Arth Parkash : Latest Hindi News, News in Hindi
ਝੂਠ ਦੀ ਰਾਜਨੀਤੀ ਨੂੰ ਸੱਤਾ ਤੋਂ ਬਾਹਰ ਕਰਨ ਪੰਜਾਬ ਦੇ ਲੋਕ-ਮੁੱਖ ਮੰਤਰੀ ਨਾਇਬ ਸਿੰਘ ਸੈਣੀ ਝੂਠ ਦੀ ਰਾਜਨੀਤੀ ਨੂੰ ਸੱਤਾ ਤੋਂ ਬਾਹਰ ਕਰਨ ਪੰਜਾਬ ਦੇ ਲੋਕ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
Saturday, 10 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਝੂਠ ਦੀ ਰਾਜਨੀਤੀ ਨੂੰ ਸੱਤਾ ਤੋਂ ਬਾਹਰ ਕਰਨ ਪੰਜਾਬ ਦੇ ਲੋਕ-ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਦਾ ਵਿਅੰਗ-ਚੁਟਕਲਿਆਂ ਨਾਲ ਪੇਟ ਨਹੀਂ ਭਰਦਾ, 4 ਸਾਲ ਕੱਡ ਦਿੱਤੇ, ਪਰ  ਕੰਮ ਨਹੀਂ ਕੀਤਾ ਕੋਈ
ਵੀਬੀ-ਜੀ ਰਾਮ ਜੀ 'ਤੇੇ ਆਮ ਆਦਮੀ ਪਾਰਟੀ ਦਾ ਬੇਤੁਕਾ ਵਿਰੋਧ, ਪੰਜਾਬ ਸਰਕਾਰ ਦੱਸੇ ਕਿ ਮਜਦੂਰਾਂ ਦੀ ਭਲਾਈ ਲਈ ਕੀ ਕਦਮ ਚੁੱਕੇ
ਪੰਜਾਬ ਸਰਕਾਰ ਸਮੱਸਿਆਵਾਂ ਦਾ ਸਥਾਈ ਹੱਲ੍ਹ ਕਰਨ ਦੀ ਥਾਂ ਕਰ ਰਹੀ ਰਾਜਨੀਤੀ-ਨਾਇਬ ਸਿੰਘ ਸੈਣੀ
ਚੰਡੀਗੜ੍ਹ, 11 ਜਨਵਰੀ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਅਤੇ ਸੂਬੇ ਨੂੰ ਅਨੁਭਵੀ, ਜਿੰਮੇਦਾਰੀ ਅਤੇ ਜਨ ਭਲਾਈ ਪ੍ਰਤੀ ਸਮਰਪਿਤ ਸ਼ਾਸਨ ਦੀ ਲੋੜ ਹੈ। ਰਾਜਨੀਤੀ ਸੱਤਾ ਸੁੱਖ ਦਾ ਸਾਧਨ ਨਹੀਂ, ਸਗੋਂ ਸੇਵਾ ਦੀ ਸਾਧਨ ਹੋਣੀ ਚਾਹੀਦੀ ਹੈ, ਪਰ ਪੰਜਾਬ ਸਰਕਾਰ ਨੇ ਇਸ ਨੂੰ ਸੱਤਾ ਸੁੱਖ ਦਾ ਸਾਧਨ ਬਣਾ ਲਿਆ ਹੈ। ਮੁੱਖ ਮੰਤਰੀ ਨੇ ਪੰਜਾਬ ਦੀ ਗੁਰੂ ਪਰੰਪਰਾ ਦਾ ਵਰਣ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਨ੍ਹਿਆਂ ਅਤੇ ਝੂਠ ਦੀ ਰਾਜਨੀਤੀ ਨੂੰ ਨਕਾਰਦੇ ਹੋਏ ਵਿਕਾਸ, ਇਮਾਨਦਾਰੀ ਅਤੇ ਰਾਸ਼ਟਰ ਭਲਾਈ ਲਈ ਅਧਾਰਿਤ ਸੁਸ਼ਾਸਨ ਨੂੰ ਮਜਬੂਤ ਕਰਨ ਵਿੱਚ ਆਪਣਾ ਯੋਗਦਾਨ ਦੇਣ। 
ਮੁੱਖ ਮੰਤਰੀ ਐਂਤਵਾਰ ਨੂੰ ਪੰਜਾਬ ਦੇ ਲੁਧਿਆਨਾ ਜ਼ਿਲ੍ਹੇ ਦੇ ਸਮਰਾਲਾ ਵਿੱਚ ਆਯੋਜਿਤ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਨੇ ਜੋ ਮਾਡਲ ਪੇਸ਼ ਕੀਤਾ ਹੈ, ਉਹੀ ਮਾਡਲ ਪੂਰੇ ਦੇਸ਼ ਵਿੱਚ ਸੁਸ਼ਾਸਨ ਦੀ ਨੀਂਹ ਬਣ ਸਕਦਾ ਹੈ। ਇਸ ਲਈ ਆਉਣ ਵਾਲੇ ਸਮੇ ਵਿੱਚ ਪੰਜਾਬ ਦੀ ਜਨਤਾ ਝੂਠ ਬੋਲ ਕੇ ਵੋਟ ਲੈ ਜਾਣ ਵਾਲਿਆਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਵੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਵਿੱਚ ਸਰਕਾਰ ਬਣੇਗੀ ਤਾਂ ਜਿਨ੍ਹਾਂ ਯੋਜਨਾਵਾਂ ਦਾ ਲਾਭ ਹਰਿਆਣਾ ਵਿੱਚ ਮਿਲ ਰਿਹਾ ਹੈ, ਉਨ੍ਹਾਂ ਸਾਰੀ ਯੋਜਨਾਵਾਂ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਵੀ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਭਾਵੇਂ ਕਾਂਗ੍ਰਸ ਦੀ ਸਰਕਾਰ ਰਹੀ ਹੋਵੇ ਜਾਂ ਮੌਜ਼ੂਦਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਦੋਹਾਂ ਨੇ ਹੀ ਪੰਜਾਬ ਦੇ ਲੋਕਾਂ ਨੂੰ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਜਦੋਂ ਕਿ ਹਰਿਆਣਾ ਵਿੱਚ ਡਬਲ ਇੰਜਨ ਸਰਕਾਰ ਨੇ ਵਿਧਾਨਸਭਾ ਚੌਣਾਂ ਦੌਰਾਨ 217 ਵਾਅਦੇ ਕੀਤੇ ਸਨ ਅਤੇ 1 ਸਾਲ ਵਿੱਚ ਹੀ 54 ਵਾਅਦਿਆਂ ਨੂੰ ਪੂਰਾ ਵੀ ਕਰ ਦਿੱਤਾ।
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸੁਆਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੱਸੇ ਕਿ ਹਾਲ ਹੀ ਰਾਜ ਵਿੱਚ ਆਈ ਹੱੜ੍ਹ ਦੌਰਾਨ ਡੰਗਰਾਂ ਦੇ ਜਾਨੀ ਨੁਕਸਾਨ ਨਾਲ ਸਬੰਧਿਤ ਕਿਨ੍ਹਾਂ ਮੁਆਵਜਾ ਸਰਕਾਰ ਨੇ ਦਿੱਤਾ। ਜਦੋਂ ਕਿ ਹਰਿਆਣਾ ਵਿੱਚ ਡਬਲ ਇੰਜਨ ਸਰਕਾਰ ਨੇ ਡੰਗਰਾਂ ਦੇ ਨੁਕਸਾਨ ਦਾ ਅਤੇ ਮਕਾਨਾਂ ਦੇ ਹੋਏ ਨੁਕਸਾਨ ਦਾ ਵੀ ਮੁਆਵਜਾ ਦੇਣ ਦਾ ਕੰਮ ਕੀਤਾ। 
ਸ੍ਰੀ ਨਾਇਬ ਸਿੰਘ ਸੈਣੀ ਨੇ ਝੂਠ ਦੀ ਰਾਜਨੀਤੀ ਕਰਨ ਵਾਲਿਆਂ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਕਹਿੰਦੇ ਹਨ ਕਿ ਪੰਜਾਬ ਸਰਕਾਰ ਫਸਲ ਖਰਾਬੇ 'ਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇਗੀ। ਜਦੋਂ ਕਿ ਆਮ ਆਦਮੀ ਪਾਰਟੀ ਦੇ ਨੇਤਾ ਸ੍ਰੀ ਅਰਵਿੰਦ ਕੇਜ਼ਰੀਵਾਲ ਗੁਜਰਾਤ ਵਿੱਚ ਜਾ ਕੇ ਬੋਲਦੇ ਨੇ ਕਿ ਸਾਡੀ ਸਰਕਾਰ ਨੇ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜਾ ਦਿੱਤਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਸਰਕਾਰ ਝੂਠਿਆਂ ਦੀ ਸਰਕਾਰ ਹੈ, ਇਹ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰ ਰਹੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ  ਵਿੱਚ ਰਾਜ ਸਰਕਾਰ ਨੇ ਕਿਸਾਨਾਂ ਨੂੰ 1400 ਕਰੋੜ ਰੁਪਏ ਭਾਵਾਂਤਰ ਭਰਪਾਈ ਯੋਜਨਾ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਣ ਦਾ ਕੰਮ ਕੀਤਾ। ਨਾਲ ਹੀ ਫਸਲ ਖਰਾਬੇ ਲਈ ਵੀ ਪਿਛਲੇ 11 ਸਾਲਾਂ ਵਿੱਚ ਸਾਡੇ 15 ਹਜ਼ਾਰ ਕਰੋੜ ਰੁਪਏ ਕਿਸਾਨਾਂ ਨੂੰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਕਾਂਗ੍ਰਸ ਦੇ ਨੇਤਾ ਦੱਸੇ ਕਿ ਉਨ੍ਹਾਂ ਦੀ ਸਰਕਾਰ ਦੇ ਸਮੇ ਵਿੱਚ ਕਿਸਾਨਾਂ ਨੂੰ ਕਿਨ੍ਹਾਂ ਮੁਆਵਜਾ ਦਿੱਤਾ ਗਿਆ।
ਚੁਟਕਲਿਆਂ ਨਾਲ ਪੇਟ ਨਹੀਂ ਭਰਦਾ, 4 ਸਾਲ ਕੱਡ ਦਿੱਤੇ, ਪਰ ਕੰਮ ਨਾ ਕੀਤਾ ਕੋਈ
ਉਨ੍ਹਾਂ ਨੇ ਕਿਹਾ ਕਿ ਲੋਕ ਧਰਾਤਲ 'ਤੇ ਕੰਮ ਵੇਖਦੇ ਹਨ, ਪਰ ਪੰਜਾਬ ਸਰਕਾਰ ਸਿਰਫ਼ ਗੱਲ੍ਹਾਂ ਨਾਲ ਪੇਟ ਭਰਨ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਚੁਟਕਲਿਆਂ ਨਾਲ ਪੇਟ ਨਹੀਂ ਭਰਦਾ, 4 ਸਾਲ ਕੱਡ ਦਿੱਤੇ, ਪਰ ਕੰਮ ਨਹੀਂ ਕੀਤਾ ਕੋਈ। ਅੱਜ ਪੰਜਾਬ ਦੇ ਲੋਕ ਪੂਛ ਰਹੇ ਹਨ ਕਿ ਉਨ੍ਹਾਂ ਦੇ ਕੀਤੇ ਵਾਅਦਿਆਂ ਦਾ ਕੀ ਹੋਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੌਣਾਂ ਵਿੱਚ ਵਾਅਦਾ ਕੀਤਾ ਸੀ ਕਿ ਰਾਜ ਵਿੱਚ ਬੁਜ਼ੁਰਗਾਂ ਨੂੰ 2500 ਰੁਪਏ ਹਰ ਮਹੀਨੇ ਦੀ ਵਿਤੀ ਮਦਦ ਦੇਣਗੇ, ਪਰ ਪੰਜਾਬ ਦੀ ਸਰਕਾਰ ਨੂੰ 4 ਸਾਲ ਪੂਰੇ ਹੋ ਗਏ ਹਨ ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਹੋਇਆ। ਇਸ ਦੇ ਉਲਟ ਹਰਿਆਣਾ ਵਿੱਚ ਡਬਲ ਇੰਜਨ ਸਰਕਾਰ ਬੁਜ਼ੁਰਗਾਂ ਨੂੰ ਹਰ ਮਹੀਨੇ 3200 ਰੁਪਏ ਸਨਮਾਨ ਭੱਤਾ ਦੇ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਲਾਵਾਂ ਨੂੰ ਵਿਤੀ ਮਦਦ ਦੇਣ ਦਾ ਵਾਅਦਾ ਕੀਤਾ ਸੀ। ਪੰਜਾਬ ਵਿੱਚ ਵੀ ਮਹਿਲਾਵਾਂ ਨੂੰ 1100 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ 4 ਸਾਲ ਸਰਕਾਰ ਦੇ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਇੱਕ ਪੈਸਾ ਵੀ ਕਿਸੇ ਮਹਿਲਾ ਨੂੰ ਨਹੀਂ ਮਿਲਿਆ। ਪਰ ਹਰਿਆਣਾ ਸਰਕਾਰ ਨੇ ਸੰਕਲਪ ਪੱਤਰ ਵਿੱਚ ਵਾਅਦਾ ਕੀਤਾ ਸੀ ਅਤੇ ਰਾਜ ਵਿੱਚ ਲਾਡੋ ਲਛਮੀ ਯੋਜਨਾ ਨੂੰ ਲਾਗੂ ਕਰਕੇ 2100 ਰੁਪਏ ਮਹਿਲਾਵਾਂ ਨੂੰ ਦੇਣ ਦਾ ਕੰਮ ਸਰਕਾਰ ਕਰ ਰਹੀ ਹੈ। 
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਨੂੰ ਰਾਜ ਸਰਕਾਰ ਗੱਨੇ ਦਾ ਮੁੱਲ੍ਹ 415 ਰੁਪਏ ਸਭ ਤੋਂ ਜਿਆਦਾ ਦੇ ਰਹੀ ਹੈ। ਹਰਿਆਣਾ ਸਰਕਾਰ ਲਗਾਤਾਰ ਤੇਜ ਗਤੀ ਨਾਲ ਵਿਕਾਸ ਅਤੇ ਜਨ ਭਲਾਈ ਦੇ ਕੰਮ ਕਰ ਰਹੀ ਹੈ। ਹਰਿਆਣਾ ਸਰਕਾਰ ਕਿਸਾਨਾਂ ਦੀ ਸਾਰੀ  ਫਸਲਾਂ ਨੂੰ ਐਮਐਸਪੀ 'ਤੇ ਖਰੀਦ ਰਹੀ ਹੈ। ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ 1 ਲੱਖ 64 ਹਜ਼ਾਰ ਕਰੋੜ ਰੁਪਏ ਪਹੁੰਚਾਏ ਗਏ ਹਨ। ਆਮ ਆਦਮੀ ਪਾਰਟੀ ਸਰਕਾਰ ਦੱਸੇ ਕਿ ਕੀ ਉਹ ਪੰਜਾਬ ਦੇ ਕਿਸਾਨਾਂ ਦੀ ਸਾਰੀ ਫਸਲ ਐਮਐਸਪੀ 'ਤੇ ਖਰੀਦਣ ਦਾ ਕੰਮ ਕਰਨਗੇ। ਇਸੇ ਤਰਾਂ੍ਹ ਕਾਂਗ੍ਰਸ ਦੇ ਨੇਤਾ ਵੀ ਦੱਸੇ ਕਿ ਕੀ ਕਦੇ ਉਨ੍ਹਾਂ ਨੇ ਵੀ ਕਿਸਾਨਾਂ ਦੀ ਸਾਰੀ ਫਸਲਾਂ ਨੂੰ ਐਮਐਸਪੀ 'ਤੇ ਖਰੀਦਣ ਦਾ ਕੰਮ ਕੀਤਾ ਹੈ।
ਵੀਬੀ-ਜੀ ਰਾਮ ਜੀ 'ਤੇ ਆਮ ਆਦਮੀ ਪਾਰਟੀ ਦਾ ਬੇਤੁਕਾ ਵਿਰੋਧ, ਪੰਜਾਬ ਸਰਕਾਰ ਦੱਸੇ ਕਿ ਮਜਦੂਰਾਂ ਦੀ ਭਲਾਈ ਲਈ ਕੀ ਕਦਮ ਚੁੱਕੇ
ਮੁੱਖ ਮੰਤਰੀ ਨੇ ਵੀਬੀ-ਜੀ ਰਾਮ ਜੀ 'ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵਿਧਾਨਸਭਾ ਵਿੱਚ 30 ਦਸੰਬਰ ਨੂੰ ਪ੍ਰਸਤਾਵ ਪਾਸ ਕਰਨ 'ਤੇ ਕਿਹਾ ਕਿ ਉਸ ਪ੍ਰਸਤਾਵ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ, ਕਿਉਂ ਕਿ ਉਸ ਪ੍ਰਸਤਾਵ ਵਿੱਚ ਨਾ ਤਾਂ ਕੋਈ ਆਂਕੜਾ ਦਿੱਤਾ ਗਿਆ ਹੈ, ਨਾ ਕੋਈ ਤੱਥ ਦਿੱਤਾ ਗਿਆ ਹੈ ਅਤੇ ਨਾ ਹੀ ਕੋਈ ਸੁਝਾਅ ਦਿੱਤਾ ਗਿਆ  ਹੈ ਜਿਸ ਨਾਲ ਇਸ ਵਿੱਚ ਕੋਈ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਲੋਕ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਲਿਆਏ ਵੀਬੀ-ਜੀ ਰਾਮ ਜੀ ਐਕਟ ਦਾ ਵਿਰੋਧ ਕਰ ਰਹੇ ਹਨ। ਜਦੋਂ ਕਿ ਪੰਜਾਬ ਸਰਕਾਰ ਪਹਿਲਾਂ ਇਹ ਦੱਸੇ ਕਿ ਉਨ੍ਹਾਂ ਨੇ ਪੰਜਾਬ ਦੇ ਮਜਦੂਰਾਂ ਦੀ ਭਲਾਈ ਲਈ ਕੀ-ਕੀ ਕਦਮ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਮਨਰੇਗਾ ਯੋਜਨਾ ਤਹਿਤ ਹਜ਼ਾਰਾਂ ਗ੍ਰਾਮ ਪੰਚਾਇਤਾਂ ਵਿੱਚ ਸਮਾਜਿਕ ਲੇਖਾ ਪਰਿੱਖਿਆ ਦੌਰਾਨ ਵਿਤੀ ਗਬਨ ਦੇ ਹਜ਼ਾਰਾਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ 13,304 ਗ੍ਰਾਮ ਪੰਚਾਇਤਾਂ ਵਿੱਚੋਂ ਸਿਰਫ਼ 5,915 ਗ੍ਰਾਮ ਪੰਚਾਇਤਾਂ ਵਿੱਚ ਕੀਤੇ ਗਏ ਇੱਕ ਸੋਸ਼ਲ ਆਡਿਟ ਅਨੁਸਾਰ ਲਗਭਗ 10,663 ਵਿਤੀ ਗਬਨ ਦੇ ਮਾਮਲੇ ਸਾਹਮਣੇ ਆਏ। ਪਰ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਥੇ ਤੱਕ ਕਿ ਜਦੋਂ ਕੇਂਦਰੀ ਟੀਮ ਨੇ ਇਸ ਵੱਲ੍ਹ ਧਿਆਨ ਦਿਲਾਇਆ, ਤਾਂ ਵੀ ਕੋਈ ਵਸੂਲੀ ਨਹੀਂ ਕੀਤੀ ਗਈ। ਇਸ ਭ੍ਰਿਸ਼ਟਾਚਾਰ ਦੇ ਦੋਸ਼ਿਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਮਜਦੂਰਾਂ ਨੂੰ ਮਜਦੂਰੀ ਲਈ ਅਲਾਟ ਜਨਤਕ ਧਨ ਨੂੰ ਉਨ੍ਹਾਂ ਲੋਕਾਂ ਦੀ ਜੇਬਾਂ ਵਿੱਚ ਭਰਦੇ ਰਹੇ, ਜਿਨ੍ਹਾਂ ਨੇ ਇਸ ਨੂੰ ਅਰਜਿਤ ਨਹੀਂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਮਜਦੂਰਾਂ ਨੂੰ ਦੇਸ਼ ਵਿੱਚ ਸਭ ਤੋਂ ਜਿਆਦਾ 400 ਰੁਪਏ ਮਜਦੂਰੀ ਦੇਣ ਦਾ ਕੰਮ ਸਰਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵੀਬੀ-ਜੀ ਰਾਮ ਜੀ ਐਕਟ ਨਾਲ ਮਜਦੂਰ ਹੋਰ ਮਜਬੂਤ ਅਤੇ ਸਸ਼ਕਤ ਹੋਵੇਗਾ।
ਪੰਜਾਬ ਸਰਕਾਰ ਸਮੱਸਿਆਵਾਂ ਦਾ ਸਥਾਈ ਹੱਲ੍ਹ ਕਰਨ ਦੀ ਥਾਂ ਕਰ ਰਹੀ ਰਾਜਨੀਤੀ
ਸ੍ਰੀ ਨਾਇਬ ਸਿੰਘ ਸੈਣੀ ਨੇ ਨਸ਼ੇ ਅਤੇ ਰੁਜਗਾਰ ਦੇ ਮੁੱਦੇ 'ਤੇ ਵੀ ਪੰਜਾਬ ਸਰਕਾਰ ਨੂੰ ਸੁਆਲ ਕਰਦੇ ਹੋਏ ਕਿਹਾ ਕਿ ਸਰਕਾਰ ਦੇ 4 ਸਾਲ ਬੀਤ ਚੁੱਕੇ ਹਨ, ਪੰਜਾਬ ਸਰਕਾਰ ਦੱਸੇ ਕਿ ਰਾਜ ਦੇ ਕਿਨ੍ਹੇ ਨੌਜੁਆਨਾਂ ਨੂੰ ਰੁਜਗਾਰ ਦਿੱਤਾ ਅਤੇ ਕਿਨ੍ਹੇ ਨੌਜੁਆਨਾਂ ਨੂੰ ਨਸ਼ੇ ਤੋਂ ਬਾਹਰ ਕੱਡਣ ਦਾ ਕੰਮ ਕੀਤਾ । ਜਦੋਂ ਕਿ ਹਰਿਆਣਾ ਵਿੱਚ ਬੀਤੇ ਇੱਕ ਸਾਲ ਵਿੱਚ 34000 ਨੌਜੁਆਨਾਂ ਨੂੰ ਬਿਨ੍ਹਾਂ ਖਰਚੀ ਬਿਨ੍ਹਾਂ ਪਰਚੀ ਦੇ ਨੌਕਰੀ ਦਿੱਤੀ ਗਈ। ਨਾਲ ਹੀ ਸਰਕਾਰ ਵੱਲੋਂ ਨੌਜੁਆਨਾਂ ਨੂੰ ਨਸ਼ੇ ਦੀ ਕੈਦ ਤੋਂ ਬਚਾਉਣ ਲਈ ਵੀ ਠੋਸ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੌਜੁਆਨ ਨਸ਼ੇ ਅਤੇ ਬੇਰੁਜਗਾਰੀ ਤੋਂ ਪਰੇਸ਼ਾਨ ਹਨ ਅਤੇ ਮਜਬੂਰੀ ਵਿੱਚ ਗੈਰ-ਕਾਨੂੰਨੀ ਰਸਤਿਆਂ ਨਾਲ ਵਿਦੇਸ਼ ਜਾਣ ਨੂੰ ਮਜਬੂਰ ਹਨ। ਪਰ ਪੰਜਾਬ ਸਰਕਾਰ ਇਸ ਦਾ ਕੋਈ ਸਥਾਈ ਹੱਲ੍ਹ ਨਹੀਂ ਕਰ ਰਹੀ। ਪੰਜਾਬ ਸਰਕਾਰ ਸਿਰਫ਼ ਰਾਜਨੀਤੀ ਕਰ ਰਹੀ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਮੁਹੱਲਾ ਕਲੀਨਿਕ ਖੋਲੇ ਸਨ, ਜਿੱਥੇ ਲੋਕਾਂ ਨੂੰ ਦਵਾਈ ਤੱਕ ਵੀ ਨਹੀਂ ਮਿਲਦੀ ਸੀ। ਉਸੇ ਤਰ੍ਹਾਂ ਪੰਜਾਬ ਅੰਦਰ ਵੀ 16000 ਮੁਹੱਲਾ ਕਲੀਨਿਕ ਬਨਾਉਣ ਦਾ ਵਾਅਦਾ ਕੀਤਾ ਸੀ। ਅਜਿਹੀ ਯੋਜਨਾ ਚਲਾ ਕੇ ਪੰਜਾਬ ਦੀ ਸਰਕਾਰ ਨੇ ਲੋਕਾਂ ਨਾਲ ਭੱਦਾ ਮਜਾਕ ਕਰਨ ਦਾ ਕੰਮ ਕੀਤਾ।
ਇਸ ਮੌਕੇ 'ਤੇ ਰਾਜ ਪ੍ਰਧਾਨ ਸੁਨੀਲ ਜਾਖੜ, ਰਾਜਸਭਾ ਸਾਂਸਦ ਸਤਨਾਮ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਭੂਪਿੰਦਰ ਸਿੰਘ ਚੀਮਾ, ਰਾਜਬੀਰ ਧੀਮਾਨ ਨੇ ਵੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸੁਆਗਤ ਕੀਤਾ ਅਤੇ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਆਮ ਆਦਮੀ ਪਾਰਟੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। 
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਰਦਾਰ ਸੰਜੈ ਸਿੰਘ ਸਰੀਨ, ਸਰਦਾਰ ਰਣਜੀਤ ਸਿੰਘ ਗਿਲ, ਸਰਦਾਰ ਕੰਵਲਜੀਤ, ਸਰਦਾਰ ਜਿਤੇਂਦਰ ਸਿੰਘ ਸਮੇਤ ਹੋਰ ਮਾਣਯੋਗ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜ਼ੂਦ ਰਹੇ।
ਸਲਸਵਿਹ/2026  

 

 


ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚਰਨ ਕੰਵਲ ਸਾਹਿਬ ਮਾਛੀਵਾੜਾ ਗੁਰੂਦੁਆਰਾ ਸਾਹਿਬ ਵਿੱਚ ਟੇਕਿਆ ਮੱਥਾ
ਗੁਰੂਆਂ ਨੇ ਹਮੇਸ਼ਾ ਸਮਾਜ ਅਤੇ ਦੇਸ਼ ਦੀ ਭਲਾਈ ਲਈ ਸੰਘਰਸ਼ ਕੀਤਾ ਅਤੇ ਮਹਾਨ ਬਲਿਦਾਨ ਦਿੱਤੇ, ਉਨ੍ਹਾਂ ਦੀ ਸਿੱਖਿਆਵਾਂ ਨੂੰ ਗ੍ਰਹਿਣ ਕਰ ਸਾਨੂੰ ਅੱਗੇ ਵੱਧਣਾ ਚਾਹੀਦਾ-ਨਾਇਬ ਸਿੰਘ ਸੈਣੀ
ਪ੍ਰਾਚੀਨ ਸ੍ਰੀ ਮੁਕਤੇਸ਼ਵਰ ਸ਼ਿਵ ਮੰਦਰ ( ਮੁਕਤੀਧਾਮ ) ਚਹਿਲਾ ਵਿੱਚ ਵੀ ਪੂਜਾ ਕੀਤੀ
ਚੰਡੀਗੜ੍ਹ, 11 ਜਨਵਰੀ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਂਤਵਾਰ ਨੂੰ ਆਪਣੇ ਪੰਜਾਬ ਦੌਰੇ ਦੌਰਾਨ ਇਤਿਹਾਸਕ ਗੁਰੂਦੁਆਰਾ ਚਰਨ ਕੰਵਲ ਸਾਹਿਬ, ਮੱਛੀਵਾੜਾ, ਲੁਧਿਆਨਾ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਪਵਿੱਤਰ ਸਥਾਨ 'ਤੇ ਆ ਕੇ ਉਹ ਆਪਣੇ ਆਪ ਨੂੰ ਸੌਭਾਗਸ਼ਾਲੀ ਮਹਿਸੂਸ ਕਰ ਰਹੇ ਹਨ। ਇਹ ਉਹੀ ਇਤਿਹਾਸਕ ਸਥਾਨ ਹੈ ਜਿੱਥੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਕਠੋਰ ਤੱਪ ਕੀਤਾ ਸੀ ਅਤੇ ਦੇਸ਼ ਅਤੇ ਸਮਾਜ ਨੂੰ ਧਰਮ, ਹਿੱਮਤ ਅਤੇ ਮਨੁੱਖਤਾ ਦਾ ਸਿੱਖਿਆ ਦਿੱਤੀ ਸੀ।  
ਉਨ੍ਹਾਂ ਨੇ ਕਿਹਾ ਕਿ ਗੁਰੂਆਂ ਨੇ ਹਮੇਸ਼ਾ ਸਮਾਜ ਅਤੇ ਦੇਸ਼ ਦੀ ਭਲਾਈ ਲਈ ਸੰਘਰਸ਼ ਕੀਤਾ ਅਤੇ ਮਹਾਨ ਬਲਿਦਾਨ ਦਿੱਤੇ। ਸਾਨੂੰ ਉਨ੍ਹਾਂ ਦੀ ਸਿੱਖਿਆਵਾਂ ਅਤੇ ਉਨ੍ਹਾਂ ਦੇ ਵਿਖਾਏ ਰਸਤੇ 'ਤੇ ਤੁਰਦੇ ਹੋਏ ਰਾਸ਼ਟਰ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਇਤਿਹਾਸਕ ਗੁਰੂਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਅਤੇ ਉਨ੍ਹਾਂ ਨੇ ਇੱਥੇ ਰਹਿ ਕੇ ਸਮਾਜ ਨੂੰ ਦਿਸ਼ਾ ਦਿੱਤੀ, ਅਜਿਹੇ ਪਵਿੱਤਰ ਸਥਾਨ ਨੂੰ ਨੇੜਿਓ ਵੇਖਣਾ ਅਤੇ ਸ਼ੀਸ਼ ਨਿਵਾਉਣ ਦਾ ਮੌਕਾ ਮਿਲਣਾ ਉਨ੍ਹਾਂ ਲਈ ਬੜੇ ਸੌਭਾਗ ਦੀ ਗੱਲ੍ਹ ਹੈ।
ਇੱਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹ ਕਿ ਜੇਕਰ ਗੁਰੂਆਂ ਨੇ ਕੁਰਬਾਨਿਆਂ ਨਾ ਦਿੱਤੀ ਹੁੰਦੀ ਤਾਂ ਅੱਜ ਸਾਡਾ ਇਤਿਹਾਸ ਕੁੱਝ ਹੋਰ ਹੀ ਹੁੰਦਾ। ਗੁਰੂਆਂ ਨੇ ਕਿਸੇ ਇੱਕ ਵਰਗ ਲਈ ਨਹੀਂ ਸਗੋਂ ਪੂਰੇ ਸਮਾਜ ਅਤੇ ਪੂਰੇ ਦੇਸ਼ ਲਈ ਸੰਘਰਸ਼ ਕੀਤਾ ਅਤੇ ਆਪਣਾ ਬਲਿਦਾਨ ਦਿੱਤਾ। ਉਨ੍ਹਾਂ ਦੀ ਸਿੱਖਿਆਵਾਂ ਨੂੰ ਗ੍ਰਹਿਣ ਕਰ ਕੇ ਸਾਨੂੰ ਅੱਗੇ ਵੱਧਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਮੇ-ਸਮੇ 'ਤੇ ਉਨ੍ਹਾਂ ਨੂੰ ਗੁਰੂਆਂ ਦੀ ਪਵਿੱਤਰ ਭੂਮਿ 'ਤੇ ਆਉਣ ਦਾ ਮੌਕਾ ਮਿਲਦਾ ਰਿਹਾ ਹੈ।
ਇੱਕ ਹੋਰ ਸੁਆਲ 'ਤੇ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁੱਝ ਲੋਕ ਆਪਣੀ ਰਾਜਨੀਤੀ ਚਮਕਾਉਣ ਲਈ ਗਲਤ ਬਿਆਨਬਾਜੀ ਕਰਦੇ ਹਨ, ਜੋ ਬਿਲਕੁਲ੍ਹ ਗਲਤ ਹੈ। ਗੁਰੂਆਂ ਨੂੰ ਲੈ ਕੇ ਅਜਿਹੀ ਭਾਸ਼ਾ ਨਾ ਤਾਂ ਬੋਲਣੀ ਚਾਹੀਦੀ ਹੈ ਅਤੇ ਨਾ ਹੀ ਸੋਚਣੀ ਚਾਹੀਦੀ ਹੈ। ਉਨ੍ਹਾਂ ਨੇ ਬਿਨਾ ਕਿਸੇ ਦਾ ਨਾਮ ਲਏ ਕਿਹਾ ਕਿ ਵਿਪੱਖ ਦੇ ਕੁੱਝ ਨੇਤਾਵਾਂ ਵੱਲੋਂ ਇਸ ਤਰ੍ਹਾਂ ਦੀ ਗੱਲ੍ਹਾਂ ਕਰਨਾ ਨਿੰਦਾਯੋਗ ਹੈ। 
ਇਸ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਾਚੀਨ ਸ੍ਰੀ ਮੁਕਮੇਸ਼ਵਰ ਸ਼ਿਵ ਮੰਦਰ ( ਮੁਕਤੀਧਾਮ ) ਚਹਿਲਾ ਵਿੱਚ ਜਾ ਕੇ ਪੂਜਾ ਕੀਤੀ ਅਤੇ ਦੇਸ਼ਵਾਸਿਆਂ ਦੇ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ 'ਤੇ ਰਾਜਸਭਾ ਸਾਂਸਦ ਸਤਨਾਮ ਸਿੰਘ ਸੰਧੂ, ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ, ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਸਬੀਰ ਸਿੰਘ, ਹੇਡ ਗ੍ਰੰਥੀ ਗਿਆਨੀ ਹਰਚਰਨ ਸਿੰਘ ਵੀ ਮੌਜ਼ੂਦ ਰਹੇ।
ਸਲਸਵਿਹ/2026