Arth Parkash : Latest Hindi News, News in Hindi
ਜਾਨਵਰਾਂ ਵਿੱਚ ਹਲਕਾਅ ਦੀ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ਵਿੱਚ ਉਪਚਾਰਕ/ਪ੍ਰੋਫ਼ਾਈਲੈਕਟਿਕ ਸੈਂਟਰ ਸਥਾਪਿਤ ਜਾਨਵਰਾਂ ਵਿੱਚ ਹਲਕਾਅ ਦੀ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ਵਿੱਚ ਉਪਚਾਰਕ/ਪ੍ਰੋਫ਼ਾਈਲੈਕਟਿਕ ਸੈਂਟਰ ਸਥਾਪਿਤ
Thursday, 08 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜਾਨਵਰਾਂ ਵਿੱਚ ਹਲਕਾਅ ਦੀ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ਵਿੱਚ ਉਪਚਾਰਕ/ਪ੍ਰੋਫ਼ਾਈਲੈਕਟਿਕ ਸੈਂਟਰ ਸਥਾਪਿਤ

ਬਰਨਾਲਾ 9, ਜਨਵਰੀ

   ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਦੀ ਯੋਗ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਜਾਨਵਰਾਂ ਵਿੱਚ ਹਲਕਾਅ (ਰੇਬੀਜ਼) ਦੇ ਵਿਰੁੱਧ ਬਚਾਅ ਲਈ 6 ਉਪਚਾਰਕ/ ਪ੍ਰੋਫ਼ਾਈਲੈਕਟਿਕ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹਲਕਾਅ ਦੇ ਵਿਰੁੱਧ ਜਾਨਵਰਾਂ ਦੇ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। 

   ਇਹ ਜਾਣਕਾਰੀ ਡਿਪਟੀ ਡਾਇਕੈਰਟਰ, ਪਸ਼ੂ ਪਾਲਣ ਵਿਭਾਗ, ਬਰਨਾਲਾ ਡਾ. ਕਰਮਜੀਤ ਸਿੰਘ ਵੱਲੋਂ ਸਾਂਝੀ ਕਰਦਿਆਂ ਦੱਸਿਆ ਕਿ ਇਹ ਸੈਂਟਰ ਬਰਨਾਲਾ, ਤਪਾ, ਸ਼ਹਿਣਾ, ਬਡਬਰ, ਮਹਿਲ ਕਲਾਂ ਵਿਖੇ ਸਿਵਲ ਪਸ਼ੂ ਹਸਪਤਾਲਾਂ ਅਤੇ ਵੈਟਰਨਰੀ ਪੋਲੀਕਲੀਨਿਕ, ਬਰਨਾਲਾ ਵਿਖੇ ਸਥਾਪਿਤ ਕੀਤੇ ਗਏ ਹਨ। 

   ਉਹਨਾਂ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਜਾਨਵਰਾਂ ਨੂੰ ਹਲਕਾਅ ਬਿਮਾਰੀ (ਰੇਬੀਜ਼) ਦੀ ਰੋਕਥਾਮ ਲਈ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ ਅਤੇ ਜੇਕਰ ਜ਼ਿਲ੍ਹੇ ਵਿੱਚ ਕਿਸੇ ਹਲਕੇ ਹੋਏ ਜਾਨਵਰ ਦੇ ਕੱਟਣ ਦਾ ਕੋਈ ਵੀ ਕੇਸ ਆਉਂਦਾ ਹੈ ਤਾਂ ਪਸ਼ੂ ਪਾਲਕ ਵੱਲੋਂ ਤੁਰੰਤ ਸਬੰਧਿਤ ਨੇੜਲੇ ਸੈਂਟਰ ਨਾਲ ਤਾਲਮੇਲ ਕੀਤਾ ਜਾਵੇ।