
ਸੀਜੀਐੱਸਟੀ ਲੁਧਿਆਣਾ ਨੇ ਲੋਹੇ ਅਤੇ ਇਸਪਾਤ ਨਿਰਮਾਣ ਖੇਤਰ ਵਿੱਚ 311 ਕਰੋੜ ਰੁਪਏ ਦੇ ਨਕਲੀ ਜੀਐੱਸਟੀ ਬਿਲਿੰਗ ਘੋਟਾਲੇ ਦਾ ਪਰਦਾਫਾਸ਼ ਕੀਤਾ; ਪਿਤਾ-ਪੁੱਤਰ ਦੋਵੇਂ ਗ੍ਰਿਫਤਾਰ
ਲੁਧਿਆਣਾ, 21 ਜਨਵਰੀ: ਵਿਸ਼ੇਸ਼ ਖੂਫ਼ੀਆ ਜਾਣਕਾਰੀ ਦੇ ਅਧਾਰ 'ਤੇ, ਕੇਂਦਰੀ ਵਸਤੂ ਅਤੇ ਸੇਵਾ ਕਰ (ਸੀਜੀਐੱਸਟੀ) ਕਮਿਸ਼ਨਰੇਟ, ਲੁਧਿਆਣਾ ਦੇ ਅਧਿਕਾਰੀਆਂ ਨੇ 19 ਜਨਵਰੀ 2026 ਨੂੰ ਲੁਧਿਆਣਾ ਵਿੱਚ ਕਈ ਤਲਾਸ਼ੀ ਮੁਹਿੰਮਾਂ ਚਲਾਈਆਂ, ਜਿਨ੍ਹਾਂ ਵਿੱਚ 311 ਕਰੋੜ ਰੁਪਏ ਦੇ ਵੱਡੇ ਨਕਲੀ ਜੀਐੱਸਟੀ ਚਾਲਾਨ ਘੋਟਾਲੇ ਦਾ ਖੁਲਾਸਾ ਹੋਇਆ। ਲੋਹੇ ਅਤੇ ਇਸਪਾਤ ਖੇਤਰ ਦੀ ਇੱਕ ਪ੍ਰਮੁੱਖ ਨਿਰਮਾਣ ਕੰਪਨੀ ਨੇ ਇਨ੍ਹਾਂ ਨਕਲੀ ਜੀਐੱਸਟੀ ਚਾਲਾਨਾਂ ਦਾ ਲਾਭ ਲੈ ਕੇ 47.50 ਕਰੋੜ ਰੁਪਏ ਦੇ ਅਣਅਧਿਕਾਰਤ ਇਨਪੁੱਟ ਟੈਕਸ ਕ੍ਰੈਡਿਟ (ਆਈਟੀਸੀ) ਦੀ ਵਰਤੋਂ ਆਪਣੀ ਜੀਐੱਸਟੀ ਦੇਣਦਾਰੀਆਂ ਨੂੰ ਪੂਰਾ ਕਰਨ ਵਿੱਚ ਕੀਤੀ, ਜਿਸ ਨਾਲ ਸਰਕਾਰੀ ਰੈਵੇਨਿਊ ਨੂੰ ਭਾਰੀ ਨੁਕਸਾਨ ਹੋਇਆ।
ਤਲਾਸ਼ੀ ਮੁਹਿੰਮਾਂ ਤੋਂ ਬਾਅਦ, ਪਿਤਾ-ਪੁੱਤਰ ਦੀ ਜੋੜੀ ਨੂੰ, ਜੋ ਇਨ੍ਹਾਂ ਫਰਮਾਂ ਦਾ ਸੰਚਾਲਨ ਅਤੇ ਨਿਯੰਤਰਣ ਕਰ ਰਹੇ ਸਨ, ਕੇਂਦਰੀ ਜੀਐੱਸਟੀ ਐਕਟ, 2017 ਅਧੀਨ ਗ੍ਰਿਫਤਾਰ ਕਰਕੇ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਪੂਰੀ ਜਾਂਚ ਫਿਲਹਾਲ ਜਾਰੀ ਹੈ, ਤਾਂ ਜੋ ਇਸ ਘੋਟਾਲੇ ਦੇ ਨੈੱਟਵਰਕ ਦਾ ਪੂਰਾ ਦਾਇਰਾ ਉਜਾਗਰ ਕੀਤਾ ਜਾ ਸਕੇ ਅਤੇ ਇਸ ਵਿੱਚ ਸ਼ਾਮਲ ਹੋਰ ਸੰਸਥਾਵਾਂ ਦੀ ਪਛਾਣ ਕੀਤੀ ਜਾ ਸਕੇ।
ਸੀਜੀਐੱਸਟੀ ਲੁਧਿਆਣਾ ਕਮਿਸ਼ਨਰੇਟ ਟੈਕਸ ਧੋਖਾਧੜੀ ਦਾ ਪਤਾ ਲਗਾਉਣ ਅਤੇ ਈਮਾਨਦਾਰ ਕਰਦਾਤਾਵਾਂ ਲਈ ਸਮਾਨ ਮੌਕੇ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਾ ਹੈ।