Arth Parkash : Latest Hindi News, News in Hindi
ਕਾਂਗਰਸ ਅਤੇ ਆਪ ਦੀ ਨੀਤੀਆਂ ਨੇ ਰੰਗਲਾ ਪੰਜਾਬ ਨੂੰ ਬਣਾਇਆ ਕੰਗਲਾ ਪੰਜਾਬ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਾਂਗਰਸ ਅਤੇ ਆਪ ਦੀ ਨੀਤੀਆਂ ਨੇ ਰੰਗਲਾ ਪੰਜਾਬ ਨੂੰ ਬਣਾਇਆ ਕੰਗਲਾ ਪੰਜਾਬ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
Saturday, 17 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਕਾਂਗਰਸ ਅਤੇ ਆਪ ਦੀ ਨੀਤੀਆਂ ਨੇ ਰੰਗਲਾ ਪੰਜਾਬ ਨੂੰ ਬਣਾਇਆ ਕੰਗਲਾ ਪੰਜਾਬ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

 

*ਮੁੱਖ ਮੰਤਰੀ ਨੇ ਕੀਤਾ ਕਟਾਕਸ਼, ਕਿਹਾ, ਇੱਕ ਚੁਟਕਲੇ ਮਾਰਦਾ ਹੈ, ਤਾਂ ਦੂਜਾ ਸੁਣਦਾ ਹੈ, ਇਨ੍ਹਾਂ ਨੂੰ ਕਿਸਾਨਾਂ ਨਾਲ ਕੋਈ ਮਤਲਬ ਨਹੀਂ*

 

*ਹੜ੍ਹ ਵਿੱਚ ਪ੍ਰਭਾਵਿਤਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਮੁਰਗੀ ਤੱਕ ਦੇ ਮੁਆਵਜਾ ਦੇਣ ਦੀ ਕਹੀ ਗੱਲ, ਪਰ ਕੀਤਾ ਕੁੱਝ ਨਹੀਂ - ਨਾਇਬ ਸਿੰਘ ਸੈਣੀ*

ਚੰਡੀਗੜ੍ਹ, 17 ਜਨਵਰੀ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨੀਤੀਆਂ ਦੀ ਵਜ੍ਹਾ ਨਾਲ ਅੱਜ ਅਜਿਹੇ ਹਾਲਾਤ ਹੋ ਗਏ ਹਨ ਕਿ ਰੰਗਲਾ ਪੰਜਾਬ ਹੁਣ ਕੰਗਲਾ ਪੰਜਾਬ ਬਣ ਗਿਆ ਹੈ। ਦੋਨੋਂ ਪਾਰਟੀਆਂ ਨੂੰ ਜਨਤਾ ਨਾਲ ਕੋਈ ਲੇਣਾ-ਦੇਣਾ ਨਹੀਂ ਹੈ, ਸਿਰਫ ਅਤੇ ਸਿਰਫ ਮਲਾਈ ਚੱਟਣ ਵਿੱਚ ਲੱਗੇ ਹਨ। ਪੰਜਾਬ ਵਿਕਾਸ ਦੇ ਮਾਮਲੇ ਵਿੱਚ ਬਹੁਤ ਬੁਰੇ ਢੰਗ ਨਾਲ ਪਿਛੜ ਗਿਆ ਹੈ, ਇੱਥੇ ਦੀ ਜਨਤਾ ਵਿੱਚ ਡਰ ਹੈ ਕਿ ਪੰਜਾਬ ਦਾ ਭਵਿੱਚ ਕੀ ਹੋਵੇਗਾ। ਇਸ ਲਈ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਹੈ।

ਮੁੱਖ ਮੰਤਰੀ ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਇਸ ਵਿੱਚ ਇੱਕ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਕਾਂਗਰਸ ਨੇ ਹਾਸ਼ਇਏ 'ਤੇ ਲੈ ਜਾਣ ਦਾ ਕੰਮ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਨੇ ਤਾਂ ਸਾਰੀ ਹੱਦਾਂ ਪਾਰ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਜਨਤਾ ਦਾ ਸ਼ੋਸ਼ਨ ਕਰਨ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਂਗਰਸ ਤੋਂ ਵੀ ਚਾਰ ਕਦਮ ਅੱਗੇ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਕਿਸਾਨਾਂ ਦਾ ਸ਼ੋਸ਼ਨ ਕੀਤਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਨੇਤਾ ਅਰਵਿੰਦ ਕੇਜਰੀਵਾਲ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਸਨ, ਉਦੋਂ ਉਹ ਦਿੱਲੀ ਵਿੱਚ ਹੋਣ ਵਾਲੇ ਪ੍ਰਦੂਸ਼ਣ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਜਿਮੇਵਾਰ ਠਹਿਰਾਉਂਦੇ ਸਨ। ਹੁਣ ਪੰਜਾਬ ਵਿੱਚ ਪਿਛਲੇ 4 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਨਾ ਤਾਂ ਉੱਥੇ ਦੇ ਕਿਸਾਨਾਂ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਸੋਚਿਆ ਨਾ ਹੀ ਕੇਜਰੀਵਾਲ ਨੇ। ਇੱਕ ਚੁੱਕਟਲੇ ਮਾਰਦਾ ਹੈ, ਤਾਂ ਦੂਜਾ ਸੁਣਦਾ ਹੈ, ਇੰਨ੍ਹਾਂ ਨੂੰ ਕਿਸਾਨਾਂ ਨਾਲ ਕੋਈ ਮਤਲਬ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਦਾ ਪਰਾਲੀ ਨੂੰ ਲੈ ਕੇ ਅਪਮਾਨ ਕੀਤਾ ਹੈ। ਜਦੋਂ ਕਿ ਹਰਿਆਣਾ ਵਿੱਚ ਡਬਲ ਇੰਜਨ ਸਰਕਾਰ ਨੇ ਪਰਾਲੀ ਦੀ ਸਮਸਿਆ ਦੇ ਹੱਲ ਲਈ ਵਿਵਸਥਾ ਬਣਾਈ ਹੈ, ਤਾਂ ਜੋ ਕਿਸਾਨ ਪਰਾਲੀ ਨਾ ਜਲਾਉਣ। ਉਨ੍ਹਾਂ ਨੇ ਸ੍ਰੀ ਅਰਵਿੰਜ ਕੇਜਰੀਵਾਲ ਤੋਂ ਸੁਆਲ ਪੁੱਛਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਲਈ ਕੀ ਕਦਮ ਚੁੱਕੇ ਹਨ ਉਹ ਦੱਸਣ। ਕਿਸਾਨਾਂ ਨੂੰ ਕਿਸੇ ਤਰ੍ਹਾ ਦਾ ਲਾਭ ਨਹੀਂ ਦਿੱਤਾ ਗਿਆ। ਊਨ੍ਹਾਂ ਨੇ ਸਿਰਫ ਕਿਸਾਨਾਂ ਨੂੰ ਅਪਮਾਨਿਤ ਅਤੇ ਬਦਲਾਮ ਕਰਨ ਦਾ ਕੰਮ ਕੀਤਾ ਹੈ।

*ਮੁਰਗੀ ਦੇ ਮੁਆਵਜੇ ਦੇਣ ਦੀ ਗੱਲ ਕਹੀ, ਪਰ ਕੀਤਾ ਕੁੱਝ ਨਹੀਂ*

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿਛਲੇ ਦਿਨਾਂ ਪੰਜਾਬ ਵਿੱਚ ਆਈ ਆਪਦਾ ਦਾ ਜਿਕਰ ਕਰਦੇ ਹੋਏ ਕਿਹਾ ਕਿ ਜਦੋਂ ਪੰਜਾਬ ਵਿੱਚ ਹੜ੍ਹ ਆਇਆ, ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੇ ਵੱਡੀ ਵੱਡੀ ਗੱਲਾਂ ਕੀਤੀਆਂ। ਖੁੱਲੇ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਤਾਂ ਇਹ ਤੱਕ ਕਿਹਾ ਕਿ ਊਹ ਮੁਰਗੀ ਤੱਕ ਦਾ ਮੁਆਵਜਾ ਦੇਣਗੇ। ਪਰ ਕੀਤਾ ਕੁੱਝ ਨਹੀਂ। ਉਨ੍ਹਾਂ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਕਹਿੰਦੇ ਹਨ ਕਿ ਉਹ 20 ਹਜਾਰ ਰੁਪਏ ਪ੍ਰਤੀ ਏਕੜ ਦਾ ਮੁਆਵਜਾ ਦੇਣਗੇ। ਉੱਥੇ ਹੀ, ਗੁਜਰਾਤ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ 50 ਹਜਾਰ ਰੁਪਏ ਏਕੜ ਦੇ ਹਿਸਾਬ ਨਾਲ ਦਿੱਤਾ, ਪਰ ਦੋਨੋਂ ਵਿੱਚ ਜੋ 30 ਹਜਾਰ ਦਾ ਫਰਕ ਹੈ, ਉਹ ਕੌਣ ਖਾ ਗਿਆ।

*ਕਿਸਾਨਾਂ ਦੀ ਹਾਲਤ ਲਈ ਕਾਂਗਰਸ ਜਿਮੇਵਾਰ*

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਵਿੱਚ 55 ਸਾਲ ਤੱਕ ਕਾਂਗਰਸ ਨੇ ਰਾਜ ਕੀਤਾ, ਉਦੋਂ ਉਨ੍ਹਾ ਨੇ ਕਿਸਾਨਾਂ ਲਈ ਕੁੱਝ ਨਹੀਂ ਕੀਤਾ। ਅਸਲ ਵਿੱਚ ਕਿਸਾਨਾਂ ਦੇ ਅਜਿਹੇ ਹਾਲਾਤ ਲਈ ਕਾਂਗਰਸ ਜਿਮੇਵਾਰ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਤਾਂ ਡਬਲ ਇੰਜਨ  ਦੀ ਸਰਕਾਰ ਨੇ ਹਰਿਆਣਾ ਦੇ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਅਨੇਕ ਨਵੀਂ ਯੋਜਨਾਵਾਂ ਬਣਾਈਆਂ ਹਨ, ਕਿਸਾਨ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ। ਊਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਗੱਲਾਂ ਕਰਨ ਦੀ ਥਾਂ ਜਮੀਨੀ ਪੱਧਰ 'ਤੇ ਕਿਸਾਨਾਂ ਲਈ ਕੋਈ ਕੰਮ ਕਰਨਾ ਚਾਹੀਦਾ ਹੈ।

*ਜਿੱਥੇ ਪਲੜਾ ਭਾਰੀ ਲਗਦਾ ਹੈ ਉੱਥੇ ਝੁੱਕ ਜਾਂਦੇ ਹਨ*

ਆਮ ਪਾਰਟੀ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਤਾਂ ਮੁਕਾਬਲਾ ਚੱਲ ਰਿਹਾ ਹੈ। ਹਾਲਤ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਜਿੱਥੇ ਲਗਦਾ ਹੈ ਕਿ ਇੰਨ੍ਹਾਂ ਦੀ ਗੱਲ ਨਹੀਂ ਬਣ ਰਹੀ ਹੈ, ਤਾਂ ਉਹ ਆਪਸ ਵਿੱਚ ਸਮਝੌਤਾ ਕਰ ਲੈਂਦੇ ਹਨ। ਊਨ੍ਹਾਂ ਨੇ ਆਪਣੇ ਪੰਜਾਬ ਦੌਰੇ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਹੁਣ ਖੁੱਲ ਕੇ ਕਹਿਣ ਲੱਗੇ ਹਨ ਕਿ ਉਨ੍ਹਾਂ ਨੁੰ ਸਬਜਬਾਗ ਦਿਖਾ ਕੇ ਗੁਮਰਾਹ ਕੀਤਾ ਗਿਆ ਹੈ। ਲੋਕ ਕਹਿ ਰਹੇ ਹਨ ਕਿ ਉਹ ਹਨੇਰੇ ਵਿੱਚ ਸਨ, ਇਸ ਲਈ ਕਦੀ ਕਾਂਗਰਸ ਨੂੰ ਚੁਣਦੇ ਸਨ ਤਾਂ ਕਦੀ ਆਮ ਆਦਮੀ ਪਾਰਟੀ ਨੁੰ ਚੁਣ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਸ਼ੋਸ਼ਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਨੀਤੀਆਂ ਤਾਂ ਕਾਂਗਰਸ ਤੋਂ ਵੀ ਭਿਆਨਕ ਹਨ।

*ਮੈਂ ਪਾਰਟੀ ਦਾ ਇੱਕ ਆਮ ਕਾਰਜਕਰਤਾ, ਆਪਣੀ ਜਿਮੇਵਾਰੀਆਂ ਨੂੰ ਲਗਾਤਾਰ ਨਿਭਾ ਰਿਹਾ ਹਾਂ - ਮੁੱਖ ਮੰਤਰੀ*

ਪੰਜਾਬ ਦੌਰਿਆਂ ਨੂੰ ਲੈ ਕੇ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਾਰਟੀ ਦੇ ਇੱਕ ਆਮ ਕਾਰਜਕਰਤਾ ਵਜੋ ਆਪਣੀ ਜਿਮੇਵਾਰੀਆਂ ਨੁੰ ਨਿਭਾਉਂਦੇ ਹੋਏ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਹਨ।

ਇੱਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਵਿੱਚ ਤਾਂ ਕਾਂਗਰਸ ਪਾਰਟੀ ਨੇ ਗੁਰੂਆਂ ਨੂੰ ਸਨਮਾਨ ਦੇਣ ਲਈ ਮੰਚ ਤੱਕ ਨਹੀਂ ਲਗਾਇਆ।

ਅਗਾਮੀ ਪੰਜਾਬ ਵਿਧਾਨਸਭਾ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਕੀ ਇੱਕਲੇ ਚੋਣ ਲੜੇਗੀ, ਇਸ ਸਬੰਧ ਵਿੱਚ ਪੁੱਛੇ ਗਏ ਸੁਆਲ 'ਤੇ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਆਖੀਰੀ ਫੈਸਲਾ ਪਾਰਟੀ ਦੀ ਸਿਖਰ ਅਗਵਾਈ ਕਰੇਗਾ। ਜੋ ਵੀ ਜਿਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਕਾਰਜਕਰਤਾ ਦੇ ਤੌਰ 'ਤੇ ਜਿਮੇਵਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨਾਲ ਲਗਾਤਾਰ ਮਿਲਣ ਆਉਂਦੇ ਹਨ ਅਤੇ ਪ੍ਰੋਗਰਾਮਾਂ ਦਾ ਸਮੇਂ ਲੈ ਕੇ ਹੀ ਮੁੱਖ ਮੰਤਰੀ ਨਿਵਾਸ ਤੋਂ ਮੁੜਦੇ ਹਨ।

ਸਲਸਵਿਹ/2026