇਹੀ ਨੂੰ ਸ਼ਾਮਲ ਕਰਕੇ ਪੂਰੀ ਸ਼ਾਸਨ ਪ੍ਰਣਾਲੀ ਦੇ ਕਾਰਜ ਸਭਿਆਚਾਰ ਨੂੰ ਹੀ ਬਦਲ ਦਿੱਤਾ

ਪ੍ਰਗਤੀ ਪੋਰਟਲ ਅੱਜ ਪ੍ਰਭਾਵਸ਼ਾਲੀ ਡਿਜੀਟਲ ਸ਼ਾਸਨ ਦਾ ਇੱਕ ਜੀਵਿਤ ਉਦਾਹਰਣ ਹੈ ਡੇਡੀਕੇਟੇਡ ਫ੍ਰੇਟ ਕਾਰੀਡੋਰ ਜਿਹਾ ਵੱਡਾ ਪ੍ਰੋਜੈਕਟ, ਜੋ ਕਈ ਸੂਬਿਆਂ, ਵਿਭਾਗਾਂ ਅਤੇ ਰੈਗੂਲੇਟਰੀ ਖੇਤਰਾਂ ਤੋਂ ਹੋ ਕੇ ਲੰਘਦਾ ਹੈ, ਦੇ ਲਈ ਪ੍ਰਗਤੀ ਸਿਰਫ਼ ਇੱਕ ਨਿਗਰਾਨੀ ਉਪਕਰਣ ਨਹੀਂ ਰਿਹਾ, ਸਗੋਂ ਬਦਲਾਅ ਲਿਆਉਣ ਵਾਲਾ ਇੱਕ ਅਹਿਮ ਜ਼ਰੀਆ ਸਾਬਤ ਹੋਇਆ

ਤੇਜ਼ ਫ਼ੈਸਲੇ ਯਕੀਨੀ ਬਣਾ ਕੇ, ਵਿਭਾਗਾਂ ਦੇ ਵਿੱਚ ਟਕਰਾਅ ਘੱਟ ਕਰਕੇ ਅਤੇ ਹਰ ਪੱਧਰ 'ਤੇ ਜਵਾਬਦੇਹੀ ਤੈਅ ਕਰਕੇ, ਪ੍ਰਗਤੀ ਪੋਰਟਲ ਨੇ ਡੇਡੀਕੇਟੇਡ ਫ੍ਰੇਟ ਕਾਰੀਡੋਰ ਪ੍ਰੋਜੈਕਟ ਨੂੰ ਸਫਲ ਅਤੇ ਸਮੇਂ ਸਿਰ ਮੁਕੰਮਲ ਕਰਨ ਦੀ ਦਿਸ਼ਾ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਈ ਹੈ ਨਾਲ ਹੀ, ਇਸ ਨੇ ਭਾਰਤ ਦੇ ਭਵਿੱਖ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਇੱਕ ਨਵਾਂ ਮਾਪਦੰਡ ਵੀ ਸਥਾਪਤ ਕੀਤਾ ਹੈ

(ਲੇਖਕ ਡੀਐੱਫਸੀਸੀਆਈਐੱਲ ਦੇ ਸਾਬਕਾ ਐੱਮਡੀ ਹਨ)