Arth Parkash : Latest Hindi News, News in Hindi
ਪਿੰਡ ਤਸੀਬੰਲ਼ੀ ਵਿਖੇ ਭਾਜਪਾ ਦੀ ਵੱਡੀ ਮੀਟਿੰਗ, ਦਰਜਨਾਂ ਲੋਕ ਭਾਜਪਾ ਵਿੱਚ ਹੋਏ ਸ਼ਾਮਿਲ ਪਿੰਡ ਤਸੀਬੰਲ਼ੀ ਵਿਖੇ ਭਾਜਪਾ ਦੀ ਵੱਡੀ ਮੀਟਿੰਗ, ਦਰਜਨਾਂ ਲੋਕ ਭਾਜਪਾ ਵਿੱਚ ਹੋਏ ਸ਼ਾਮਿਲ
Saturday, 17 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪਿੰਡ ਤਸੀਬੰਲ਼ੀ ਵਿਖੇ ਭਾਜਪਾ ਦੀ ਵੱਡੀ ਮੀਟਿੰਗ, ਦਰਜਨਾਂ ਲੋਕ ਭਾਜਪਾ ਵਿੱਚ ਹੋਏ ਸ਼ਾਮਿਲ

 ਮਨਪ੍ਰੀਤ ਸਿੰਘ (ਬੰਨੀ) ਸੰਧੂ ਦੀ ਅਗਵਾਈ’ਚ ਆਯੋਜਿਤ ਹੋਈ ਵੱਡੀ ਮੀਟਿੰਗ, ਨਵੇਂ ਸਾਥੀਆਂ ਦਾ ਭਰਵਾਂ ਸਵਾਗਤ

 

ਲਾਲੜੂ, 18 ਜਨਵਰੀ (ਜਸਬੀਰ ਸਿੰਘ)

 

ਸਰਕਲ ਹੰਡੇਸਰੇ ਦੇ ਪਿੰਡ ਤਸੀਬੰਲ਼ੀ ਵਿਖੇ ਸ਼ਮਸ਼ੇਰ ਸਿੰਘ ਕਾਲਾ, ਸ਼ਿਵ ਕੁਮਾਰ ਅਤੇ ਗੁਰਜੀਤ ਸਿੰਘ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ (ਬੰਨੀ) ਸੰਧੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਸੰਧੂ ਨੇ ਭਾਜਪਾ ਸਰਕਾਰ ਵੱਲੋਂ ਦੇਸ਼ ਅਤੇ ਪੰਜਾਬ ਦੇ ਵਿਕਾਸ ਲਈ ਕੀਤੇ ਜਾ ਰਹੇ ਲੋਕ-ਹਿਤੈਸ਼ੀ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਹਰ ਵਰਗ ਤੱਕ ਪਹੁੰਚ ਰਿਹਾ ਹੈ, ਜਿਸ ਕਰਕੇ ਆਮ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ।

ਇਸ ਮੌਕੇ ਪਿੰਡ ਦੇ ਕਈ ਪ੍ਰਮੁੱਖ ਲੋਕਾਂ ਨੇ ਭਾਜਪਾ ਦੀਆਂ ਨੀਤੀਆਂ ’ਤੇ ਭਰੋਸਾ ਜਤਾਉਂਦੇ ਹੋਏ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਭਾਜਪਾ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਰਿੱਕੀ ਤੁਰਕਾ, ਜਗਮੇਲ ਸਿੰਘ ਭੂਰਾ, ਦਲਜੀਤ ਸਿੰਘ, ਬਿੰਦਰ ਸਿੰਘ ਬਾਲਮਿਕੀ, ਅਮਰਜੀਤ ਸਿੰਘ ਬਾਲਮਿਕੀ, ਸਤੀਸ਼ ਹਮਾਂਯੁਪਰ, ਬੁੱਲੂ ਕੁਮਾਰ ਹਮਾਂਯੁਪਰ, ਗੋਰੂ, ਪੱਪੂ, ਜੈਲਾ, ਪਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਸਮੇਤ ਸ਼ਾਮਿਲ ਹਨ।

ਮੀਟਿੰਗ ਦੌਰਾਨ ਭਾਜਪਾ ਦੇ ਮੰਡਲ ਪ੍ਰਧਾਨ ਬਿੱਟੂ ਰਾਣਾ, ਬੰਟੀ ਸ਼ਰਮਾ, ਸਤਵੀਰ ਰਾਣਾ, ਕਰਨ ਰਾਣਾ, ਰਿੰਕੂ ਪੰਡਿਤ ਸਮੇਤ ਹੋਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਆਗੂਆਂ ਨੇ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਭਾਜਪਾ ਦਾ ਪਟਕਾ ਪਾ ਕੇ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਇਲਾਕੇ ਵਿੱਚ ਨਵਾਂ ਇਤਿਹਾਸ ਰਚੇਗੀ।