Arth Parkash : Latest Hindi News, News in Hindi
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਚਾਹਲਾਂ ਵਾਲੀ ਵਿਖੇ ਸਰ੍ਹੋਂ ਦੀ ਫ਼ਸਲ ਸਬੰਧੀ ਕਿਸਾਨ ਕੈਂਪ ਦਾ ਆਯੋਜਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਚਾਹਲਾਂ ਵਾਲੀ ਵਿਖੇ ਸਰ੍ਹੋਂ ਦੀ ਫ਼ਸਲ ਸਬੰਧੀ ਕਿਸਾਨ ਕੈਂਪ ਦਾ ਆਯੋਜਨ
Wednesday, 28 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਚਾਹਲਾਂ ਵਾਲੀ ਵਿਖੇ ਸਰ੍ਹੋਂ ਦੀ ਫ਼ਸਲ ਸਬੰਧੀ ਕਿਸਾਨ ਕੈਂਪ ਦਾ ਆਯੋਜਨ

ਫਾਜ਼ਿਲਕਾ 29 ਜਨਵਰੀ

ਮੁੱਖ ਖੇਤੀਬਾੜੀ ਅਫ਼ਸਰਜ਼ਿਲ੍ਹਾ ਫਾਜ਼ਿਲਕਾਸ਼੍ਰੀਮਤੀ ਹਰਪ੍ਰੀਤ ਪਾਲ ਕੌਰ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,  ਵੱਲੋਂ ਬਲਾਕ  ਫਾਜ਼ਿਲਕਾ ਦੇ ਪਿੰਡ ਚਾਹਲਾਂ ਵਾਲੀ ਵਿਖੇ ਸਰੋਂ ਦੀ ਫ਼ਸਲ ਦੀ ਸਾਂਭ- ਸੰਭਾਲਕੀੜੇ-ਮਕੌੜਿਆਂ ਅਤੇ ਰੋਗਾਂ ਦੀ ਰੋਕਥਾਮ ਸਬੰਧੀ ਇੱਕ ਵਿਸ਼ੇਸ਼ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਸਰੋਂ ਦੀ ਫ਼ਸਲ ਦੇ ਮੌਜੂਦਾ ਪੜਾਅ ਦੌਰਾਨ ਅਪਣਾਏ ਜਾਣ ਵਾਲੇ ਸਹੀ ਖੇਤੀ ਤਕਨੀਕੀ ਉਪਾਅ ਬਾਰੇ ਵਿਸਥਾਰਪੂਰਕ ਜਾਣਕਾਰੀ ਪ੍ਰਦਾਨ ਕਰਨਾ ਸੀਤਾਂ ਜੋ ਫ਼ਸਲ ਦੀ ਪੈਦਾਵਾਰ ਅਤੇ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕੇ।

ਕੈਂਪ ਦੌਰਾਨ ਲਵਪ੍ਰੀਤ ਘੁੰਮਣਖੇਤੀਬਾੜੀ ਵਿਕਾਸ ਅਫ਼ਸਰਅਤੇ ਦਵਿੰਦਰ ਕੁਮਾਰਖੇਤੀਬਾੜੀ ਉਪ ਨਿਰਖਕਵੱਲੋਂ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਸਰੋਂ ਦੀ ਫ਼ਸਲ ਫੁੱਲ ਆਉਣ ਅਤੇ ਦਾਣਾ ਬਣਨ ਦੇ ਮਹੱਤਵਪੂਰਨ ਪੜਾਅ ਵਿੱਚ ਹੈ। ਇਸ ਅਹਿਮ ਪੜਾਅ ਦੌਰਾਨ ਜੇਕਰ ਕੀੜੇ ਜਾਂ ਰੋਗਾਂ ਤੇ ਸਮੇਂ ਸਿਰ ਨਿਯੰਤਰਣ ਨਾ ਕੀਤਾ ਗਿਆ ਤਾਂ ਫ਼ਸਲ ਦੀ ਪੈਦਾਵਾਰ ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਸਰੋਂ ਦੀ ਫ਼ਸਲ ਵਿੱਚ ਖ਼ਾਸ ਤੌਰ ਤੇ ਚੇਪਾ,  ਅਲਟਰਨੇਰੀਆ ਝੁਲਸ ਅਤੇ ਚਿੱਟੀ ਕੂੰਗੀ (White Rust) ਵਰਗੇ ਰੋਗਾਂ ਦੇ ਹਮਲੇ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਸੰਦਰਭ ਵਿੱਚ ਕਿਸਾਨਾਂ ਨੂੰ ਸਪਸ਼ਟ ਤੌਰ ਤੇ ਹਦਾਇਤ ਕੀਤੀ ਗਈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀਲੁਧਿਆਣਾ  ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕੀਟਨਾਸ਼ਕ ਅਤੇ ਫਫੂੰਦਨਾਸ਼ਕ ਦਵਾਈਆਂ ਦੀ ਵਰਤੋਂ ਕਰਨ। ਫ਼ਸਲ ਵਿੱਚ ਚੇਪੇ ਦੀ ਰੋਕਥਾਮ ਲਈ ਥਾਇਆਮੇਥੋਕਸਾਮ 25 ਡਬਲਿਊ.ਜੀ. 40 ਗ੍ਰਾਮ ਪ੍ਰਤੀ ਏਕੜਜਾਂ ਡਾਈਮੇਥੋਏਟ 30 ਈ.ਸੀ. 400 ਮਿਲੀਲੀਟਰ ਪ੍ਰਤੀ ਏਕੜ ਨੂੰ 100 ਤੋਂ 125 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਗਈ।

ਇਸੇ ਤਰ੍ਹਾਂ ਚਿੱਟੀ ਕੁੰਗੀ ਦੀ ਰੋਕਥਾਮ ਲਈ ਮੈਟਾਲੈਕਸਿਲ + ਮੈਨਕੋਜ਼ੈਬ (ਰਿਡੋਮਿਲ ਗੋਲਡ) 250  ਗ੍ਰਾਮ ਪ੍ਰਤੀ ਏਕੜ ਦੀ ਮਾਤਰਾ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ।

ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਸਿਫ਼ਾਰਸ਼ੀ ਮਾਤਰਾ ਤੋਂ ਵੱਧ ਜਾਂ ਬਿਨਾਂ ਲੋੜ ਦਵਾਈ ਦੀ ਵਰਤੋਂ ਕਰਨ ਨਾਲ ਫ਼ਸਲਮਿੱਟੀ ਅਤੇ ਵਾਤਾਵਰਣ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਉਤਪਾਦਨ ਲਾਗਤ ਵਿੱਚ ਬੇਲੋੜਾ ਵਾਧਾ ਹੁੰਦਾ ਹੈ। ਇਸ ਲਈ ਸਪਰੇਅ ਸਿਰਫ਼ ਲੋੜ ਪੈਣ ਤੇਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਜਦੋਂ ਹਵਾ ਦੀ ਗਤੀ ਘੱਟ ਹੋਵੇਕਰਨ ਦੀ ਹਦਾਇਤ ਦਿੱਤੀ ਗਈ।

ਕੈਂਪ ਦੌਰਾਨ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂਸਮੇਂ-ਸਿਰ ਸਿੰਚਾਈ ਅਤੇ ਫ਼ਸਲ ਦੀ ਸਮੁੱਚੀ ਸਿਹਤ ਸੰਭਾਲ ਸਬੰਧੀ ਵੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਅੰਤ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵਿਗਿਆਨਕ ਅਤੇ ਸਿਫ਼ਾਰਸ਼ੀ ਤਰੀਕਿਆਂ ਨੂੰ ਅਪਣਾਕੇ ਸਰੋਂ ਦੀ ਫ਼ਸਲ ਦੀ ਕਾਸ਼ਤ ਕਰਨਤਾਂ ਜੋ ਪੈਦਾਵਾਰ ਵਿੱਚ ਵਾਧਾ ਹੋ ਸਕੇ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤੀ ਮਿਲ ਸਕੇ।