
ਐੱਨਸੀਸੀ ਅਕੈਡਮੀ ਰੋਪੜ ਵਿੱਚ 2 ਬਟਾਲੀਅਨ ਚੰਡੀਗੜ੍ਹ ਐੱਨਸੀਸੀ ਦੇ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਦੀ ਹੋਈ ਸ਼ੁਰੂਆਤ
ਚੰਡੀਗੜ੍ਹ/ਰੋਪੜ, 22 ਜਨਵਰੀ: 2 ਬਟਾਲੀਅਨ ਚੰਡੀਗੜ੍ਹ ਐੱਨਸੀਸੀ ਦਾ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਐੱਨਸੀਸੀ ਅਕੈਡਮੀ, ਰੋਪੜ ਵਿੱਚ ਸ਼ੁਰੂ ਹੋਇਆ। ਇਸ ਕੈਂਪ ਵਿੱਚ ਲਗਭਗ 200 ਐੱਨਸੀਸੀ ਸੀਨੀਅਰ ਅਤੇ ਜੁਨੀਅਰ ਡਿਵੀਜ਼ਨ/ਵਿੰਗ ਦੇ ਕੈਡੇਟਸ ਸਿਖਲਾਈ ਪ੍ਰਾਪਤ ਕਰਨਗੇ।
ਕੈਂਪ ਦਾ ਉਦਘਾਟਨ ਕੈਂਪ ਕਮਾਂਡੈਂਟ ਕਰਨਲ ਡੀ.ਐਸ. ਧਾਮੀ, ਐਸ.ਐਮ. ਨੇ ਕੀਤਾ। ਇਸ ਮੌਕੇ 'ਤੇ ਕੈਡੇਟਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ 10 ਦਿਨਾਂ ਦੇ ਇਸ ਸਿਖਲਾਈ ਕੈਂਪ ਦੌਰਾਨ ਕੈਡੇਟਸ ਨੂੰ ਆਪਣਾ ਸੈਲਫ ਟੈਸਟ ਦੇਣ ਦਾ ਮਹੱਤਵਪੂਰਨ ਮੌਕਾ ਮਿਲੇਗਾ।
ਕੈਂਪ ਦੌਰਾਨ ਕੈਡੇਟਸ ਨੂੰ ਸਰੀਰਕ ਸਿਖਲਾਈ, ਹਥਿਆਰਾਂ ਦੀ ਜਾਣਕਾਰੀ, ਫਾਇਰਿੰਗ ਅਤੇ ਡਰਿੱਲ ਦਾ ਅਭਿਆਸ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸੈਨਿਕ ਵਿਸ਼ਿਆਂ, ਮੈਪ ਰੀਡਿੰਗ, ਫੀਲਡ ਕ੍ਰਾਫਟ ਆਦਿ ਵਿਸ਼ਿਆਂ 'ਤੇ ਤਜ਼ਰਬੇਕਾਰ ਟ੍ਰੇਨਰਾਂ ਵੱਲੋਂ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ।
ਕੈਡੇਟਸ ਵਿੱਚ ਪ੍ਰਤੀਯੋਗੀ ਭਾਵਨਾ ਦੇ ਵਿਕਾਸ ਲਈ ਵਾਲੀਬਾਲ, ਰੱਸਾਕਸ਼ੀ, ਮਿਊਜ਼ੀਕਲ ਚੇਅਰ, ਸ਼ੇਕ ਰੇਸ, ਲੈਮਨ-ਸਪੂਨ ਰੇਸ ਸਮੇਤ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਕੈਂਪ ਦੌਰਾਨ ਕੈਡੇਟਸ ਨੂੰ ਸੜਕ ਦੁਰਘਟਨਾਵਾਂ ਤੋਂ ਬਚਾਅ, ਮੁੱਢਲਾ ਇਲਾਜ, ਐੱਚਆਈਵੀ/ਏਡਜ਼ ਤੋਂ ਸੁਰੱਖਿਆ, ਅੱਗ ਬੁਝਾਉਣ ਅਤੇ ਸਿਹਤ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।